More

  ਮਨਿਸਟਰੀਅਲ ਕਾਮਿਆਂ ਨੇ ਪੰਜਾਬ ਸਰਕਾਰ ਨਾਲ ਵਿੱਢੀ ਆਰ ਪਾਰ ਦੀ ਲੜਾਈ, 19ਵੇਂ ਦਿਨ ‘ਚ ਹੜਤਾਲ ਦਫਤਰੀ ਕੰਮਕਾਜ ਠੱਪ

  ਅੰਮ੍ਰਿਤਸਰ, 26 ਅਕਤੂਬਰ (ਗਗਨ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਮਿਤੀ 8 ਅਕਤੂਬਰ 2021 ਤੋਂ ਲਗਾਤਾਰ ਚਲ ਰਹੀ ਹੜਤਾਲ ਅਜ 19ਵੇਂ ਦਿਨ ਵਿੱਚ ਸਾਮਲ ਹੋ ਗਈ ਹੈ।ਪੰਜਾਬ ਸਰਕਾਰ ਵੱਲੋ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਅਤੇ ਲਾਰੇ ਬਾਜੀ ਵਾਲੇ ਅੜੀਅਲ ਵਤੀਰੇ ਕਾਰਨ ਸੂਬਾ ਕਮੇਟੀ ਵੱਲੋ ਕਲਮਛੋੜ ਹੜਤਾਲ ਨੂੰ ਅੱਗੇ ਵਧਾਉਂਦਿਆ ਹੋਇਆ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਣ ਦਾ ਫੈਸਲਾ ਕਰ ਦਿੱਤਾ ਹੈ।ਇਸੇ ਹੀ ਸੰਦਰਭ ਵਿੱਚ ਲਗਾਤਾਰ ਚਲਦੇ ਆ ਰਹੇ ਕਲਮਛੋੜ ਹੜਤਾਲ ਨੂੰ ਜਾਰੀ ਰੱਖਦੇ ਹੋਏ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਸੂਦ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਹੇਠ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਸਮੂੰਹ ਦਫਤਰੀ ਕਾਮਿਆਂ ਵੱਲੋ ਹਰ ਰੋਜ਼ ਦੀ ਤਰ੍ਹਾਂ ਇਕ ਵਿਸਾਲ ਇਕੱਠ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਜਿਨ੍ਹਾਂ ਚਿਰ ਤੱਕ ਮੁਲਾਜਮਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ ਦਫਤਰੀ ਕੰਮ ਕਾਜ ਨੂੰ ਠਪ ਰੱਖਿਆ ਜਾਵੇਗਾ।

  ਵਿਸੇਸ਼ ਤੌਰ ਤੇ ਪਹੁੰਚੇ ਕਲੈਰੀਕਲ ਐਸੋਸੀਏਸ਼ਨ ਪੰਜਾਬ ਦੇ ਸੂਬਾ ਐਡੀਸ਼ਨਲ ਜਨਰਲ ਸਕੱਤਰ ਰਾਕੇਸ਼ ਕੁਮਾਰ ਬਾਬੋਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਮੁਲਾਜਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਅੜੀਅਲ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਹੈ,ਜਿਸ ਕਰਕੇ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋ ਮੁਲਾਜਮ ਜਥੇਬੰਦੀਆਂ ਦੀਆਂ ਮੰਗਾਂ ਅਨੁਸਾਰ ਨੋਟੀਫਿਕੇਸ਼ਨ ਵਿੱਚ ਸੋਧ ਨਹੀਂ ਕੀਤੀ ਜਾਂਦੀ ਕਲਮਛੋੜ ਹੜਤਾਲ ਲਗਾਤਾਰ ਜਾਰੀ ਰਹੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਲੈਰੀਕਲ ਐਸੋਸੀਏਸ਼ਨ ਦੇ ਸੀਨੀ: ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ,ਹਰਜੀਤ ਸਿੰਘ ਗਿੱਲ ਸੁਪਰਡੈਂਟ, ਹਰਜਾਪ ਸਿੰਘ,ਸੁਖਦੇਵ ਸਿੰਘ ਸਰਹਾਲੀ,ਵਨੀਤ ਕੋਹਲੀ,ਵਿਪਨ ਕੁਮਾਰ ਸੁਪਰਡੈਂਟ,ਦਿਆ ਰਾਮ ਮੁਨਸ਼ੀ,ਕੇਵਲ ਸਿੰਘ ਭਿੰਡਰ, ਨਿਸ਼ਾਨ ਸਿੰਘ ਸੰਧੂ,ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ,ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਕਨਵੀਨਰ ਰਣਯੋਧ ਸਿੰਘ ਢਿੱਲੋਂ,ਸਰਕਲ ਪ੍ਰਧਾਨ ਸਤਨਾਮ ਸਿੰਘ,ਦਲੀਪ ਕੁਮਾਰ,ਬਲਜਿੰਦਰ ਸਿੰਘ, ਰਣਜੀਤ ਸਿੰਘ ਰਾਣਾ,ਰਮਨ ਕੁਮਾਰ,ਮਨਜੀਤ ਸਿੰਘ ਰੰਧਾਵਾ, ਤੇਜਬੀਰ ਸਿੰਘ, ਸਰਬਜੀਤ ਸਿੰਘ ਰਈਆ,ਮਹਿਲਾ ਵਿੰਗ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੀ ਪ੍ਰਧਾਨ ਮੈਡਮ ਸਰੋਜ,ਜਨਰਲ ਸਕੱਤਰ ਰੰਜਨੀ ਸਰਮਾ,ਪ੍ਰੈਸ ਸਕੱਤਰ ਰਜਨੀ ਪ੍ਰਭਾ, ਮਨੀਸਾ ਬਾਬੋਵਾਲ,ਮਨਦੀਪ ਕੌਰ, ਰਵੀਨਾ,ਬਲਜਿੰਦਰ ਕੌਰ,ਸੁਪਰਡੈਂਟ ਅਨੀਤਾ ਸ਼ਰਮਾ ਆਦਿ ਵੀ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img