Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਭਾਰਤੀ ਵਿਦਿਆਰਥੀ ਅਮਰੀਕਾ ਦੀ ਯਾਤਰਾ ਛੋਟ ਸੂਚੀ ਵਿਚ ਸ਼ਾਮਿਲ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) -ਭਾਰਤ ਉਪਰ ਯਾਤਰਾ ਪਾਬੰਦੀਆਂ ਜੋ 4 ਮਈ ਤੋਂ ਲਾਗੂ ਹੋਣਗੀਆਂ, ਦੇ ਐਲਾਨ ਤੋਂ ਬਾਅਦ ਬਾਇਡਨ ਪ੍ਰਸ਼ਾਸ਼ਨ ਨੇ ਇਕ ਹੋਰ ਐਲਾਨ ਕਰਦਿਆਂ ਵਿਦਿਆਰਥੀਆਂ ਦੀਆਂ ਵਿਸ਼ੇਸ਼ ਸ਼੍ਰੇਣੀਆਂ, ਉੱਚ ਸਿੱਖਿਆ ਸ਼ਾਸ਼ਤਰੀਆਂ ਤੇ ਪੱਤਰਕਾਰਾਂ ਨੂੰ ਨਵੀਆਂ ਯਾਤਰਾ ਪਾਬੰਦੀਆਂ ਤੋਂ ਬਾਹਰ ਰਖਿਆ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਾਰਤ ਉਪਰ ਕੌਮੀ ਹਿੱਤਾਂ ਦੇ ਮੱਦੇਨਜਰ ਉਹ ਹੀ ਪਾਬੰਦੀਆਂ ਲਾਗੂ ਹੋਣਗੀਆਂ ਜੋ ਕੋਵਿਡ-19 ਮਹਾਂਮਾਰੀ ਦੇ ਮੱਦੇਨਜਰ ਸਾਰੇ ਖੇਤਰਾਂ ‘ਤੇ ਆਵਾਜਾਈ ਉਪਰ ਇਸ ਸਮੇ ਲਾਗੂ ਹਨ। ਵਿਭਾਗ ਅਨੁਸਾਰ ਅਮਰੀਕਾ ਵਿਚ ਪੜਾਈ ਲਈ ਆਉਣ ਵਾਲੇ ਵਿਦਿਆਰਥੀ, ਕੁਝ ਵਿਸ਼ੇਸ਼ ਉੱਚ ਸਿੱਖਿਅਕ ਤੇ ਉਹ ਵਿਅਕਤੀ ਜੋ ਕੋਵਿਡ-19 ਦੇ ਦੌਰ ਵਿਚ ਅਹਿਮ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਦੇ ਵਰਗ ਵਿਚ ਆਉਂਦੇ ਹਨ, ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ। ਉਹ ਅਮਰੀਕਾ ਆ ਸਕਣਗੇ। ਇਨਾਂ ਵਿਚ ਉਹ  ਸਾਰੇ ਯੋਗ ਬੇਨਤੀਕਰਤਾ ਸ਼ਾਮਿਲ ਹਨ ਜੋ ਇਸ ਸਮੇ ਭਾਰਤ, ਬਰਾਜ਼ੀਲ, ਚੀਨ, ਇਰਾਨ ਤੇ ਦੱਖਣੀ ਅਫਰੀਕਾ ਵਿਚ ਹਨ। ਵਿਦੇਸ਼ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਨਿਯਮ ਅਮਰੀਕੀ ਸ਼ਹਿਰੀਆਂ, ਕਾਨੂੰਨੀ ਸਥਾਈ ਵਾਸੀਆਂ ਤੇ ਅਮਰੀਕਾ ਦੇ ਗੈਰ ਸ਼ਹਿਰੀ ਨਾਗਰਿਕਾਂ ਉਪਰ ਲਾਗੂ ਨਹੀਂ ਹੋਣਗੇ। ਇਹ ਨਿਯਮ ਅਮਰੀਕੀ ਨਾਗਰਿਕ ਦੇ ਗੈਰ ਨਾਗਰਿਕ ਜੀਵਨ ਸਾਥੀ ਜਾਂ ਕਾਨੂੰਨੀ ਸਥਾਈ ਵਾਸੀਆਂ ਉਪਰ ਵੀ ਲਾਗੂ ਨਹੀਂ ਹੋਣਗੇ। ਜਾਰੀ ਰਲੀਜ ਵਿਚ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ ਕੌਮਾਂਤਰੀ ਸਥਿੱਤੀ ਨੂੰ ਸਾਹਮਣੇ ਰਖਕੇ ਹੋਰ ਵੀਜ਼ੇ ਜਾਰੀ ਕਰਨ ਦੇ ਢੰਗ ਤਰੀਕੇ ਲੱਭਣ ਲਈ ਨਿਰੰਤਰ ਯਤਨ ਕਰ ਰਿਹਾ ਹੈ।  (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼) 

Read Previous

ਪੰਜਾਬ ਨਾਲ ਲੱਗਦੀਆਂ ਸਰਹੱਦਾਂ ਕੀਤੀਆਂ ਸੀਲ, ਪੰਜਾਬ ‘ਚ ਐਂਟਰੀ ਕਰਨ ਲਈ ਨੈਗਟਿਵ ਰਿਪੋਰਟ ਹੌਣੀ ਜ਼ਰੂਰੀ

Read Next

ਦੁਕਾਨਦਾਰਾਂ ਵੱਲੋਂ ਬਾਜ਼ਾਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ ਕੀਤਾ ਰੋਸ ਪ੍ਰਦਰਸ਼ਨ

Leave a Reply

Your email address will not be published. Required fields are marked *