ਅੰਮ੍ਰਿਤਸਰ, 20 ਅਕਤੂਬਰ (ਗਗਨ) – ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ ‘ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।22 ਪਿਸਤੌਲ 44 ਮੈਗਜ਼ੀਨ 100 ਰਾਊਂਡ ਇੱਕ ਕਿਲੋ ਹੈਰੋਇਨ 72 ਗ੍ਰਾਮ ਅਫੀਮ ਬਰਾਮਦ ਬੀਓਪੀ ਮੇਹੰਦੀਪੁਰ ਖੇਮਕਰਨ ਸੈਕਟਰ ਤੋਂ ਕੀਤੀ ਹੈ।ਬੀਐਸਐਫ ਨੂੰ ਸ਼ੱਕ ਹੈ ਕਿ ਹਥਿਆਰ ਡ੍ਰੋਨ ਰਾਹੀਂ ਹੇਠਾਂ ਉਤਾਰੇ ਗਏ ਹਨ।ਦੇਰ ਰਾਤ ਰਾਜਤਾਲ ‘ਚ ਡਰੋਨ ਦੀ ਆਵਾਜ਼ ਵੀ ਸੁਣੀ ਗਈ ,ਬੀਐਸਐਫ ਦੇ ਜਵਾਨਾਂ ਨੇ ਗੋਲੀਆਂ ਚਲਾਈਆਂ।ਸਰਚ ਅਪਰੇਸ਼ਨ ਅਜੇ ਵੀ ਜਾਰੀ ਹੈ।