ਅੰਮ੍ਰਿਤਸਰ ਪੰਜਾਬ ਮੁੱਖ ਖਬਰਾਂਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ by Bulandh-Awaaz Aug 10, 2020 0 Comment ਅੰਮ੍ਰਿਤਸਰ, 10 ਅਗਸਤ (ਰਛਪਾਲ ਸਿੰਘ )-1942 ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ‘ਭਾਰਤ ਛੱਡੋ’ ਅੰਦੋਲਨ ਦੀ ਵਰੇਗੰਢ ਮੌਕੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕੀਤਾ ਗਿਆ। ਐਸ ਡੀ ਐਮ ਸ੍ਰੀ ਵਿਕਾਸ ਹੀਰਾ ਨੇ ਦੱਸਿਆ ਕਿ ਸ਼ਹਿਰ ਦੇ ਦੋ ਆਜ਼ਾਦੀ ਘੁਲਾਟੀਏ ਸ. ਜੈਮਲ ਸਿੰਘ ਪੁੱਤਰ ਸ. ਕਰਤਾਰ ਸਿੰਘ ਅਤੇ ਸ. ਗੁਰਦੀਪ ਸਿੰਘ ਪੁੱਤਰ ਸ. ਭਾਗ ਸਿੰਘ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।