Bulandh Awaaz

Headlines
26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ, ਦਿੱਲੀ ਦੇ ਅੰਦਰ ਜਾਣਗੇ ਕਿਸਾਨ  ਬਾਬਾ ਤਰਸੇਮ ਸਿੰਘ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਤੋਂ ਗਊਆਂ ਵਾਲੇ ਸੇਵਾਦਾਰ ਹੋਏ ਦਿੱਲੀ ਰਵਾਨਾ ਆਮ ਆਦਮੀ ਪਾਰਟੀ ਵੱਲੋਂ ਐਮ ਸੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਨੂੰ 1 ਕਰੋੜ ਰੁਪਏ ‘ਵਿਕਾਸ ਫੰਡ’ ਦੇਣ ਦਾ ਐਲਾਨ ਵੱਡੀ ਖ਼ਬਰ: ਫਿਰ ਹੋਣ ਜਾ ਰਹੀ ਐ ਨੋਟਬੰਦੀ, ਇਸ ਮਹੀਨੇ ਤੋਂ ਬੰਦ ਹੋ ਜਾਣਗੇ 100, 10 ਤੇ 5 ਰੁਪਏ ਦੇ ਨੋਟ ਭਾਰਤ-ਚੀਨ ਸਰਹੱਦ ਵਿਵਾਦ : ਦੋਹਾਂ ਦੇਸ਼ਾਂ ਵਿਚਾਲੇ ਭਲਕੇ ਇਕ ਵਾਰ ਫਿਰ ਹੋਵੇਗੀ ਗੱਲਬਾਤ ਟਰੈਕਟਰ ਪਰੇਡ ਰੋਕਣ ਲਈ ਦਿੱਲੀ ਪੁਲਿਸ ਦੀ ਇੱਕ ਹੋਰ ਕੋਸ਼ਿਸ਼, ਸਿੰਘੂ ਬਾਰਡਰ ਨਾਲ ਲੱਗਦੇ ਸਾਰੇ ਲਿੰਕ ਰੋਡ ਕੀਤੇ ਸੀਲ ਅਸਮ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਚਲਿਆ ਦਾਅ, ਸਿਵਾਸਾਗਰ ਨੂੰ ਪੁਰਾਤਨ ਪੁਰਾਤੱਤਵ ਥਾਂਵਾਂ ਵਿੱਚ ਸ਼ਾਮਲ ਕਰਨ ਦਾ ਐਲਾਨ ਮੁਸ਼ਕਲ ’ਚ ਟਰੰਪ : ਸੈਨੇਟ ’ਚ 8 ਫਰਵਰੀ ਤੋਂ ਸ਼ੁਰੂ ਹੋਵੇਗਾ ਮਹਾਂਦੋਸ਼ ਦਾ ਟ੍ਰਾਇਲ ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

ਭੈਣ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਭਰਾ ਨੇ ਗੁਆਂਢੀ ਦਾ ਗੰਡਾਸੀ ਨਾਲ ਕੀਤੀ ਕਤਲ

ਪਟਿਆਲਾ: ਭੈਣ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਨਾਭਾ ਦੇ ਪਿੰਡ ਦੁਲੱਦੀ ਵਿਚ ਭਰਾ ਨੇ ਗੁਆਂਢੀ ਨੌਜਵਾਨ ਦੀ ਗੰਡਾਸੀ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ। ਜਾਂਚ ਵਿਚ ਜੁਟੀ ਥਾਣਾ ਸਦਰ ਨਾਭਾ ਪੁਲਿਸ ਨੇ ਮੁਲਜ਼ਮ ਗੁਰਤੇਜ ਸਿੰਘ ਨਿਵਾਸੀ ਡੱਲਾ ਕਲੌਨੀ ਪਿੰਡ ਦੁਲੱਦੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਜਦ ਕਿ ਮੁਲਜ਼ਮ ਫਰਾਰ ਹੈ।ਮ੍ਰਿਤਕ ਦੇ ਪਿਤਾ ਓਮਕਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਗੁਰਤੇਜ ਸਿੰਘ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਰਹਿੰਦਾ ਹੈ। ਛੋਟੇ ਬੇਟੇ ਅਜੇ ਕੁਮਾਰ ‘ਤੇ ਮੁਲਜ਼ਮ ਸ਼ੱਕ ਕਰਦਾ ਸੀ ਕਿ ਉਸ ਦੀ ਭੈਣ ਨਾਲ ਉਸ ਦੇ ਨਾਜਾਇਜ਼ ਸਬੰਧ ਹਨ। ਇਸੇ ਸ਼ੱਕ ਦੇ ਚਲਦਿਆਂ ਮੁਲਜ਼ਮ ਪਹਿਲਾਂ ਵੀ ਦੋ ਵਾਰ ਉਸ ਦੇ ਬੇਟੇ ਨਾਲ ਮਾਰਕੁੱਟ ਕਰ ਚੁੱਕਾ ਹੈ।

13 ਨਵੰਬਰ ਦੀ ਸ਼ਾਮ 7 ਵਜੇ ਬੇਟਾ ਦਿਵਾਲੀ ਦੇ ਚਲਦਿਆਂ ਬਾਜ਼ਾਰ ਤੋਂ ਸਮਾਨ ਖਰੀਦਣ ਦੇ ਲਈ ਘਰ ਤੋਂ ਨਿਕਲਿਆ ਹੀ ਸੀ ਕਿ ਥੋੜ੍ਹੀ ਦੂਰ ਮੁਲਜ਼ਮ ਗੁਰਤੇਜ ਨੇ ਬੇਟੇ ਨੂੰ ਰੋਕ ਕੇ ਗੰਡਾਸੀ ਨਾਲ ਹਮਲਾ ਕਰਕੇ ਜ਼ਖੀਮੀ ਕਰ ਦਿੱਤਾ।ਪੀੜਤ ਨੇ ਦੱਸਿਆ ਕਿ ਬੇਟੇ ਦੇ ਗਰਦਨ, ਪੇਟ ਤੇ ਹੋਰ ਥਾਵਾਂ ‘ਤੇ ਵਾਰ ਕੀਤੇ ਗਏ ਸੀ। ਬੇਟੇ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ‘ਤੇ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ। ਉਥੇ ਡਾਕਟਰਾਂ ਨੇ ਉਸ ਨੂੰ  ਮ੍ਰਿਤਕ ਐਲਾਨ ਦਿੱਤਾ। ਪੀੜਤ ਨੇ ਦੱਸਿਆ ਕਿ ਉਹ ਟਰੱਕ ਚਲਾਉਂਦਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ ਮੁਲਜ਼ਮ ਗੁਰਤੇਜ ਸਿੰਘ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਵਾਰਤਾਤ ਵਿਚ ਇਸਤੇਮਾਲ ਹਥਿਆਰ ਲੈ ਕੇ ਫਰਾਰ ਹੈ। ਉਸ ਦੀ ਗਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

bulandhadmin

Read Previous

ਕੈਨੇਡੀਅਨ ਨੂੰਹ ‘ਤੇ ਪੰਜਾਬ ਵਿਚ ਧੋਖਾਧੜੀ ਦਾ ਕੇਸ ਦਰਜ

Read Next

ਕਮਲਾ ਹੈਰਿਸ ਦੀ ਮਦਦ ਕਰਨ ਲਈ ਉਨ੍ਹਾਂ ਦੇ ਪਤੀ ਛੱਡਣਗੇ ਨੌਕਰੀ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!