ਮੱਲਾਂਵਾਲਾ, 27 ਸਤੰਬਰ (ਹਰਪਾਲ ਸਿੰਘ ਖ਼ਾਲਸਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਆਰਿਫਕੇ ਨੇ ਸੰਯੁਕਤ ਮੋਰਚੇ ਦੀ ਕਾਲ ਤੇ ਭਾਰਤ ਬੰਦ ਦੇ ਧਰਨੇ ਨੂੰ ਸਫਲ ਬਣਾਉਣ ਲਈ ਕਸਬਾ ਆਰਿਫਕੇ ਵਿਖੇ ਵੱਡਾ ਇਕੱਠ ਹੋਇਆ ਜਿਸ ਵਿੱਚ ਕਿਸਾਨ ਮਜ਼ਦੂਰ ਬੀਬੀ ਆ ਬੱਚੇ ਵੱਡੀ ਗਿਣਤੀ ਵਿੱਚ ਪਹੁੰਚੇ ।ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਫੂਲ ਸਿੰਘ ਤੇ ਬਚਿੱਤਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਲੇ ਕਨੂੰਨ ਅਤੇ ਬਿਜਲੀ ਸੋਧ ਬਿੱਲ ਇਹ ਕਨੂੰਨ ਕਿਸਾਨਾਂ ਮਜ਼ਦੂਰਾਂ ਦੇ ਮੋਤ ਦੇ ਵਰੰਟ ਹਨ । ਮੋਦੀ ਸਰਕਾਰ ਲਗਾਤਾਰ ਅੜੀਅਲ ਰਵੱਈਆ ਅਪਣਾ ਰਹੀ ਹੈ ਖੇਤੀ ਸੈਕਟਰ ਨੂੰ ਕਾਰਪੋਰੇਟਾ ਘਰਾਣਿਆਂ ਦੇ ਹੱਥੀ ਦੇਣਾ ਚਹੁਦੀ ਹੈ ਜੋ ਕਿ ਸਾਨੂੰ ਮਨਜੂਰ ਨਹੀਂ ਹੈ।
ਜੇਕਰ ਇਹ ਕਨੂੰਨ ਜਮੀਨ ਪੱਧਰ ਤੇ ਲਾਗੂ ਹੁੰਦੇ ਹਨ ਤਾਂ ਹਰ ਵਰਗ ਦੇ ਲੋਕ ਪ੍ਰਭਾਵਤ ਹੋਣਗੇ। ਕਿਸਾਨਾ ਦੀ ਆਮਦਨੀ ਘਟ ਜਾਉਗੀ ਮਜ਼ਦੂਰ ਦੀ ਰੋਟੀ ਕਾਰਪੋਰੇਟਾ ਦੀ ਤਜੋਰੀ ਵਿੱਚ ਬੰਦ ਹੋ ਜਾਵੇਗੀ ਜਿਸ ਕਰਕੇ ਆਮ ਵਰਗ ਇਹਨਾਂ ਪੂੰਜੀਪਤੀ ਆ ਦਾ ਗੁਲਾਮ ਬਣ ਕੇ ਰਹਿ ਜਾਵੇਗਾ ਉ ਅਸੀਂ ਹੋਣ ਨਹੀਂ ਦਿਆਗੇ ਭਾਵੇਂ ਸਾਨੂੰ ਕਿਨੀਆ ਵੀ ਕੁਰਬਾਨੀਆਂ ਦੇਣੀਆਂ ਪੈਣ ਅਸੀਂ ਖੇਤੀ ਕਾਲੇ ਕਨੂੰਨਾ ਨੂੰ ਰਦ ਕਰਾਏ ਬਿਨਾਂ ਦਿੱਲੀ ਤੋ ਵਾਪਸ ਆਉਣ ਵਾਲੇ ਨਹੀਂ ਭਾਵੇਂ ਇਹ ਸਾਨੂੰ ਅਦੋਲਨ 2024ਤਕ ਲੜਨਾ ਪਵੇ। ਇਸ ਮੋਕੇ ਕਿਸਾਨ ਆਗੂ ਕਾਰਜ ਸਿੰਘ ਵਸਤੀ ਵਕੀਲਾਂ, ਕਾਰਜ ਸਿੰਘ ਕਟੋਰਾ, ਹਰਦੀਪ ਸਿੰਘ, ਨੰਬਰਦਾਰ ਬਲਕਾਰ ਸਿੰਘ ਮੇਘ ਸਿੰਘ ,ਹਰਨੇਕ ਸਿੰਘ, ਭੁਪਿੰਦਰ ਸਿੰਘ ,ਦਿਲਬਾਗ ਸਿੰਘ ਜੋਗਿੰਦਰ ਸਿੰਘ, ਦਰਬਾਰਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।