ਭੰਡਾਰੀ ਪੁੱਲ ਤੋਂ ਅਲਫਾ-ਵਨ ਤੱਕ ਐਲੀਵੇਟਿਡ ਰੋਡ ਤੇ ਮੁੜ ਜਗਾਏ ਗਏ ਐਲ.ਈ.ਡੀ. ਸਾਈਨ ਡਿਸਪਲੇਅ ਬੋਰਡ -ਮੇਅਰ

77

ਅੰਮ੍ਰਿਤਸਰ, 26 ਜੂਨ (ਗਗਨ) – ਭੰਡਾਰੀ ਪੁੱਲ ਤੋਂ ਅਲਫਾ-ਵਨ ਤੱਕ ਐਲੀਵੇਟਿਡ ਰੋਡ ਤੇ ਸਹਿਰਵਾਸੀਆਂ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਆਉਣ ਵਾਲੇ ਸ਼ਰਧਾਲੂਆ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ਐਲ.ਈ.ਡੀ. ਸਾਈਨ ਡਿਸਪਲੇਅ ਬੋਰਡ ਲਗਏ ਗਏ ਸਨ ਜਿਸ ਰਾਂਹੀਂ ਐਲੀਵੇਟਿਡ ਰੋਡ ਤੇ ਹਰ ਆਉਣ ਜਾਣ ਵਾਲੇ ਨੂੰ ਸ਼ਹਿਰ ਦੇ ਬਾਰੇ ਅਤੇ ਸ਼ਹਿਰ ਦੀਆਂ ਸੜ੍ਹਕਾਂ ਬਾਰੇ ਜਾਣਕਾਰੀ ਦਰਸ਼ਾਈ ਜਾਂਦੀ ਸੀ, ਪਰ ਪਿਛਲੇ ਕਾਫੀ ਸਮੇਂ ਤੌਂ ਇਹ ਐਲ.ਈ.ਡੀ. ਸਾਈਨ ਡਿਸਪਲੇਅ ਬੋਰਡ ਬੰਦ ਪਏ ਸਨ। ਮੇਅਰ ਕਰਮਜੀਤ ਸਿੰਘ ਵੱਲੋਂ ਐਲੀਵੇਟਿਡ ਰੋਡ ਦਾ ਔਚੱਕ ਨਰੀਖਣ ਕਰਨ ਤੇ ਇਹ ਬੋਰਡ ਬੰਦ ਪਾਏ ਗਏ ਸਨ ਜਿਸ ਦਾ ਉਹਨਾਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ ਅਤੇ ਇਹਨਾਂ ਬੋਰਡਾਂ ਨੂੰ ਜਲਦ ਤੋਂ ਜਲਦ ਲੋਕਾਂ ਦੀ ਸਹੂਲਤ ਲਈ ਜਗਾਉਣ ਵਾਸਤੇ ਹੁਕਮ ਕੀਤੇ ਜਿਸ ਦ ਸੰਘਿਆਣ ਲੈਦੇ ਹੋਏ ਮਿਤੀ 24-6-2021 ਨੂੰ ਇਹ ਬੋਰਡ ਦੋਬਾਰਾ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਨਾਲ ਹਰ ਆਉਣ ਜਾਣ ਵਾਲੇ ਨੂੰ ਸ਼ਹਿਰ ਦੇ ਬਾਰੇ ਜਾਣਕਾਰੀ ਮੁਹੱਈਆ ਹੋ ਰਹੀ ਹੈ।

Italian Trulli

ਮੇਅਰ ਕਰਮਜੀਤ ਸਿੰਘ ਨੇ ਕਿਹਾ ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਨਗਰੀ ਹੈ ਜਿਸ ਦੇ ਦਰਸ਼ਣਾ ਲਈ ਲੱਖਾ ਸ਼ਰਧਾਲੂ ਰੋਜਾਨਾ ਆਪਣੇ ਨਿੱਜੀ ਵਾਹਨਾਂ ਰਾਂਹੀਂ ਆਉਂਦੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਕਈ ਇਤਿਹਾਸਕ ਸਥਾਨ ਅਤੇ ਅੰਤਰ ਰਾਸ਼ਟ੍ਰੀਯ ਹਵਾਈ ਅੱਡਾ ਵੀ ਹੈ ਇਹਨਾਂ ਐਲ.ਈ.ਡੀ. ਸਾਈਨ ਡਿਸਪਲੇਅ ਬੋਰਡ ਰਾਂਹੀਂ ਹਰ ਆਉਣ ਜਾਣ ਵਾਲੇ ਨੂੰ ਸ਼ਹਿਰ ਦੇ ਬਾਰੇ ਅਤੇ ਸ਼ਹਿਰ ਦੇ ਪ੍ਰਸਿੱਧ ਅਸਥਾਨਾਂ ਬਾਰੇ ਜਾਣਕਾਰੀ ਮਿਲੇਗੀ। ਉਹਨਾਂ ਕਿਹਾ ਕਿ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਅਜਿਹੇ ਕਈ ਉਪਰਾਲੇ ਕੀਤੇ ਗਏ ਹਨ ਜਿਸ ਨਾਲ ਅੰਮ੍ਰਿਤਸਰ ਸਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਯਾਤਰੂਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਨਿਗਮ ਵੱਲੋਂ ਪੱਕੀਆਂ ਸੜਕਾਂ, ਆਧੂਨਿਕ ਸਟਰੀਟ ਲਾਈਟਾਂ, ਆਧੂਨਿਕ ਮਸ਼ੀਨਾਂ ਰਾਂਹੀਂ ਸਫਾਈ ਦਾ ਪ੍ਰਬੰਧ ਕੀਤਾ ਹੈ।

ਇਸ ਤੋਂ ਇਲਾਵਾ ਐਲੀਵੇਟਿਡ ਸੜ੍ਹਕਾਂ ਦੇ ਥੱਲੇ ਰਾਤ ਦੇ ਸਮੇਂ ਰੰਗ-ਬਿਰੰਗੀਆ ਰੋਸ਼ਣੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਰਾਤ ਸਮੇਂ ਸ਼ਹਿਰ ਦੀਆਂ ਪ੍ਰਮੁੱਖ ਸੜ੍ਹਕਾਂ ਦੀ ਦਿੱਖ ਦੇਖਣ ਵਾਲੀ ਹੁੰਦੀ ਹੈ। ਮੇਅਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਿਚ ਕਈ ਅਜਿਹੇ ਪ੍ਰੋਜੈਕਟ ਮੁਕੰਮਲ ਕਰ ਲਏ ਜਾਣਗੇ ਜਿਸ ਨਾਲ ਯਾਤਰੂਆ ਅਤੇ ਸ਼ਰਧਾਲੂਆਂ ਨੂੰ ਹੋਰ ਸੁਵਿਧਾ ਹੋਵੇਗੀ। ਇਸ ਮੌਕੇ ਤੇ ਕਾਰਜਕਾਰੀ ਇੰਜੀਨੀਅਰ ਅਸਵਨੀ ਕੁਮਾਰ ਅਤੇ ਐਸ.ਡੀ.ਓ. ਮਹੇਸ਼ ਕੁਮਾਰ ਹਾਜ਼ਰ ਸਨ।