ਭਾਰਤ ਸਣੇ ਯੂ.ਏ.ਈ ਨੇ ਕਈ ਮੁਲਕਾਂ ਦੀਆਂ ਉਡਾਣਾਂ ’ਤੇ ਲਾਈ ਪਾਬੰਦੀ ’ਚ ਕੀਤਾ ਵਾਧਾ

ਭਾਰਤ ਸਣੇ ਯੂ.ਏ.ਈ ਨੇ ਕਈ ਮੁਲਕਾਂ ਦੀਆਂ ਉਡਾਣਾਂ ’ਤੇ ਲਾਈ ਪਾਬੰਦੀ ’ਚ ਕੀਤਾ ਵਾਧਾ

ਦੁਬਈ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਰਕਾਰ ਨੇ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਸ਼੍ਰੀਲੰਕਾ ਤੋਂ ਦੁਬਈ ਲਈ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ 28 ਜੁਲਾਈ ਤੱਕ ਵਧਾ ਦਿਤੀ ਹੈ। ਯੂ.ਏ.ਈ. ਏਅਰਲਾਈਨ ਨੇ ਜਾਰੀ ਐਡਵਾਇਜ਼ਰੀ ਵਿਚ ਕਿਹਾ ਕਿ ਪਿਛਲੇ 14 ਦਿਨਾਂ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਯੂ.ਏ.ਈ. ਦੀ ਯਾਤਰਾ ਦੀ ਇਜਾਜ਼ਤ ਨਹੀਂ ਦਿਤੀ ਜਾਏਗੀ। ਉਨ੍ਹਾਂ ਕਿਹਾ ਕਿ ਯੂ.ਏ.ਈ. ਦੇ ਨਾਗਰਿਕਾਂ, ਗੋਲਡਨ ਵੀਜ਼ਾ ਧਾਰਕਾਂ ਅਤੇ ਰਾਜਨੀਤਕ ਮਿਸ਼ਨ ਦੇ ਮੈਂਬਰਾਂ ਨੂੰ ਇਸ ਕੋਵਿਡ ਪ੍ਰੋਟੋਕਾਲ ਤੋਂ ਛੋਟ ਦਿਤੀ ਗਈ ਹੈ।

Bulandh-Awaaz

Website: