More

    ਭਿੱਖੀਵਿੰਡ ਚੌਕ ਵਿਖੇ ਸਾੜੀਆ ਗਈਆ ਕਾਲੇ ਕਾਨੂੰਨਾ ਦੀਆ ਕਾਪੀਆ

    ਭਿੱਖੀਵਿੰਡ, 5 ਜੂਨ (ਜੰਡ ਖਾਲੜਾ) – ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਕਾਲ ਨੂੰ ਲਾਗੂ ਕਰਦਿਆ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਦਿਲਬਾਗ ਸਿੰਘ ਪਹੂਵਿੰਡ ਤੇ ਮਹਿਲ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾ ਦੀਆ ਕਾਪੀਆ ਭਿੱਖੀਵਿੰਡ ਦੇ ਮੇਨ ਚੌਕ ਵਿਖੇ ਸਾੜੀਆ ਗਈਆ ਤੇ ਸਰਕਾਰਾ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਬੋਲਦਿਆ ਜ਼ੋਨ ਪ੍ਰਧਾਨ ਗੁਰਸਾਹਿਬ ਸਿੰਘ ਪਹੂਵਿੰਡ ਨੇ ਦੱਸਿਆ ਕਿ ਅੱਜ ਦੇ ਦਿਨ ਪੂਰੇ ਦੇਸ਼ ਵਿਚ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹੋਰ ਚਿੰਤਕ ਵਰਗ ਦੇ ਲੋਕ ਇਕੱਠੇ ਹੋ ਕੇ ਪਿੰਡਾਂ ਸ਼ਹਿਰਾਂ ਕਸਬਿਆਂ ਤੇ ਹੋਰ ਜਨਤਕ ਥਾਵਾਂ ਉੱਤੇ ਮੋਦੀ ਸਰਕਾਰ ਦੇ ਖਿਲਾਫ ਕਾਲੇ ਕਾਨੂੰਨਾ ਦੀਆ ਕਾਪੀਆ ਸਾੜ ਕੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ ਤੇ ਇਸੀ ਕੜੀ ਤਹਿਤ ਅਸੀ ਵੀ ਕਾਲੇ ਕਾਨੂੰਨਾ ਪ੍ਰਤੀ ਕਾਪੀਆ ਸਾੜ ਕੇ ਆਪਣਾ ਰੋਸ਼ ਜਾਹਿਰ ਕੀਤਾ ਹੈ ਤੇ ਅੱਗੇ ਵੀ ਇਹ ਵਿਰੋਧ ਪ੍ਰਦਰਸ਼ਨ ਨਿਰੰਤਰ ਜਾਰੀ ਰਹੇਗਾ ।

    ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆ ਰਣਜੀਤ ਸਿੰਘ ਚੀਮਾ ਤੇ ਜਗਮੀਤ ਸਿੰਘ ਕਲਸੀਆ ਨੇ ਦੱਸਿਆ ਕਿ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਪੂਰੀ ਚੜਦੀ ਕਲਾ ਨਾਲ ਲੜਿਆ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆ ਦੇ ਨਾਲ ਨਾਲ ਹਰੇਕ ਵਰਗ ਤੇ ਵਿਅਕਤੀ ਵਿਸ਼ੇਸ ਹਰੇਕ ਕੁਰਬਾਨੀ ਦੇਣ ਲਈ ਤਿਆਰ ਹੈ ਤੇ ਹੁਣ ਤੱਕ ਇਸ ਸੰਘਰਸ਼ ਵਿਚ ਕਰੀਬ 500 ਤੋਂ ਉੱਪਰ ਸ਼ਹੀਦੀਆਂ ਹੋ ਚੁੱਕੀਆਂ ਹਨ । ਜੋ ਮੋਦੀ ਸਰਕਾਰ ਦੀ ਤਾਨਾਸ਼ਾਹੀ ਰਵੱਈਏ ਦਾ ਸਬੂਤ ਹਨ। ਮੋਦੀ ਸਰਕਾਰ ਕਿਸਾਨਾਂ ਦਾ ਹੌਂਸਲਾ ਤੋੜਨਾ ਚਾਹੁੰਦੀ ਹੈ ਪਰ ਕਿਸਾਨ ਮੋਦੀ ਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੋ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਤੋ ਬਿਨਾ ਦਿੱਲੀ ਦੇ ਬਾਰਡਰਾ ਤੋਂ ਵਾਪਿਸ ਨਹੀਂ ਹਟਣਗੇ। ਇਸ ਮੌਕੇ ਸਤਨਾਮ ਸਿੰਘ ਮਨਿਹਾਲਾ, ਗੁਰਉਪਕਾਰ ਸਿੰਘ ਮਨਿਹਾਲਾ, ਨਿਸਾਨ ਸਿੰਘ ਮਾੜੀ ਮੇਘਾ, ਮਨਦੀਪ ਸਿੰਘ ਮਾੜੀਮੇਘਾ, ਬਚਿੱਤਰ ਸਿੰਘ ਨਵਾ ਪਿੰਡ, ਨਿਸਾਨ ਸਿੰਘ ਮਨਾਵਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img