ਭਾਰਤ ਨੂੰ ਡਰੋਨਾਂ ਤੋਂ ਖਤਰਾ

58

ਨਵੀਂ ਦਿੱਲੀ 21 ਜੁਲਾਈ (ਬੁਲੰਦ ਆਵਾਜ ਬਿਊਰੋ) – ਦਿੱਲੀ ‘ਚ ਜਿਹਾਦੀ ਹਮਲੇ ਨੂੰ ਲੈ ਕੇ ਇਕ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਡ੍ਰੋਨ ਰਾਹੀਂ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। 15 ਅਗਸਤ ਤੋਂ ਪਹਿਲਾਂ ਪਾਕਿਸਤਾਨੀ ਅੱਤਵਾਦੀ ਦਿੱਲੀ ਨੂੰ ਦਹਿਲਾ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਹਟੀ ਸੀ।

Italian Trulli

ਅਜਿਹੇ ‘ਚ ਹਮਲੇ ਲਈ ਇਹ ਦਿਨ ਚੁਣਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਡ੍ਰੋਨ ਦੇ ਖਤਰੇ ਨਾਲ ਨਜਿੱਠਣ ਲਈ ਪਹਿਲੀ ਵਾਰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਲੀ ਪੁਲਿਸ ਤੇ ਦੂਜੀ ਫੋਰਸ ਨੂੰ ਦਿੱਤੀ ਗਈ ਹੈ ਜਿਸ ‘ਚ ‘ਸਾਫਟ ਕਿਲ’ ਤੇ ‘ਹਾਰਡ ਕਿਲ’ ਦੋਵੇਂ ਟ੍ਰੇਨਿੰਗ ਸ਼ਾਮਲ ਹਨ। ਡ੍ਰੋਨ ਦੇ ਖਤਰੇ ਦੇ ਮੱਦੇਨਜ਼ਰ ਏਅਰਫੋਰਸ ਨੇ ਇਕ ਵਿਸ਼ੇਸ਼ ਡ੍ਰੋਨ ਕੰਟਰੋਲ ਰੂਮ ਵੀ ਬਣਾਇਆ ਹੈ। ਇਸ ਵਾਰ ਚਾਰ ਐਂਟੀ ਡ੍ਰੋਨ ਸਿਸਟਮ ਵੀ ਲਾਲ ਕਿਲ੍ਹੇ ‘ਤੇ ਲਾਏ ਜਾ ਰਹੇ ਹਨ। ਪਿਛਲੀ ਵਾਰ ਦੋ ਐਂਟੀ ਡ੍ਰੋਨ ਸਿਸਟਮ ਲਾਏ ਗਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾਵਾਂ ਦੁਆਰਾ ਕੀਤੀ ਗਈ ਪੜਤਾਲ ‘ਚ ਲਸ਼ਕਰ-ਏ-ਤਾਇਬਾ ਦੇ ਜਿਹਾਦੀਆਂ ਦੇ ਸ਼ਾਮਲ ਹੋਣ ਦਾ ਸੰਕੇਤ ਮਿਲਿਆ ਹੈ ਜਿਨ੍ਹਾਂ ਨੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਇੰਟਰ ਸਰਵਿਸ ਇੰਟੇਲੀਜੈਂਸ ਤੋਂ ਮਦਦ ਮਿਲ ਰਹੀ ਸੀ।