Bulandh Awaaz

Headlines
ਪੀ.ਐਸ.ਟੀ.ਐਸ.ਈ ਅਤੇ ਐਨ.ਐਮ.ਐਮ.ਐਸ. ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਣ ਜ਼ਿਲ੍ਹਾ ਸਿੱਖਿਆ ਦਫਤਰਾਂ ਦੇ ਅਧਿਕਾਰੀਆਂ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਉਂਦਿਆਂ ਭ੍ਰਿਸ਼ਟਾਚਾਰ ਖਿਲਾਫ ਚੁੱਕੀ ਸਹੁੰ ਭਾਰਤ ਦੀ ਫੇਸਬੁੱਕ ਪਾਲਿਸੀ ਦੀ ਮੁਖੀ ਬੀਬੀ ਵਲੋਂ ਪਾਰਲੀਮੈਂਟਰੀ ਪੈਨਲ ਦੇ ਸਵਾਲਾਂ ਤੋਂ ਬਾਅਦ ਅਸਤੀਫਾ, ਭਾਜਪਾ ਦੇ ਹਿਸਾਬ ਨਾਲ ਤਿਆਰ ਕਰਦੀ ਸੀ ਨੀਤੀਆਂ ਕਸ਼ਮੀਰ ਵਿਚੋਂ ਗ਼ੈਰ ਕਸ਼ਮੀਰੀਆਂ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ ਸ਼ੰਭੂ ਮੋਰਚੇ ਤੇ ਖਾਲਿਸਤਾਨ ਦਾ ਨਾਅਰਾ ਲਗਾਉਣ ਵਾਲੇ ਨੌਜਵਾਨ ਨੂੰ ਪ੍ਰਬੰਧਕਾਂ ਨੇ ਪੁਲਸ ਹਵਾਲੇ ਕੀਤਾ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸੁਖਚੈਨ ਸਿੰਘ ਬੱਲ ਅੰਮ੍ਰਿਤਸਰ 2 ਦੇ ਬਲਾਕ ਪ੍ਰਧਾਨ ਨਿਯੁਕਤ 6 ਲੱਖ ਦੀ ਰਕਮ ਦਾ ਝੋਨੇ ਨਾਲ ਭਰਿਆ ਚੋਰੀ ਕੀਤੀ ਕੀਤਾ ਗਿਆ ਟਰੱਕ ਕਾਬੂ ਅਮਰੀਕਾ ਵਿਚ ਅਨੰਨਿਆ ਬਿਰਲਾ ਹੋਈ ਨਸਲੀ ਵਿਤਕਰੇ ਦਾ ਸ਼ਿਕਾਰ ਪੋਲੈਂਡ ਨੇ ਚੌਕ ਦਾ ਨਾਂ ਹਰੀਵੰਸ਼ ਰਾਏ ਬੱਚਨ ਰੱਖਿਆ ਨਸ਼ੇੜੀ ਪਤੀ ਵਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ

ਮਜੀਠੀਆ ਦਾ ਪੈਂਤੜਾ! ਇੱਕ ਪਾਸੇ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ, ਦੂਜੇ ਪਾਸੇ ਭੰਡੇ ਵਿਰੋਧੀ

ਅੰਮ੍ਰਿਤਸਰ: ਰਾਸ਼ਟਰਪਤੀ ਨੇ ਤਿੰਨਾਂ ਖੇਤੀ ਬਿੱਲਾਂ ‘ਤੇ ਆਪਣੀ ਮੋਹਰ ਲਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਕਿਸਾਨਾਂ ‘ਚ ਹੋਰ ਵੀ ਜ਼ਿਆਦਾ ਰੋਹ ਵਧ ਗਿਆ ਹੈ। ਇਸ ਦਰਮਿਆਨ ਅਕਾਲੀ ਲੀਡਰ ਬਿਕਰਮ ਮਜੀਠੀਆ ਇੱਕ ਪਾਸੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੀਆਂ ਹੋਣ ਲਈ ਕਹਿ ਰਹੇ ਹਨ ਤੇ ਦੂਸਰੇ ਪਾਸੇ ਆਪ ਹੀ ਉਨ੍ਹਾਂ ਨੂੰ ਭੰਡ ਰਹੇ ਹਨ।Bikram Majithia's step! On the one hand, the call for all parties to unite, on the other hand, the opposition

ਮਜੀਠੀਆ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਜਾਣ, ਨਹੀਂ ਤਾਂ ਦਿੱਲੀ ਨੇ ਪੰਜਾਬੀਆਂ ਨੂੰ ਆਪਸ ‘ਚ ਲੜਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜਦ ਵੀ ਦਿੱਲੀ ਨਾਲ ਮੱਥਾ ਲਾਇਆ ਤਾਂ ਇਹ ਇਤਿਹਾਸ ਰਿਹਾ ਹੈ। ਸਭ ਨੂੰ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਹੀ ਉਨ੍ਹਾਂ ਸੁਰ ਬਦਲਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਹੱਕ ‘ਚ ਇੱਕ ਵੀ ਲਫ਼ਜ਼ ਨਹੀਂ ਬੋਲੇ।

ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਤੋਂ ਵੱਧ ਝੂਠਾ ਹੋਰ ਕੋਈ ਨਹੀਂ ਜੰਮ ਸਕਦਾ। ਕੈਪਟਨ 6 ਮਹੀਨੇ ਜੰਗਲ ‘ਚੋਂ ਨਹੀਂ ਨਿਕਲੇ, ਅੱਜ ਜਾ ਕੇ ਕਿਤੇ ਕੈਪਟਨ ਮਸਾਂ ਨਿਕਲੇ ਤੇ ਫਿਰ ਝੂਠੀ ਸਹੁੰ ਖਾਧੀ। ਮਜੀਠੀਆ ਨੇ ਕਿਹਾ ਪੰਜਾਬ ਦੇ ਕਿਸਾਨਾਂ ਨੇ ਦੇਸ਼ ਪ੍ਰਤੀ ਫਰਜ ਨਿਭਾਇਆ, ਆਪਣੀ ਜਮੀਨ ਤੇ ਆਪਣੇ ਪਾਣੀ ਦਾ ਨੁਕਸਾਨ ਕੀਤਾ ਪਰ ਆਖਰ ‘ਚ ਦਿੱਲੀ ਦੇ ਏਸੀ ਕਮਰਿਆਂ ‘ਚ ਬੈਠ ਕੇ ਪੰਜਾਬ ਦੇ ਕਿਸਾਨ ਦਾ ਫੈਸਲਾ ਲੈ ਲਿਆ ਗਿਆ।

ਮਜੀਠੀਆ ਨੇ ਕਿਹਾ ਬਾਦਲ ਸਾਹਿਬ ਨੇ ਬਗੈਰ ਸ਼ਰਤ ਵਾਜਪਾਈ ਸਾਹਬ ਨੂੰ ਸਮਰਥਨ ਦਿੱਤਾ, ਉਨ੍ਹਾਂ ਵੱਲੋਂ ਗਠਬੰਧਨ ਧਰਮ ਨਿਭਾਇਆ ਗਿਆ। ਸੱਜਣ ਕੁਮਾਰ ਨੂੰ ਸਜਾ ਦਿਵਾਉਣ, ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਵਰਗੇ ਮਸਲਿਆਂ ‘ਚ ਹਰਸਿਮਰਤ ਬਾਦਲ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਪੰਜਾਬ ਭਾਜਪਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਗੱਲ ਕਰਨ। ਸਾਰਾ ਸੂਬਾ ਕਿਸਾਨੀ ‘ਤੇ ਨਿਰਭਰ ਹੈ।

 

0 Reviews

Write a Review

bulandhadmin

Read Previous

ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਨੇ ਆਪਣੇ ਕੌਂਸਲਰਾਂ ਨੂੰ ਅਹੁਦੇ ਛੱਡਣ ਲਈ ਕਿਹਾ

Read Next

ਪਸ਼ੂਆਂ ਦੇ ਕੰਨਾਂ ’ਚ ਟੈਗ ਲਗਾਓ ਅਤੇ ਸਰਕਾਰੀ ਸਕੀਮਾਂ ਦਾ ਲਾਭ ਉਠਾਓ – ਡਾਕਟਰ ਬਿਮਲ ਸ਼ਰਮਾ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />