-1.2 C
Munich
Tuesday, February 7, 2023

ਭੱਠੀ

Must read

ਭੁੰਨ ਭੁੰਨ ਦਾਣੇ ਭੱਠੀ ‘ਤੇ ਰੱਖੇ ਨੀਂ,
ਮਹਿਕਾਂ ਦੀ ਹੱਟ ਭੱਠੀ ‘ਤੇ ਲੱਗੇ ਨੀਂ,

ਕੜਾਹੀ ‘ਚ ਮੋਟੀ ਮੋਟੀ ਰੇਤ ਵੀ ਪਾਈ ਨੀਂ,
ਤਿੜਕ ਤਿੜਕ ਦਾਣਿਆਂ ਨੇ ਲਾਈ ਨੀਂ।

ਲੱਗੀਆਂ ਰੌਣਕਾਂ ਭੱਠੀ ਗਰਮਾਈ ਨੀ,
ਅੱਗ ਦੀਆਂ ਲਪਟਾਂ ‘ਚ ਤੂੰ ਕੁਮਲਾਈ ਨੀਂ |

ਗਰਮ ਰੇਤ ‘ਚ ਦਾਣੇ ਦਾਤੀ ਨੇ ਹਿਲਾਏ ਨੀਂ,
ਦਾਣੇ ਛਾਣ ਕੇ ਤੂੰ ਝਰਨੀ ‘ਚ ਪਾਏ ਨੀਂ ।

ਖ਼ੁਸ਼ਬੂ ਦਾਣਿਆਂ ਦੀ ਤੇਰੇ ਕੋਲ ਲੈ ਆਈ ਨੀਂ,
ਭੱਠੀ ਤੇਰੀ ‘ਤੇ ਸ਼ਾਮਾਂ ਢੱਲ ਆਈ ਨੀਂ |

ਬੁੱਢੜੇ ਨੂੰ ਵੀ ਮੁੱਠੀ ਦਾਣੇ ਪਾਈ ਨੀਂ,
ਖ਼ਾਲੀ ਝੋਲ਼ੀ ‘ਚ ਦਾਣੇ ਖਿੰਡਾਈ ਨੀਂ |

ਸਿਆਣੇ ਕੋਲ ਭਾੜਾ ਤਾਂ ਕੋਈ ਨੀਂ,
”ਬਲਜਿੰਦਰ” ਅਸੀਸਾਂ ਲਈ ਖਲੋਈ ਨੀਂ |

ਬਲਜਿੰਦਰ ਕੌਰ ਸ਼ੇਰਗਿੱਲ

- Advertisement -spot_img

More articles

- Advertisement -spot_img

Latest article