More

  ਭਾਰਤ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ : ਜਾਫੀ ਸਿੰਘ

  ਭਾਰਤ ਵਿੱਚ ਅੱਜ ਹਰ ਰਾਜਨੀਤਿਕ ਫ਼ੈਸਲੇ ਜਾਂ ਨਿਆਂਇਕ ਸੁਪ੍ਰੀਮ-ਕੋਰਟ ਦੇ ਫ਼ੈਸਲੇ ਧਰਮ ਅਧਾਰਤ ਹੁੰਦੇ ਹਨ ਮਤਲਬ ਜਾਂ ਤਾਂ ਤੁਸੀਂ ਹਿੰਦੂ ਬਣੋ ਜਾਂ ਹਿੰਦੂ ਦੇ ਸਹਿਯੋਗੀ ਧਰਮ

  ਕੱਲ੍ਹ ਅਮਿਤਸ਼ਾਹ ਨੇ ਆਪਣੇ ਭਾਸ਼ਣ ਵਿੱਚ ਸਿੱਖਾਂ ਬੋਧੀ ਜੈਨੀਆਂ ਪਾਰਸੀ ਨੂੰ ਹਿੰਦੂ ਦੇ ਸਹਿਯੋਗੀ ਧਰਮ ਜਾਂ ਜਿਵੇਂ ਅਸੀਂ ਸੰਵਿਧਾਨ ਦੀ ਧਾਰਾ 25(2b) ਵਿੱਚ ਹਿੰਦੂ ਦੀਆ ਸ਼੍ਰੇਣੀਆਂ ਕਿਹਾ ਹੈ ਉਸੇ ਤਰਾਂ ਸੰਬੋਧਨ ਕੀਤਾ ਹੈ

  ਸਿਟੀਜਨ ਬਿਲ ਵਿੱਚ ਮੁਸਲਮਾਨਾ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਇੱਕ ਲਫ਼ਜ਼ ਘੂਸਪੈਠੀਏ ਵਰਤਿਆਂ ਗਿਆ ਸ਼ਾਇਦ ਇਹ ਘੂਸਪੈਠੀਏ ਮੁਸਲਮਾਨਾ ਲਈ ਹੋਵੇ ਮੈਨੂੰ ਲਗਦਾ ਹੈ ਕਿ ਇਹ ਸਿਟੀਜਨ ਬਿੱਲ ਭਾਰਤ ਵਿੱਚ ਹਿੰਦੂਰਾਸ਼ਟਰ ਦੀ ਤਲਵਾਰ ਵਜੋਂ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾ ਦੇ ਸਿਰ ਉੱਪਰ ਲਟਕਣ ਵਾਲਾ ਹੈ

  USCIRF ਵੱਲੋਂ ਉਸੇ ਵਕਤ ਅਮਿੱਤ ਸ਼ਾਹ ਖ਼ਿਲਾਫ਼ ਕਾਰਵਾਈ ਕੋਈ ਛੋਟਾ ਸੰਕੇਤ ਨਹੀਂ ਹੈ UCIRF ਵੱਲੋਂ ਬਹੁਤ ਵਾਰ ਭਾਰਤ ਵਿੱਚ ਧਰਮ ਅਧਾਰਤ ਹੁੰਦੇ ਵਿਤਕਰੇ ਉੱਪਰ ਰਿਪੋਰਟ ਪੇਸ਼ ਕੀਤੀ ਗਈ ਹੈ ਇੱਥੋ ਤੱਕ ਕਿ ਭਾਰਤ ਵੱਲੋਂ ਧਾਰਮਿਕ ਅਜ਼ਾਦੀ ਦੇ ਇਸ ਵਿਭਾਗ ਦੇ ਅਧਿਕਾਰੀਆਂ ਨੂੰ ਵੀਜ਼ੇ ਨਹੀਂ ਸਨ ਦਿੱਤੇ ਗਏ

  ਇਹ ਗੱਲ ਹੁਣ ਦੁਨੀਆਂ ਵਿੱਚ ਛੁਪੀ ਨਹੀਂ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ ਉਹਨਾ ਉੱਪਰ ਹਿੰਦੂ ਰਾਸ਼ਟਰ ਨਾਮ ਦੇ ਦੈਂਤ ਦੀ ਤਲਵਾਰ ਲਟਕ ਰਹੀ ਹੈ ਭਾਰਤ ਵਿੱਚ ਅਣ ਮਨੁੱਖੀ ਤਸ਼ੱਦਦ ਹੋ ਰਹੇ ਹਨ ..

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img