More

  ਭਾਰਤੀ ਸਰਹੱਦ ‘ਚ ਘੁਸਪੈਠ ਕਰਦਾ ਪਾਕਿਸਤਾਨੀ ਬੀਐਸਐਫ ਨੇ ਕੀਤਾ ਕਾਬੂ

  ਫਿਰੋਜ਼ਪੁਰ, 12 ਨਵੰਬਰ (ਬੁਲੰਦ ਆਵਾਜ ਬਿਊਰੋ) – ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਪੈਨੀ ਨਜ਼ਰ ਟਿਕਾਈ ਬੈਠੇ ਭਾਰਤੀ ਜਵਾਨਾਂ ਨੇ ਇਕ ਪਾਕਿ ਘੁਸਪੈਠੀਏ ਦੀ ਕੋਸ਼ਿਸ਼ ਨੂੰ ਕੀਤਾ ਅਸਫਲ। ਸਮਸ਼ਕੇ ਚੌਂਕੀ ‘ਤੇ ਤਾਇਨਾਤ ਬੀ.ਐਸ.ਐਫ ਜਵਾਨਾਂ ਨੇ ਸਰਹੱਦ ਪਾਰੋਂ ਪਾਕਿਸਤਾਨ ਤਰਫੋਂ ਭਾਰਤ ਵਿੱਚ ਦਾਖਲ ਹੁੰਦੇ ਇੱਕ ਘੁਸਪੈਠੀਏ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਘੁਸਪੈਠੀਏ ਨੂੰ ਕਾਬੂ ਕਰ ਲਿਆ ਗਿਆ।

  ਕਾਬੂ ਕੀਤੇ ਘੁਸਪੈਠੀਏ ਨੂੰ ਫੌਜੀ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਿਕ ਥਾਣਾ ਗੁਰੂਹਰਸਹਾਏ ਦੀ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ। ਭਾਰਤ ਵਿੱਚ ਦਾਖਲ ਹੁੰਦੇ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕਰਕੇ ਬੀ.ਐਸ.ਐਫ ਨੇ ਪੁਲਿਸ ਹਵਾਲੇ ਕਰਦਿਆਂ ਕਿਹਾ ਕਿ ਕੌਮਾਂਤਰੀ ਸਰਹੱਦ ਪਾਰੋਂ ਕਿਸੇ ਵੀ ਤਰ੍ਹਾਂ ਦੀ ਸਮਗਲਿੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਭਾਰਤ ਵਿੱਚ ਘੁਸਪੈਠ ਕਰਦੇ ਪਾਕਿ ਨਾਗਰਿਕ ਨੂੰ ਕਾਬੂ ਕੀਤਾ ਗਿਆ ਹੈ।

  ਪਾਕਿਸਤਾਨੀ ਨਾਗਰਿਕ ਕੋਲੋਂ 2 ਮੋਬਾਇਲ ਸੀਮ, ਛੋਟੀ ਕੈਂਚੀ ਅਤੇ ਉਸਦੇ ਪਛਾਣ ਪੱਤਰ ਬਰਾਮਦ ਹੋਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਬੂ ਕੀਤੇ ਪਾਕਿ ਘੁਸਪੈਠੀਏ ਦੀ ਪਹਿਚਾਣ ਨਾਜੀਬੁਲਾ ਖਾਨ ਪੁੱਤਰ ਅਬਦੁਲਾ ਖਾਨ ਵਜੋਂ ਹੋਈ ਹੈ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਪਾਕਿ ਘੁਸਪੈਠੀਏ ਦੀ ਪੁਸ਼ਟੀ ਕਰਦਿਆਂ ਸਪੱਸ਼ਟ ਕੀਤਾ ਕਿ ਬੀ.ਐਸ.ਐਫ ਵੱਲੋਂ ਕਾਬੂ ਕਰਕੇ ਉਕਤ ਘੁਸਪੈਠੀਏ ਨੇ ਪੁਲਿਸ ਹਵਾਲੇ ਕੀਤਾ ਗਿਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img