ਮਨਜੀਤ ਸਿੰਘ ਚਾਹਲ ਦਾ ਬਾਡਰ ਜ਼ੋਨ ਦੇ ਮੰਡਲ ਜੰਡਿਆਲਾ ਆਉਣ ਤੇ ਇੰਪਲਾਈਜ ਫੈਡਰੇਸਨ ਆਗੂਆ ਵੱਲੋ ਭਰਵਾ ਸਵਾਗਤ

70

ਤਰਨਤਾਰਨ, 2 ਸਤੰਬਰ (ਬੁਲੰਦ ਆਵਾਜ ਬਿਊਰੋ) – ਮਨਜੀਤ ਸਿੰਘ ਚਾਹਲ ਦਾ ਮੁਲਾਜ਼ਮ ਫਰੰਟ ਪੰਜਾਬ ਦਾ ਜਨਰਲ ਸਕੱਤਰ ਬਣਨ ‘ ਤੇ ਪੰਜਾਬ ਰਾਜ ਬਿਜਲੀ ਬੋਰਡ ਦੀ ਸਿਰਮੌਰ ਜਥੇਬੰਦੀ ਇੰਪਲਾਈਜ ਫੈਡਰੇਸਨ ਦੇ ਆਗੂਆ ਨੇ ਮੰਡਲ ਜੰਡਿਆਲਾ ਆਉਣ ਤੇ ਭਰਵਾ ਸਵਾਗਤ ਕੀਤਾ । ਜਥੇਬੰਦੀ ਦੀ ਇੰਪਲਾਈਜ ਫੈਡਰੇਸਨ ਦੇ ਸੂਬਾ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ , ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਠਰੂ , ਬਾਡਰ ਜ਼ੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁਖੇਵਾਲਾ , ਬਾਡਰ ਜ਼ੋਨ ਦੇ ਸੀਨੀ: ਮੀਤ ਪ੍ਰਧਾਨ ਬਲਵਿੰਦਰ ਸਿੰਘ ਭੱਠੇ ਭੈਣੀ , ਜ਼ੋਨ ਆਗੂ ਕਲਦੀਪ ਸਿੰਘ ਕਾਹਨੂੰਵਾਨ , ਗੁਰਦੀਪ ਸਿੰਘ ਪਟਿਆਲਾ , ਸੁਖਦੇਵ ਸਿੰਘ ਵਰਪਾਲ , ਰਿਸੂ ਪਟਿਆਲਾ , ਜਸਪਾਲ ਸਿੰਘ ਭੱਟੀ ਜੰਡਿਆਲਾ , ਆਦਿ ਆਗੂਆ ਵੱਲੋ ਮਨਜੀਤ ਸਿੰਘ ਚਾਹਲ ਨੂੰ ਸਨਮਾਨਿਤ ਕੀਤਾ ਗਿਆ।

Italian Trulli

ਇਸ ਮੋਕੇ ‘ ਤੇ ਮਨਜੀਤ ਸਿੰਘ ਚਾਹਲ ਨੇ ਮੁਲਾਜਮਾ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਪਾਵਰਕਾਮ ਦੇ ਸੀ ਡੀ ਐਮ ਤੇ ਮੈਨਜਮੈਟ ਵੱਲੋ ਮੁਲਾਜਮਾ ਦੀਆ ਮਨੀਆ ਹੋਈਆ ਮੰਗਾ ਨੂੰ ਜਲਦੀ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ । ਉਹਨਾ ਕਿਹਾ ਕਿ ਇੰਪਲਾਈਜ ਫੈਡਰੇਸਨ ਮੁਲਾਜਮਾ ਦੇ ਕੰਮਾਂ ਪ੍ਰਤੀ ਹਰ ਸਮੇਂ ਤੱਤਪਰ ਰਹਿੰਦੀ ਹੈ । ਮਨਜੀਤ ਸਿੰਘ ਚਾਹਲ ਨੇ ਬਾਡਰ ਜ਼ੋਨ ਆਗੂਆ ਦਾ ਵਿਸ਼ੇਸ਼ ਤੋਰ ‘ ਤੇ ਧੰਨਵਾਦ ਕੀਤਾ ।