More

    ਭਾਰਤ ਚੀਨ ਦੀਆਂ ਗਤੀਵਿਧੀਆਂ ਤੋਂ ਭੜਕਿਆ

    ਭਾਰਤ ਤੇ ਚੀਨ ਦਰਮਿਆਨ ਤਕਰਾਰ ਜਾਰੀ ਹੈ। ਚੀਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਤੇ ਭਾਰਤ ਦੀ ਚਿਤਾਵਨੀ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ। ਸਿਆਚਿਨ ਚੌਕੀਆਂ ‘ਤੇ ਸਿਰਫ ਦੋ ਤੋਂ ਤਿੰਨ ਦਰਜਨ ਭਾਰਤੀ ਸਿਪਾਹੀ ਹਨ ਤੇ ਬੇਸ ਕੈਂਪ’ ‘ਤੇ ਉਨ੍ਹਾਂ ਲਈ ਬਣਾਏ ਰੋਜ਼ਾਨਾ ਭੋਜਨ ਤੇ ਹੋਰ ਸਮੱਗਰੀ ਨੂੰ ਹੈਲੀਕਾਪਟਰਾਂ ਦੁਆਰਾ ਪਹੁੰਚਾਇਆ ਜਾਂਦਾ ਹੈ। ਇਨ੍ਹਾਂ ਹੈਲੀਕਾਪਟਰਾਂ ਦੀ ਇਕ ਉਡਾਣ ‘ਤੇ ਚਾਲੀ-ਪੰਜਾਹ ਹਜ਼ਾਰ ਰੁਪਏ ਦੇ ਤੇਲ ਦਾ ਖਰਚਾ ਆਉਂਦਾ ਹੈ.ਪਰ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਉਪਰ ਚੋਟੀਆਂ ਦੀ ਰਾਖੀ ਲਈ ਤੈਨਾਤ ਹਜ਼ਾਰਾਂ ਭਾਰਤੀ ਫੌਜੀਆਂ ਨੂੰ ਨਿਯਮਤ ਸਪਲਾਈ ਕਿਵੇਂ ਕੀਤੀ ਜਾਏਗੀ। ਇਹ ਇਕ ਬਹੁਤ ਵੱਡਾ ਸੁਆਲ ਹੈ।

    ਪੂਰਬੀ ਲੱਦਾਖ ਦੇ ਸਰਹੱਦੀ ਭਾਰਤੀ ਇਲਾਕਿਆਂ ਵਿਚ ਚੀਨੀ ਫੌਜ ਵਲੋਂ ਘੁਸਪੈਠ ਕਰਦਿਆਂ ਸਾਡੇ ਤਿੰਨ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਚੀਨ ਸਮਝੌਤਾ ਕਰਨ ਲਈ ਭਾਰਤ ਨਾਲ ਕੋਈ ਵਿਚਕਾਰਲਾ ਰਸਤਾ ਲੱਭਣ ਲਈ ਦਬਾਅ ਪਾ ਰਿਹਾ ਹੈ। ਇਸ ਤੋਂ ਜਾਪਦਾ ਹੈ ਕਿ ਚੀਨੀ ਫੌਜ ਕੁਝ ਖੇਤਰਾਂ ਵਿੱਚ ਸਥਿਤੀ ਜਿਉਂ ਤੋਂ ਤਿਉਂ ਬਹਾਲ ਰੱਖਣਾ ਚਾਹੁੰਦੀ ਹੈ, ਪਰ ਉਹ ਦੇਪਾਸੰਗ, ਪੈਗੋਂਗ ਤਸੋ ਝੀਲ ਦੇ ਭਾਰਤੀ ਖੇਤਰ ‘ਤੇ ਕਬਜਾ ਨਹੀਂ ਛੱਡੇਗੀ।

    ਚੀਨ ਹੋ ਰਿਹਾ ਮਜ਼ਬੂਤ

    ਚੀਨੀ ਫੌਜ ਦੇ ਇਸ ਅੜੀਅਲ ਵਤੀਰੇ ਦਾ ਕਾਰਨ ਇਹ ਹੈ ਕਿ ਉਸਨੂੰ ਪਤਾ ਹੈ ਕਿ ਭਾਰਤੀ ਫੌਜ ਇਸ ਨੂੰ ਪਿੱਛੇ ਧੱਕਣ ਲਈ ਕੋਈ ਫੌਜੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਕਰ ਸਕਦੀ। ਖੁਦ ਭਾਰਤੀ ਫੌਜ ਨੇ ਵੀ ਇਸ ਪ੍ਰਭਾਵ ਦਾ ਸੰਕੇਤ ਦਿੱਤਾ ਹੈ, ਜਿਸ ਨਾਲ ਚੀਨੀ ਸੈਨਾ ਦੇ ਮਨੋਬਲ ਨੂੰ ਹੋਰ ਮਜਬੂਤੀ ਮਿਲੀ ਹੈ। ਭਾਰਤੀ ਫੌਜ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਚੀਨੀ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਵਿਚ ਬਹੁਤ ਲੰਮਾ ਸਮਾਂ ਲੱਗੇਗਾ। ਯਾਨੀ ਚੀਨੀ ਫੌਜ ‘ਤੇ ਦਬਾਅ ਬਣਾਉਣ ਲਈ, ਭਾਰਤੀ ਫੌਜ ਨੂੰ ਦੋ ਡਵੀਜਨਾਂ ਯਾਨੀ ਤਕਰੀਬਨ 40 ਹਜ਼ਾਰ ਫੌਜੀਆਂ ਨੂੰ ਅਸਲ ਕੰਟਰੋਲ ਰੇਖਾ ਦੇ ਪਿਛਲੇ ਹਿੱਸੇ ਵਿਚ ਲੰਬੇ ਸਮੇਂ ਤਕ ਓਨਾ ਚਿਰ ਤੱਕ ਜਮਾ ਰੱਖਣਾ ਪੈ ਸਕਦਾ ਹੈ, ਜਿੰਨਾ ਚਿਰ ਤਕ ਚੀਨੀ ਫੌਜ ਪਿੱਛੇ ਨਹੀਂ ਹਟਦੀ।

    ਦੂਸਰੇ ਪਾਸੇ ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਚੀਨੀ ਫ਼ੌਜ ਨੂੰ ਇਸ ਨਾਲ ਫ਼ਰਕ ਨਹੀਂ ਪਏਗਾ, ਕਿਉਂਕਿ ਭਾਰਤ ਅਸਲ ਕੰਟਰੋਲ ਰੇਖਾ ਦੇ ਅੰਦਰ ਭਾਰਤੀ ਖੇਤਰ ਵਿਚ ਦੋ ਡਿਵੀਜ਼ਨ ਫੋਰਸ ਤਾਇਨਾਤ ਕਰੇਗਾ। ਦਰਅਸਲ, ਚੀਨੀ ਫੌਜ ਇਸ ਕਾਰਨ ਭਾਰਤੀ ਫੌਜ ਨੂੰ ਦਰਪੇਸ਼ ਮੁਸ਼ਕਲਾਂ ਵਿਚ ਵੇਖ ਕੇ ਖੁਸ਼ ਹੋਏਗੀ। ਪਹਾੜੀ ਖੇਤਰਾਂ ‘ਤੇ ਭਾਰਤ ਨੂੰ ਆਪਣੀ ਫੌਜ ਅਤੇ ਮਨੁੱਖੀ ਸਰੋਤਾਂ ਨੂੰ ਸਥਾਪਤ ਰੱਖਣ ਅਤੇ ਇਸ ਤੇ ਰੋਜ਼ਾਨਾ ਕਰੋੜਾਂ ਰੁਪਏ ਖਰਚਣ ਲਈ ਭਾਰਤੀ ਫੌਜ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

    ਇੱਥੇ ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਦੇ ਪਹਾੜੀ ਪ੍ਰਦੇਸ਼ ਪੂਰੀ ਤਰ੍ਹਾਂ ਬੰਜਰ ਹਨ ਅਤੇ ਨੀਵੀਂਆਂ ਪਹਾੜੀਆਂ ਹਨ ਜਿਥੇ ਤੀਹ ਹਜ਼ਾਰ ਫੌਜੀਆਂ ਨੂੰ ਆਪਣੇ ਸੈਨਿਕ ਉਪਕਰਣਾਂ ਨਾਲ ਜੀਰੋ ਤੋਂ ਮਾਈਨਸ 20-40 ਡਿਗਰੀ ਦੇ ਤਾਪਮਾਨ ਤੇ ਤੈਨਾਤ ਰੱਖਣਾ ਇੱਕ ਵੱਡਾ ਚੈਲਿੰਜ ਹੋਵੇਗਾ। ਭਾਰਤੀ ਫੌਜ ਇਸ ਸੰਬੰਧ ਵਿਚ ਜ਼ੋਰ ਸ਼ੋਰ ਨਾਲ ਤਿਆਰੀ ਕਰ ਰਹੀ ਹੈ ਤੇ ਖਰੀਦੋ ਫਰੋਖਤ ਕਰ ਰਹੀ ਹੈ, ਜਿਸ ਵਿਚ ਸਿਆਚਿਨ ਗਲੇਸ਼ੀਅਰ ‘ਤੇ ਰਹਿਣ ਵਾਲੇ ਫੌਜੀਆਂ ਨੂੰ ਵਰਦੀ ਦੇਣਾ ਸ਼ਾਮਲ ਹੈ ਤਾਂ ਜੋ ਠੰਡ ਤੋਂ ਬਚਾਅ ਹੋ ਸਕੇ। ਫੌਜ ਨੇ ਸਿਆਚਿਨ ਉੱਤੇ ਤਕਰੀਬਨ ਤਿੰਨ ਹਜ਼ਾਰ ਭਾਰਤੀ ਫੌਜੀਆਂ ਨੂੰ ਤੈਨਾਤ ਕਰਨ ਦਾ ਤਕਰੀਬਨ ਚਾਰ ਦਹਾਕਿਆਂ ਦਾ ਤਜਰਬਾ ਹੈ, ਪਰ ਕੁਝ ਦਿਨਾਂ ਦੇ ਅੰਦਰ ਪੂਰਬੀ ਲੱਦਾਖ ਦੀਆਂ ਬੰਜਰ ਬਰਫੀਲੀਆਂ ਪਹਾੜੀਆਂ ਵਿੱਚ ਦਸ ਗੁਣਾ ਵਧੇਰੇ ਫ਼ੌਜ ਤਾਇਨਾਤ ਕੀਤੀ ਗਈ ਹੈ। ਭਾਰਤੀ ਫੌਜ ਇਸ ਬੇਮਿਸਾਲ ਚੁਣੌਤੀ ਨਾਲ ਨਿਬੜ ਰਹੀ ਹੈ।

    ਫੌਜੀ ਸੂਤਰਾਂ ਦਾ ਕਹਿਣਾ ਹੈ ਕਿ ਉਥੇ ਫੌਜੀ ਤਾਇਨਾਤੀ ਦੀ  ਸਿਆਚਿਨ ਵਰਗਾ ਪ੍ਰਬੰਧ ਕਰਨ ‘ਤੇ ਜੇ ਭਾਰਤੀ ਫੌਜ ਦਾ ਧਿਆਨ ਵੰਡਿਆ ਜਾਵੇਗਾ ਤਾਂ ਇਸ ਸਮੇਂ ਦੌਰਾਨ ਉਹ ਜੰਗ ਦੀ ਤਿਆਰੀ ਕਰਨ ਵਿਚ ਭਟਕ ਜਾਣਗੇ। ਇਸ ਨਾਲ ਚੀਨੀ ਫੌਜ ਨੂੰ ਫਾਇਦਾ ਹੋਵੇਗਾ। ਚੀਨੀ ਫੌਜ ਜਾਣਦੀ ਹੈ ਕਿ ਭਾਰਤੀ ਫੌਜ ਉਸ ਨੂੰ ਪਿੱਛੇ ਧੱਕਣ ਲਈ ਕੋਈ ਸਿੱਧੀ ਕਾਰਵਾਈ ਨਹੀਂ ਕਰੇਗੀ। ਮਸਲਾ ਤਾਂ ਇਹ ਵੀ ਹੈ ਕਿ ਜੇ ਭਾਰਤੀ ਫੌਜ ਅਸਲ ਕੰਟਰੋਲ ਰੇਖਾ ਦੇ ਪਿਛਲੇ ਖੇਤਰਾਂ ਨੂੰ ਅਸੁਰੱਖਿਅਤ ਛੱਡ ਦਿੰਦੀ ਹੈ, ਤਾਂ ਚੀਨੀ ਫੌਜ ਉਸ ਇਲਾਕੇ ‘ਤੇ ਕਬਜ਼ਾ ਕਰ ਸਕਦੀ ਹੈ। ਇਸ ਲਈ ਭਾਰਤੀ ਫੌਜ ਨੂੰ ਸਾਵਧਾਨ ਰਹਿਣਾ ਪਏਗਾ।

    ਭਾਰਤ ਲਈ ਮੁਸ਼ਕਲਾਂ

    ਭਾਰਤੀ ਸਿਆਸਤਦਾਨਾਂ ਲਈ ਇਹ ਜਨਤਕ ਬਿਆਨ ਦੇਣਾ ਸੌਖਾ ਹੈ ਕਿ ਭਾਰਤੀ ਫੌਜ ਚੀਨ ਦੇ ਚੈਲਿੰਜ ਨਾਲ ਨਿਪਟਣ ਲਈ ਭਾਰਤੀ ਫੌਜ ਹਮੇਸ਼ਾ ਅਸਲ ਕੰਟਰੋਲ ਲਾਈਨ ‘ਤੇ ਤੈਨਾਤ ਰਹੇਗੀ, ਪਰ ਜ਼ਮੀਨੀ ਸਥਿਤੀ ਨੂੰ ਵੇਖਦਿਆਂ ਰੌਗਟੇ ਖੜੇ ਹੋ ਸਕਦੇ ਹਨ। ਅਸਲ ਕੰਟਰੋਲ ਰੇਖਾ ਦੇ ਖੇਤਰ ਵਿਚ ਫੌਜੀਆਂ ਨੂੰ ਖੁੱਲੇ ਟੈਂਟਾਂ ਵਿਚ ਰੱਖਣਾ ਸੁਰੱਖਿਅਤ ਦ੍ਰਿਸ਼ਟੀਕੋਣ ਤੋਂ ਚੰਗਾ ਨਹੀਂ ਹੋਵੇਗਾ, ਇਸ ਲਈ ਉਨ੍ਹਾਂ ਲਈ ਠੋਸ ਬੰਕਰ ਬਣਾਉਣ ਦੀ ਲੋੜ ਪਵੇਗੀ। ਇਹ ਸਭ ਬਰਫ ਡਿੱਗਣ ਤੋਂ ਪਹਿਲਾਂ ਅਕਤੂਬਰ ਤੱਕ ਪੂਰਾ ਕਰਨਾ ਪਏਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਜ਼ਾਰਾਂ ਭਾਰਤੀ ਫੌਜੀਆਂ ਨੂੰ ਮਹੀਨਿਆਂ ਤਕ ਉਥੇ ਰੱਖਣ ਲਈ ਯੋਗ ਰਿਹਾਇਸ਼ੀ ਪ੍ਰਬੰਧ ਕਰਨਾ ਪਏਗਾ, ਜੋ ਕਿ ਭਾਰਤ ਲਈ ਬਹੁਤ ਵੱਡੀ ਚੁਣੌਤੀ ਹੈ। ਜਿਵੇਂ ਬਰਫ ਦੇ ਮੌਸਮ ਵਿਚ, ਉਥੇ ਵਿਸ਼ੇਸ਼ ਤੰਬੂ ਮੁਹੱਈਆ ਕਰਵਾਉਣੇ ਪੈਣਗੇ, ਹਜ਼ਾਰਾਂ ਸਿਪਾਹੀ ਇਕੱਠੇ ਨਹਾਉਣ ਜੰਗਲ ਪਾਣੀ ਦਾ ਪ੍ਰਬੰਧ ਕਰਨਾ ਪਵੇਗਾ ਤੇ ਉਨ੍ਹਾਂ ਲਈ ਡੱਬਾਬੰਦ ਭੋਜਨ ਸਪਲਾਈ ਕਰਨਾ ਹੋਵੇਗਾ, ਚਾਹ ਪੀਣ ਦੇ ਆਦੀ ਭਾਰਤੀ ਸਿਪਾਹੀਆਂ ਨੂੰ ਚਾਹ, ਸਨੈਕਸ ਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨਾ ਪਏਗਾ।

    ਹਾਲਾਂਕਿ ਪੂਰਬੀ ਲੱਦਾਖ ਖੇਤਰਾਂ ਵਿੱਚ ਬਹੁਤ ਸਾਰੀਆਂ ਨਦੀਆਂ ਹਨ, ਉੱਥੋਂ ਪਾਣੀ ਫੌਜੀ ਤਾਇਨਾਤੀ ਸਥਾਨਾਂ ਤੱਕ ਪਹੁੰਚਾਉਣਾ ਇੱਕ ਵੱਡੀ ਸਮੱਸਿਆ ਹੈ। ਇਸ ਖੇਤਰ ਵਿਚ ਏਨਾ ਭੰਡਾਰ ਇਕੱਠਾ ਕਰਨਾ ਬਹੁਤ ਮੁਸ਼ਕਲ ਹੈ। ਇਥੇ ਵੱਡਾ ਇਲਾਕਾ ਖੋਜਨਾ ਪਵੇਗਾ, ਜਿਥੇ ਹਜ਼ਾਰਾਂ ਭਾਰਤੀ ਫੌਜੀਆਂ ਨੂੰ ਤੈਨਾਤ ਕੀਤਾ ਜਾਣਾ ਹੈ ਅਤੇ ਉਨ੍ਹਾਂ ਦੀ ਰਿਹਾਇਸ਼ ਲਈ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰਨਾ ਪੈਣਾ ਹੈ। ਸਿਆਚਿਨ ਚੌਕੀਆਂ ‘ਤੇ ਸਿਰਫ ਦੋ ਤੋਂ ਤਿੰਨ ਦਰਜਨ ਸਿਪਾਹੀ ਹਨ ਅਤੇ ਬੇਸ ਕੈਂਪ ‘ਤੇ ਉਨ੍ਹਾਂ ਲਈ ਬਣੀ ਰੋਜ਼ਾਨਾ ਬੇਸ ਸਮਗਰੀ ਨੂੰ ਹੈਲੀਕਾਪਟਰਾਂ ਦੁਆਰਾ ਮਿਲਟਰੀ ਚੌਕੀਆਂ ‘ਤੇ ਪਹੁੰਚਾਇਆ ਜਾਂਦਾ ਹੈ। ਇਨ੍ਹਾਂ ਹੈਲੀਕਾਪਟਰਾਂ ਦੀ ਇਕ ਉਡਾਣ ‘ਤੇ ਚਾਲੀ-ਪੰਜਾਹ ਹਜ਼ਾਰ ਰੁਪਏ ਦੇ ਤੇਲ ਦਾ ਖਰਚ ਆਉਂਦਾ ਹੈ। ਪਰ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੀਆਂ ਚੋਟੀਆਂ ਦੀ ਰਾਖੀ ਲਈ ਇਕੋ ਸਮੇਂ ਹਜ਼ਾਰਾਂ ਭਾਰਤੀ ਫੌਜੀਆਂ ਨੂੰ ਨਿਰੰਤਰ ਸਪਲਾਈ ਕਿਵੇਂ ਕੀਤੀ ਜਾਏਗੀ? ਉਥੇ ਬਰਫਬਾਰੀ ਦੌਰਾਨ ਫੌਜੀਆਂ ਨੂੰ ਤੈਨਾਤ ਰੱਖਣ ਦੀ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਲਈ ਵਰਤੀਆਂ ਜਾਂਦੀਆਂ ਬੰਦੂਕਾਂ, ਮਸ਼ੀਨ ਗੰਨਾਂ, ਅਸਾਲਟ ਰਾਈਫਲਾਂ, ਟੈਂਕਾਂ, ਬਖਤਰਬੰਦ ਵਾਹਨਾਂ ਆਦਿ ਦੀ ਦੇਖਭਾਲ ਕਿਵੇਂ ਹੋਵੇਗੀ? ਇਨ੍ਹਾਂ ਹਥਿਆਰਾਂ ਨੂੰ ਇਕ ਵਿਸ਼ੇਸ਼ ਕਿਸਮ ਦੇ ਕੈਨਵਸ ਵਿਚ ਵੀ ਲੁਕੋਣਾ ਪਏਗਾ ਤਾਂ ਜੋ ਉਹ ਬਰਫੀਲੇ ਵਾਤਾਵਰਣ ਵਿਚ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਉਹ ਜਾਮ ਨਾ ਹੋ ਜਾਣ।

    ਕੀ ਕਹਿੰਦੇ ਜਨਰਲ ਬਿਪਿਨ ਰਾਵਤ

    ਪੂਰਬੀ ਲੱਦਾਖ ਵਿਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ‘ਜੇਕਰ ਚੀਨ ਨਾਲ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਫੌਜੀ ਬਦਲ ਤਿਆਰ ਹੈ।’ ਜਨਰਲ ਰਾਵਤ ਨੇ ਕਿਹਾ ਚੀਨ ਨਾਲ ਕੂਟਨੀਤਕ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਮਸਲਾ ਹੱਲ ਕਰਨ ਵਿਚ ਜੁਟੀਆਂ ਹੋਈਆਂ ਹਨ। ਰਾਵਤ ਨੇ ਕਿਹਾ ਪੂਰਬੀ ਲੱਦਾਖ ਵਿਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੇ ਗਏ ਬਦਲਾਵਾਂ ਨਾਲ ਨਜਿੱਠਣ ਲਈ ਫੌਜ ਦਾ ਬਦਲ ਮੌਜੂਦ ਹੈ। ਸਿਰਫ਼ ਦੋ ਦੇਸ਼ਾਂ ਦੀ ਫੌਜ ਵਿਚਾਲੇ ਗੱਲਬਾਤ ਹੋਣ ‘ਤੇ ਹੀ ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।  ਜਨਰਲ ਰਾਵਤ ਨੇ ਕਿਹਾ, ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਇਸ ਸਮੇਂ ਭਾਰਤ-ਚੀਨ ਵਿਚਾਲੇ ਹਨ, ਅਜਿਹੀਆਂ ਗਤੀਵਿਧੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰਨ ਅਤੇ ਘੁਸਪੈਠ ਰੋਕਣ ਲਈ ਸਰਕਾਰ ਦੇ ਸੰਪੂਰਨ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਰੱਖਿਆ ਸੇਵਾਵਾਂ ਹਮੇਸ਼ਾਂ ਫੌਜ ਦੇ ਕੰਮਾਂ ਲਈ ਤਿਆਰ ਰਹਿੰਦੀਆਂ ਹਨ। ਬਿਪਿਨ ਰਾਵਤ ਦੇ ਇਸ ਬਿਆਨ ਤੋਂ ਪਹਿਲਾਂ 15 ਅਗਸਤ ਦੌਰਾਨ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਪਾਕਿ ਤੋਂ ਲੈਕੇ ਚੀਨ ਸਰਹੱਦ ਤਕ ਜਿਸਨੇ ਵੀ ਭਾਰਤ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਦੇਸ਼ ਦੀ ਫੌਜ ਨੇ ਉਸ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦਿੱਤਾ ਹੈ।

    ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img