ਅੰਮ੍ਰਿਤਸਰ, 20 ਮਈ (ਇੰਦਰਜੀਤ ਉਦਾਸੀਨ) -ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੀ ਫਕੀਰ ਸਿੰਘ ਕਲੋਨੀ ਚੋਂ ਪੁਲਸ ਨੇ ਭਾਰੀ ਮਾਤਰਾ ਵਿੱਚ ਆਸ਼ਿਤਬਾਜ਼ੀ ਬਰਾਮਦ ਕੀਤੀ ਹੈ। ਪੁਲਸ ਨੇ ਜਦੋਂ ਭਾਰੀ ਫੋਰਸ ਨਾਲ ਇਹ ਕਾਰਵਾਈ ਆਰੰਭੀ ਤਾਂ ਇਲਾਕਾ ਵਾਸੀਆਂ ਨੇ ਆਪਣੇ ਆਪਣੇ ਕੋਠਿਆਂ ਤੋਂ ਖੜ੍ਹੇ ਹੋ ਕੇ ਹੈਰਾਨਗੀ ਪ੍ਰਗਟਾਈ ਕਿ ਇਸ ਇਲਾਕੇ ਵਿੱਚ ਏਨੀ ਪੁਲੀਸ ਪਹਿਲੀ ਵਾਰ ਵੇਖੀ ਗਈ ਹੈ। ਪ੍ਰਤੱਖ ਦਰਸ਼ਕਾਂ ਅਨੁਸਾਰ ਵੱਡੀ ਗਿਣਤੀ ਚ ਜਿੱਥੇ ਪੁਲਿਸ ਨੇ ਇਹ ਆਸ਼ਿਤਬਾਜ਼ੀ ਆਪਣੀ ਗੱਡੀ ਤੇ ਲੱਦ ਕੇ ਥਾਣੇ ਖੜ੍ਹੀ ਉੱਥੇ ਇਹ ਆਸਤਬਾਜ਼ੀ ਦੀ ਖੇਪ ਤਿਆਰ ਕਰਨ ਵਾਲੇ ਇਕ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਕਾਬੂ ਕਰ ਲਿਆ ਹੈ।ਇਸ ਸਬੰਧੀ ਜਦੋਂ ਥਾਣਾ ਗੇਟ ਹਕੀਮਾਂ ਦੀ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਚੁੱਕਣਾ ਸੰਭਵ ਨਹੀਂ ਸਮਝਿਆ ਅਤੇ ਜਦੋਂ ਚੌਕੀ ਅੰਨਗਡ਼੍ਹ ਦੇ ਇੰਚਾਰਜ ਐਸ ਆਈ ਦਿਲਬਾਗ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਪੱਲਾ ਝਾੜਦਿਆਂ ਕਿਹਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ ਹੈ। ਜਦ ਕਿ ਪੁਲੀਸ ਵੱਲੋਂ ਹਿਰਾਸਤ ਚ ਲਈ ਵੱਡੀ ਆਸ਼ਿਤਬਾਜ਼ੀ ਦੀ ਖੇਪ ਬਾਰੇ ਦੱਸਣ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਘਰੋ ਆਤਿਸ਼ਬਾਜ਼ੀ ਦੀ ਇਹ ਵੱਡੀ ਖੇਪ ਪੁਲਸ ਵੱਲੋਂ ਬਰਾਮਦ ਕੀਤੀ ਗਈ ਹੈ ਇਹ ਪੁਲੀਸ ਦੀ ਪਹਿਲੀ ਕਾਰਵਾਈ ਹੈ ਅੱਜ ਤੱਕ ਪੁਲੀਸ ਨੇ ਇਸ ਇਲਾਕੇ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਇਕ ਪਰਿਵਾਰ ਵੱਲੋਂ ਘਰ ਵਿਚ ਹੀ ਤਿਆਰ ਕੀਤੀ ਜਾ ਰਹੀ ਅਸਤ ਬਾਜ਼ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਕੀ ਕਹਿਣਾ ਹੈ ਏਸੀਪੀ ਦਾ : ਇਸ ਸਬੰਧੀ ਜਦੋ ਏਸੀਪੀ ਪ੍ਰਵੇਸ਼ ਚੋਪਡ਼ਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਸ਼ਿਤਬਾਜ਼ੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਅਤੇ ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।ਏਸੀਪੀ ਚੋਪੜਾ ਨੇ ਸਖ਼ਤ ਲਫ਼ਜ਼ਾਂ ਵਿੱਚ ਕਿਹਾ ਕਿ ਗੈਰਕਾਨੂੰਨੀ ਤੌਰ ਨਾਲ ਆਤਿਸ਼ਬਾਜ਼ੀ ਤਿਆਰ ਕਰਨ ਵਾਲਿਆਂ ਨੂੰ ਹੁਣ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ