ਮੱਲਾਂਵਾਲਾ, 27 ਸਤੰਬਰ (ਹਰਪਾਲ ਸਿੰਘ ਖ਼ਾਲਸਾ) – ਦੇਸ਼ ਭਰ ਦੀਆਂ ਜਥੇਬੰਦੀਆ ਦੇ ਸੱਦੇ ਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲ ਵੱਲੋਂ ਮੱਲਾਂ ਵਾਲੇ ਦੇ ਮੇਨ ਚੌਕ ਵਿੱਚ ਫਿਰੋਜ਼ਪੁਰ ਮੱਖੂ ਰੋੜ ਰੋਕ ਕੇ ਚੱਕਾ ਜਾਮ ਕੀਤਾ ਗਿਆ ਇਸ ਚੱਕਾ ਜਾਮ ਵਿੱਚ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਆਗੂ ਰਣਜੀਤ ਸਿੰਘ ਖੱਚਰ ਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਰਛਪਾਲ ਸਿੰਘ ਗੱਟਾ ਬਾਦਸ਼ਾਹ ਤੇ ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲ ਦੇ ਮਨਮੋਹਨ ਸਿੰਘ ਥਿੰਦ ਨੇ ਕਿਹਾ ਕਿ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਮਜਦੂਰਾਂ ਵੱਲੋਂ ਦਿੱਲੀ ਦੇ ਵੱਖ ਵੱਖ ਬਾਰਡਰਾ ਤੇ ਪਿਛਲੇ ਦਸ ਮਹੀਨਿਆਂ ਦੇ ਵੱਧ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਨੂੰਨਾਂ ਨੂੰ ਰੱਦ ਕਰਨ ਨੂੰ ਆਪਣਾ ਅਣਖ ਦਾ ਸਵਾਲ ਸਮਝ ਰਹੀ ਹੈ। ਇਸ ਸੰਘਰਸ਼ ਦੌਰਾਨ 600 ਤੋਂ ਵੱਧ ਕਿਸਾਨ ਮਜਦੂਰ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ, ਮੋਦੀ ਸਰਕਾਰ ਅਣਦੇਖੀਆ ਕਰ ਰਹੀ ਹੈ।
ਪਰ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ , ਨਾ ਕੇ ਸਰਕਾਰਾਂ ਇਸ ਕਰਕੇ ਲੋਕਾਂ ਦੀ ਗੱਲ ਮੰਨ ਕੇ ਤਿੰਨੇ ਖੇਤੀ ਕਨੂੰਨਾਂ ਨੂੰ ਰੱਦ ਕਰਕੇ 23 ਫਸਲਾਂ ਦੀ ਗਰੰਟੀ ਵਾਲਾ ਕਨੂੰਨ ਬਣਾਇਆ ਜਾਵੇ।ਇਸ ਭਾਰਤ ਬੰਦ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ,ਆੜਤੀਏ, ਦੁਕਾਨਦਾਰ, ਧਾਰਮਿਕ ਜਥੇਬੰਦੀਆਂ, ਜਥੇਬੰਦੀਆ , ਮੈਡੀਕਲ ਪੈ੍ਕਟੀਸ਼ਨ , ਪੈ੍ਸ ਕਲੱਬ ਆਦਿ ਸਾਰੇ ਵਰਗਾ ਵੱਲੋਂ ਸਹਿਯੋਗ ਕੀਤਾ ਗਿਆ ਕਿਉਂਕਿ ਜੇਕਰ ਖੇਤੀ ਕਨੂੰਨ ਲਾਗੂ ਹੁੰਦੇ ਹਨ ਤਾਂ ਸਾਰੇ ਵਰਗਾ ਤੇ ਪ੍ਭਾਵ ਪਵੇਗਾ। ਇਸ ਬੰਦ ਦਰੌਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਆਵਾਜਾਈ ਪੁਰਨ ਰੂਪ ਵਿੱਚ ਬੰਦ ਹੈ। ਕਿਸਾਨ ਆਗੂ ਨੇ ਕਿਹਾ ਕਿ ਚੱਕਾ ਜਾਮ ਕਰਕੇ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਸਾਡੀ ਮਨਸ਼ਾ ਨਹੀਂ ਮਜਬੂਰਨ ਗੂਗੀਆ ਬੋਲੀਆ ਸਰਕਾਰਾ ਨੂੰ ਜਗਾਉਣ ਲਈ ਕੀਤਾ ਗਿਆ ਹੈ ਜਿਸ ਦੀ ਜਿੰਮੇਵਾਰ ਸਰਕਾਰ ਹੈ। ਜਿੰਨੀ ਦੇਰ ਤੱਕ ਕਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਾਹਬ ਸਿੰਘ ਦੀਨੇਕੇ, ਗੁਰਮੁੱਖ ਸਿੰਘ, ਮੱਸਾ ਸਿੰਘ,ਮਾਸਟਰ ਕੁਲਦੀਪ ਸਿੰਘ ਆਦਿ ਆਗੂ ਹਾਜ਼ਰ ਸਨ।