ਭਿਆਨਕ ਸੜਕ ਹਾਦਸੇ ਚ ਮਾਂ-ਧੀ ਦੀ ਮੌਤ

100

ਟਾਂਡਾ, 27 ਜੁਲਾਈ (ਬੁਲੰਦ ਆਵਾਜ ਬਿਊਰੋ) – ਟਾਂਡਾ ਵਿਚ ਸੋਮਵਾਰ ਸਵੇਰੇ ਅਮਨ ਸਰਵਿਸ ਸਟੇਸ਼ਨ ਮਾਲਕ ਨੇ ਬੋਲੇਨੋ ਕਾਰ ਨੂੰ ਵਾਸ਼ਿੰਗ ਤੋਂ ਬਾਅਦ ਕਰਿੰਦੇ ਨੂੰ ਗੱਡੀ ਛੱਡਣ ਭੇਜਿਆ ਤਾਂ ਉਹ ਗੇੜੀ ਮਾਰਨ ਦੇ ਲਈ ਨਿਕਲ ਪਿਆ। ਟਾਈਮ ਜ਼ਿਆਦਾ ਹੋਣ ਕਾਰਨ ਸਰਵਿਸ ਸਟੇਸ਼ਨ ਦੇ ਮਾਲਕ ਨੇ ਫੋਨ ਕੀਤਾ। ਇਸ ਨਾਲ ਕਰਿੰਦਾ ਹੜਬੜਾ ਗਿਆ ਅਤੇ ਜਲਦਬਾਜ਼ੀ ਵਿਚ ਉਸ ਨੇ ਸਕੂਟੀ ਸਵਾਰ ਮਾਂ ਮਾਂ-ਧੀ ਨੂੰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਟੱਕਰ ਮਾਰ ਦਿੱਤੀ। ਇਸ ਨਾਲ ਦੋਵਾਂ ਦੀ ਮੌਤ ਹੋ ਗਈ। ਹਾਦਸਾ ਦਾਰਾਪੁਰ ਬਾਈਪਾਸ ਸਰਵਿਸ ਲੇਨ ’ਤੇ ਪੈਟਰੋਲ ਪੰਪ ਦੇ ਕੋਲ ਹੋਇਆ।

Italian Trulli

ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਦੋ ਵਾਰ ਪਲਟਦੇ ਹੋਏ ਸੜਕ ਕਿਨਾਰੇ ਦੁਕਾਨਾਂ ਨਾਲ ਟਕਰਾ ਗਈ। ਮ੍ਰਿਤਕ ਮਹਿਲਾ ਦੀ ਪਛਾਣ ਸੰਗੀਤਾ ਪਤਨੀ ਕਮਲ ਕੁਮਾਰ ਅਤੇ ਉਨ੍ਹਾਂ ਦੀ ਧੀ ਪ੍ਰਿਆ ਦੇ ਰੂਪ ਵਿਚ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਤੋਂ ਬਾਅਦ ਟਾਂਡਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਮਾਂ ਧੀ ਦੀ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਦੱਸਦੇ ਚਲੀਏ ਕਿ ਪ੍ਰਿਆ ਅਪਣੀ ਮਾਂ ਸੰਗੀਤਾ ਦੇ ਨਾਲ ਸਕੂਟੀ ਰਾਹੀਂ ਟਾਂਡਾ ਤੋਂ ਅਪਣੇ ਪਿੰਡ ਖੁੱਧਾ ਜਾ ਰਹੀ ਸੀ। ਉਦੋਂ ਹੀ ਬੇਕਾਬੂ ਕਾਰ ਨੇ ਉਨ੍ਹਾਂ ਟੱਕਰ ਮਾਰ ਦਿਤੀ। ਹਾਦਸੇ ਵਿਚ ਸੰਗੀਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਪ੍ਰਿਆ ਦੀ ਮੌਤ ਸਰਕਾਰੀ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿਚ ਹੋਈ। ਸੰਗੀਤਾ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਬੇਟਾ ਸਾਹਿਲ ਉਰਫ ਲੱਕੀ ਪਿਛਲੇ ਤਿੰਨ ਸਾਲ ਤੋਂ ਇਟਲੀ ਵਿਚ ਰਹਿੰਦਾ ਹੈ। ਪਰਵਾਰ ਵਿਚ ਸਿਰਫ ਉਹੀ ਬਚਿਆ ਹੈ।