More

  ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੰਜਵਾਂ ਜ਼ੋਨਲ ਯੁਵਕ ਮੇਲਾ

  ਅੰਮ੍ਰਿਤਸਰ, 13 ਨਵੰਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੰਜਵਾਂ ਜ਼ੋਨਲ ਯੁਵਕ ਮੇਲਾ ਜਲੰਧਰ ਜਿਲੇ੍ਹ ਦੇ ਕਾਲਜਾਂ ਦੀਆਂ ਚਾਰ ਭੰਗੜੇ ਦੀਆਂ ਟੀਮਾਂ ਵਲੋਂ ਧਮਾਲਾਂ ਪਾ ਕੇ ਸ਼ੂਰੁ ਕੀਤਾ ਗਿਆ ।ਦਸਮੇਸ਼ ਆਡੀਟੋਰੀਅਮ ਵਿਚ ਅਗਲੇ ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ‘ਸੀ ਜੋਨ’ ਦੇ ਯੁਵਕ ਮੇਲੇ ਵਿਚ ਵੱਖ-ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀ 35 ਤੋਂ ਵੱਧ ਵੱਖ-ਵੱਖ ਆਈਟਮਾਂ ਵਿਚ ਆਪਣੀ ਕਲਾ ਦੇ ਜੋਹਰ ਵਿਖਾਉਣਗੇ। ਕੋੋਵਿਡ ਸੰਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀਆਂ ਦਾ ਜੋਸ਼ ਯੁਵਕ ਮੇਲੇ ਵਿਚ ਉਤਸ਼ਾਹ ਭਰ ਰਿਹਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਪੰਜਾਬ ਦੇ ਰੰਗਲੇ ਮੇਲਿਆਂ ਦਾ ਪੰਜਾਬੀਆਂ ਦੀ ਜਿੰਦਗੀ ਵਿਚ ਕੀ ਮਹੱਤਵ ਹੈ ਦਾ ਜਿਕਰ ਕਰਦਿਆਂ ਕਿਹਾ ਕਿ ਇਕ ਪਾਸੇ ਸਾਰੇ ਦੇਸ਼ਾਂ ਵਿਚ ਕੋਵਿਡ ਨੇ ਜੋ ਹਾਲਾਤ ਪੈਦਾ ਕਰ ਦਿੱਤੇ ਸਨ ਦੇ ਵਿਚੋਂ ਹੁਣ ਅਜਿਹੇ ਮੇਲੇ ਹੀ ਬਾਹਰ ਕੱਢ ਰਹੇ ਹਨ ।ਉਹਨਾਂ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਸੁੱਚਜੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੀ ਖਿੱਤੇ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਅਜਿਹੇ ਯੁਵਕ ਮੇਲੇ ਕਰਵਾਉਣ ਦਾ ਦਮ ਭਰ ਰਹੀ ਹੈ।

  ਉਹਨਾਂ ਕਿਹਾ ਕਿ ਚਾਰ ਯੁਵਕ ਮੇਲੇ ਬੜੀ ਸਫਲਤਾ ਦੇ ਨਾਲ ਸਿਰੇ ਚੜ੍ਹ ਗਏ ਹਨ । ਜਿਸ ਦੇ ਲਈ ਉਹਨਾਂ ਨੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਗਲੇ ਲੱਗਣ ਵਾਲੇ ਮੇਲੇ ਵੀ ਉਹਨਾਂ ਦੀ ਅਗਵਾਈ ਹੇਠ ਸਫਲਤਾ ਪੂਰਨ ਸੰਪੰਨ ਹੋਣਗੇ ।ਉਹਨਾਂ ਨੇ ਇਸ ਮੇਲੇ ਵਿਚ ਭਾਗ ਲੈ ਰਹੇ ਵਿਦਿਆਰਥੀ ਕਲਾਕਾਰਾਂ ਨੂੰ ਜੋਰ ਦੇ ਕੇ ਕਿਹਾ ਕਿ ਉਹ ਸਮਰਪਣ ਭਾਵਨਾ ਦੇ ਨਾਲ ਸਭਿਆਚਾਰਕ ਮੁਕਾਬਲਿਆਂ ਵਿਚ ਹਿੱਸਾ ਲੈਣ ।ਉਹਨਾਂ ਨੇ ਕਿਹਾ ਕਿ ਉਹਨਾਂ ਦਾ ਦਸਮੇਸ਼ ਆਡੀਟੋਰੀਅਮ ਦੇ ਇਸ ਮੰਚ ਤੇ ਹਿੱਸਾ ਲੈਣਾ ਹੀ ਕਿਸੇ ਜਿੱਤ ਤੋਂ ਘੱਟ ਨਹੀਂ ਹੈ ।ਉਹਨਾਂ ਨੇ ਕਿਹਾ ਕਿ ਇਹ ਪਲ ਉਹਨਾਂ ਨੂੰ ਸਾਰੀ ਜਿੰਦਗੀ ਊਰਜਾ ਦੇਂਦੇ ਰਹਿਣਗੇ । ਜਿੰਦਗੀ ਦੇ ਇਸ ਸੁਨਿਹਰੇ ਪਲਾਂ ਨੂੰ ਯਾਦਗਾਰੀ ਬਣਾਉਣਾ ਉਹਨਾਂ ਦੇ ਵੱਸ ਹੈ ।ਇਸ ਤੋਂ ਪਹਿਲਾਂ ਉਨ੍ਹਾਂ ਦਾ ਦਸਮੇਸ਼ ਆਡੀਟੋਰੀਅਮ ਵਿਚ ਪੁੱਜਣ `ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਫੁੱਲਾਂ ਦਾ ਗੁੱਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।ਯੁਵਕ ਭਲਾਈ ਵਿਭਾਗ ਵੱਲੋਂ ਡਾ. ਕਾਹਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ । ਸ਼ਮਾ ਰੋਸ਼ਨ ਕਰਨ ਦੀ ਰਸਮ ਸਮੇਂ ਉਹਨਾਂ ਨਾਲ ਡਾ. ਅਨੀਸ਼ ਦੂਆ ਅਤੇ ਯੁਵਕ ਭਲਾਈ ਵਿਭਾਗ ਦੇ ਸਲਾਹਕਾਰ ਸ. ਬਲਜੀਤ ਸਿੰਘ ਸੇਖੋਂ ਵੀ ਹਾਜਰ ਸਨ ।ਇਸ ਸਮੇਂ 15 ਨਵੰਬਰ ਤੱਕ ਚੱਲਣ ਵਾਲੇ ਵੱਖ-ਵੱਖ 35 ਦੇ ਕਰੀਬ ਮੁਕਾਬਲਿਆਂ ਦੀ ਜਾਣਕਾਰੀ ਦੇਂਦਿਆਂ ਡਾ. ਅਨੀਸ਼ ਦੂਆ ਨੇ ਦੱਸਿਆ ਕਿ ਯੁਵਕ ਮੇਲੇ ਕਰਵਾਉਣ ਦਾ ਮਕਸਦ ਹੀ ਵਿਦਿਆਰਥੀਆਂ ਵਿਚ ਇਸ ਗੱਲ ਦੀ ਨਿਪੁੰਨਤਾ ਲਿਆਉਣਾ ਹੈ ਕਿ ਉਹ ਆਪਣੀ ਸਖਸ਼ੀਅਤ ਦੇ ਨਿਖਾਰ ਦੇ ਨਾਲ ਨਾਲ ਲੀਡਰਸ਼ਿਪ ਗੁਣ, ਰਾਸ਼ਟਰੀ ਚਰਿੱਤਰ ਅਤੇ ਹੋਰ ਗੁਣਾਂ ਨੂੰ ਪੈਦਾ ਕਰਨ ਤਾਂ ਜੋ ਉਹ ਨਵੇਂ ਦਿਸਹੱਦਿਆਂ ਨੂੰ ਛੂਹ ਸਕਣ। ਉਹਨਾਂ ਨੇ ਕੋਵਿਡ -19 ਦੇ ਸਮੇਂ ਦੌਰਾਨ ਹੋਏ ਅਨੁਭਵਾਂ ਦੀ ਗੱਲ ਕਰਦਿਆਂ ਕਿਹਾ ਕਿ ਭਾਵੇਂ ਅਸੀ ਬਹੁਤ ਸਾਰੇ ਇਸ ਸਮੇਂ ਦੌਰਾਨ ਨਵੇਂ ਤਜਰਬੇ ਕੀਤੇ ਹਨ ਪਰ ਅਸੀਂ ਮੇਲੇ ਆਨ-ਲਾਈਨ ਨਹੀਂ ਲਗਾ ਸਕਦੇ ।ਅਜਿਹੇ ਮੇਲੇ ਇੰਝ ਹੀ ਸੋਭਦੇ ਹਨ ਜਿਸ ਤਰ੍ਹਾਂ ਦੇ ਮੇਲੇ ਇੱਥੇ ਲੱਗੇ ਹੋਏ ਹਨ।

  ਅੱਜ ਦੇ ਯੁਵਕ ਮੇਲੇ ਦੀ ਸ਼ੁਰੂਆਤ ਭੰਗੜਿਆਂ ਦੀ ਧਮਾਲ ਨਾਲ ਹੋਈ ਜਿਸ ਵਿਚ ਵੱਖ ਵੱਖ ਕਾਲਜਾਂ ਦੀਆਂ ਚਾਰ ਭੰਗੜਾਂ ਟੀਮਾਂ ਨੇ ਲੁੱਡੀ, ਮਿਰਜਾਂ, ਧਮਾਲ, ਪਠਾਣੀਆਂ, ਸਿਆਲਕੋਟੀ, ਫੂੰਮਣੀਆਂ, ਲਹਿਰੀਆਂ, ਚਾਲਾ ਨਾਲ ਭੰਗੜੇ ਦੇ ਅਹਿਜੇ ਐਕਸ਼ਨ ਢੋਲ ਦੀ ਤਾਲ ਨਾਲ ਲਗਾਏ ਜਿਸ ਨਾਲ ਮੁੱਖ ਮਹਿਮਾਨ ਤੋਂ ਇਲਾਵਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਰਵਾਇਤੀ ਪੰਜਾਬੀ ਮਰਦ ਪਹਿਰਾਵੇ ਵਿਚ ਕੁੜਤੇ-ਚਾਦਰੇ ਵਿਚ ਸ਼ਮਲੇ ਵਾਲੀਆਂ ਪੱਗਾਂ ਨਾਲ ਸੱਜੇ-ਫੱਬੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਪਹਿਲੇ ਦਿਨ ਯਾਦਗਾਰੀ ਹੋ ਨਿਭੜੀਆਂ ।ਕੈਂਠਿਆਂ, ਤਾਬਿਤੀ, ਗਾਨੀ, ਮੁੰਦਰਾਂ, ਸੱਪ, ਕਾਟੋਂ, ਅਲਗੋਜਾਂ, ਚਿਮਟਾ, ਬੁਘਚੂ ਅਤੇ ਖੂੰਡੇ ਦੀ ਵਰਤੋਂ ਨਾਲ ਢੁੱਕਦੀਆਂ ਬੋਲੀਆਂ ਅਤੇ ਲੋਕ ਗੀਤਾਂ ਦੀ ਕਮਾਲ ਦੀ ਪੇਸ਼ਕਾਰੀ ਨਾਲ ਦਰਸ਼ਕ ਗੱਦ-ਗੱਦ ਹੋ ਰਹੇ ਸਨ ।

  ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਹੋਏ ਮੁਕਾਬਲਿਆਂ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ, ਲੋਕ ਸਾਜ਼ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਦੂਜੀ ਸਟੇਜ `ਤੇ ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ, ਕਲਾਸੀਕਲ ਵੋਕਲ ਦੀਆਂ ਆਈਟਮਾਂ ਵਿਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਬਾਖੂਬੀ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਤੀਸਰੀ ਸਟੇਜ ਆਰਕੀਟੈਕਚਰ ਵਿਭਾਗ ਵਿਚ ਲੱਗੀ ਸੀ। ਜਿਸ ਵਿਚ 13 ਦੇ ਕਰੀਬ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਪੇਂਟਿੰਗ ਆਨ ਦ ਸਪੋਟ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ, ਕੋਲਾਜ਼, ਇੰਨਸਟਾਲੈਸ਼ਨ , ਆਨ ਦ ਸਪੌਟ ਫੋਟੋਗਰਾਫੀ, ਕਾਰਟੂਨਿੰਗ ਦੇ ਮੁਕਾਬਲੇ ਸਨ ਦੇ ਵਿਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਗਿਆ।
  13 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਹੋਣ ਵਾਲੇ ਮੁਕਾਬਲਿਆਂ ਦੇ ਵਿਚ ਪਹਿਰਾਵਾ ਪਰੇਡ, ਸਕਿੱਟ, ਮਮਿਕਰੀ, ਮਾਈਮ ਅਤੇ ਇਕਾਂਗੀ ਦੇ ਮੁਕਾਬਲੇ ਹੋਣਗੇ ਜਦੋਂ ਕਿ ਗੁਰੂ ਨਾਨਕ ਭਵਨ ਆਡੀਟੋਰੀਅਮ ਦੇ ਵਿਚ ਵਾਰ ਗਾਇਨ, ਕਵੀਸ਼ਰੀ ,ਲੋਕ ਗੀਤ ਅਤੇ ਗੀਤ/ਗਜ਼ਲ ਦੇ ਮੁਕਾਬਲੇ ਹੋਣਗੇ ।ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲਿਆਂ ਵਿਚ ਵਿਦਿਆਰਥੀ ਆਪਣੀਆਂ ਕਲਾਵਾਂ ਨੂੰਂ ਕਲਾਤਮਕ ਛੂਹਾਂ ਦੇਣਗੇ। 14 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਪੱਛਮੀ ਵੋਕਲ ਸੋਲੋ, ਪੱਛਮੀ ਇੰਸਟਰੂਮੈਂਟਲ, , ਪੱਛਮੀ ਸਮੂਹ ਗੀਤ, ਜਨਰਲ ਡਾਂਸ ਦੇ ਮੁਕਾਬਲੇ ਹੋਣਗੇ ।ਕੁਇੰਜ ਦੇ ਮੁਕਾਬਲੇ ਗੁਰੂ ਨਾਨਕ ਭਵਨ ਵਿਖੇ ਹੋਣਗੇ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਦੇ ਵਿਚ ਪੋਈਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ, ਡੀਬੇਟ ਦੇ ਮੁਕਾਬਲੇ ਹੋਣਗੇ।
  ਪੰਜਵੇਂ ਜੋਨਲ ਯੁਵਕ ਮੇਲੇ ਦੇ ਆਖਰੀ ਦਿਨ 15 ਨਵੰਬਰ ਨੂੰ ਕਲਾਸੀਕਲ ਡਾਂਸ ਅਤੇ ਲੋਕ ਨਾਚ ਗਿੱਧੇ ਦੇ ਮੁਕਾਬਲਿਆਂ ਤੋਂ ਬਾਅਦ ਜੈਤੂ ਰਹਿਣ ਵਾਲੇ ਕਾਲਜਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img