More

  ਭਾਰਤ-ਚੀਨ ਤਣਾਅ ਮਾਮਲੇ ‘ਚ ਰਾਜਨਾਥ ਸਿੰਘ ਨੇ ਚੀਨੀ ਰੱਖਿਆ ਮੰਤਰੀ ਨਾਲ ਕੀਤੀ ਮੀਟਿੰਗ

  ਨਵੀਂ ਦਿੱਲੀ 4 ਸਤੰਬਰ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਘੇ ਇਸ ਸਮੇਂ ਮਾਸਕੋ ‘ਚ ਮੁਲਾਕ?ਾਤ ਕਰ ਰਹੇ ਹਨ। ਦੋਵੇਂ ਰੱਖਿਆ ਮੰਤਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ‘ਚ ਹਿੱਸਾ ਲੈਣ ਲਈ ਮਾਸਕੋ ‘ਚ ਹਨ। ਭਾਰਤੀ ਮੀਡੀਆ ਦੇ ਅਨੁਸਾਰ ਇਸ ਮੁਲਾਕ?ਾਤ ਦੀ ਪੇਸ਼ਕਸ਼ ਖ਼ੁਦ ਚੀਨੀ ਰੱਖਿਆ ਮੰਤਰੀ ਵੱਲੋਂ ਹੋਈ ਸੀ। ਦੋਵੇਂ ਰੱਖਿਆ ਮੰਤਰੀਆਂ ਦੀ ਮੁਲਾਕ?ਾਤ ਅਜਿਹੇ ਸਮਾਂ ‘ਚ ਹੋ ਰਹੀ ਹੈ ਜਦੋਂ ਭਾਰਤ-ਚੀਨ ਸੀਮਾ ‘ਤੇ ਪਿਛਲੇ ਕੁੱਝ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ ਅਤੇ ਹਿੰਸਕ ਝੜਪਾਂ ਵੀ ਹੋ ਚੁੱਕੀਆਂ ਹਨ। ਭਾਰਤੀ ਮੀਡੀਆ ਦੇ ਕੁੱਝ ਹਿੱਸਿਆਂ ‘ਚ ਇਹ ਲਿਖਿਆ ਜਾ ਰਿਹਾ ਸੀ ਕਿ ਚੀਨੀ ਫੌਜੀਆਂ ਨੇ ਭਾਰਤ-ਚੀਨ ਅਸਲ ਕਾਬੂ ਲਾਈਨ (ਐੱਲ.ਏ.ਸੀ.) ‘ਤੇ ਮਈ ਦੇ ਪਹਿਲੇ ਹਫਤੇ ਤੋਂ ਉਨ੍ਹਾਂ ਹਿੱਸਿਆਂ ‘ਚ ਦਾਖਲ ਹੋ ਗਏ ਹਨ ਜੋ ਭਾਰਤ ਆਪਣੇ ਪਾਸੇ ਦਾ ਹਿੱਸਾ ਦੱਸਦਾ ਰਿਹਾ ਹੈ। ਭਾਰਤੀ ਅਗਵਾਈ ਮੀਡੀਆ ਦੀਆਂ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰਦਾ ਰਿਹਾ ਸੀ ਪਰ ਐੱਲ.ਏ.ਸੀ. ‘ਤੇ ਗਲਵਾਨ ਘਾਟੀ ‘ਚ 15-16 ਜੂਨ ਨੂੰ ਹੋਈ ਹਿੰਸਕ ਝੜਪ ਨੇ ਸਭ ਦੀ ਅੱਖਾਂ ਖੋਲ ਦਿੱਤੀਆਂ। ਇਸ ਹਿੰਸਕ ਝੜਪ ‘ਚ ਭਾਰਤੀ ਫੌਜ ਦੇ ਇੱਕ ਕਰਨਲ ਸਮੇਤ 20 ਫੌਜੀ ਮਾਰੇ ਗਏ ਸਨ। ਭਾਰਤ ਦੇ ਅਨੁਸਾਰ ਇਸ ਦੌਰਾਨ ਕੁੱਝ ਚੀਨੀ ਫੌਜੀ ਵੀ ਮਾਰੇ ਗਏ ਸਨ ਪਰ ਉਨ੍ਹਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਸੀ। ਚੀਨ ਨੇ ਵੀ ਉਸ ਝੜਪ ‘ਚ ਚੀਨੀ ਫੌਜੀਆਂ ਦੇ ਮਾਰੇ ਜਾਣ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਸੀ। ਇਸ ਹਿੰਸਕ ਝੜਪ ਤੋਂ ਪਹਿਲਾਂ ਅਤੇ ਬਾਅਦ ‘ਚ ਫੌਜੀ ਪੱਧਰ ‘ਤੇ ਭਾਰਤ ਅਤੇ ਚੀਨ ਨਾਲ ਗੱਲਬਾਤ ਹੁੰਦੀ ਰਹੀ ਹੈ ਪਰ ਇਹ ਵੀ ਸੱਚ ਹੈ ਕਿ ਸਰਹੱਦ ‘ਤੇ ਤਣਾਅ ਬਣਿਆ ਹੋਇਆ ਹੈ। ਹਾਲ ਹੀ ‘ਚ ਖ਼ਬਰ ਆਈ ਸੀ ਕਿ 29-30 ਅਗਸਤ ਨੂੰ ਵੀ ਸੀਮਾ ‘ਤੇ ਝੜਪ ਹੋਈ ਸੀ ਪਰ ਇਸ ‘ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਸੀ। ਭਾਰਤ ਅਤੇ ਚੀਨ ਨੇ ਇੱਕ ਦੂਜੇ ‘ਤੇ ਦੋਸ਼ ਲਗਾਇਆ ਕਿ ਉਹ ਭੜਕਾਉਣ ਦੀ ਕਾਰਵਾਈ ਕਰ ਰਹੇ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img