ਮਨਰੇਗਾ ਮਜ਼ਦੂਰ ਯੂਨੀਅਨ ਦੀ ਗੋਹਲਵੜ ਵਿਖੇ ਹੋਈ ਮੀਟਿੰਗ

82

ਤਰਨ ਤਾਰਨ, 1 ਜੁਲਾਈ (ਬੁਲੰਦ ਆਵਾਜ ਬਿਊਰੋ) – ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੀ ਮੀਟਿੰਗ ਜਸਬੀਰ ਸਿੰਘ ਜੱਸਾ ਦੀ ਪ੍ਰਧਾਨਗੀ ਹੇਠ ਅੱਡਾ ਗੋਹਲਵੜ ਵਿਖੇ ਹੋਈ । ਮੀਟਿੰਗ ਵਿਚ ਮਨਰੇਗਾ ਕਾਮਿਆ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਦਲਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਕੇਂਦਰ ਦੀ ਸਾਬਕਾ ਮਨਮੋਹਨ ਸਿੰਘ ਸਰਕਾਰ ਤੇ ਖੱਬੀਆ ਪਾਰਟੀਆਂ ਨੇ ਦਬਾਅ ਪਾ ਕੇ ਮਨਰੇਗਾ ਕਾਨੂੰਨ ਬਣਾਇਆ ਸੀ, ਜਿਸ ਵਿਚ 100 ਦਿਨ ਦੇ ਕੰਮ ਦੀ ਗਾਰੰਟੀ ਕੀਤੀ ਗਈ ਹੈ ਪਰ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਜਾਤੀਵਾਦ ਨੂੰ ਬੜਾਵਾ ਦਿੰਦਿਆਂ ਇਸ ਨੂੰ ਤਿੰਨ ਜਾਤਾ ਵਿਚ ਵੰਡ ਦਿੱਤਾ ਹੈ। ਮੋਦੀ ਸਰਕਾਰ ਦਾ ਹੁਣ ਮਨਰੇਗਾ ਕਾਮਿਆ ’ ਤੇ ਕੀਤਾ ਵਾਰ ਸਹਿਣ ਨਹੀਂ ਕੀਤਾ ਜਾਵੇਗਾ । ਉਨ੍ਹਾਂ ਮੰਗ ਕੀਤੀ ਕਿ 365 ਦਿਨ ਦਾ ਪੱਕਾ ਕੰਮ ਅਤੇ ਦਿਹਾੜੀ 700 ਰੁਪਏ ਕਰਨ ਲਈ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ । ਇਸ ਮੌਕੇ ਹਰਦੇਵ ਸਿੰਘ ਗੋਹਲਵੜਸ , ਜਗਦੀਸ਼ ਕੌਰ , ਮੰਗਲ ਸਿੰਘ ਪੰਡੋਰੀ ਰਣ ਸਿੰਘ , ਗੁਲਜਾਰ ਸਿੰਘ ਗਾਂਧੀ , ਕੁਲਵਿੰਦਰ ਸਿੰਘ ਪੰਡੋਰੀ ਰਣ ਸਿੰਘ , ਬਲਵਿੰਦਰ ਸਿੰਘ , ਸ਼ਿੰਦਾ ਸਿੰਘ ਗੋਹਲਵੜ , ਸਾਹਿਬ ਸਿੰਘ ਬਾਬਾ ਆਦਿ ਵੀ ਹਾਜ਼ਰ ਸਨ।

Italian Trulli