18 C
Amritsar
Wednesday, March 22, 2023

ਭਾਰਤੀ ਟੀਮ ਦੀ ਅੱਜ ਅਫ਼ਗ਼ਾਨਿਸਤਾਨ ਨਾਲ ਹੋਏਗੀ ਟੱਕਰ

Must read

ਵਰਲਡ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਅਫ਼ਗ਼ਾਨਿਸਤਾਨ ਨਾਲ ਹੋਵੇਗਾ। ਮੈਚ ਦੁਪਹਿਰ 3 ਵਜੇ ਤੋਂ ਸਾਉਥੇਂਪਟਨ ਦੇ ਹੈਂਪਸ਼ਾਇਰ ਬਾਉਲ ਮੈਦਾਨ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ ‘ਚ ਭਾਰਤੀ ਟੀਮ ਦਾ ਇਹ ਪੰਜਵਾਂ ਅਤੇ ਅਫ਼ਗ਼ਾਨਿਸਤਾਨ ਦਾ ਛੇਵਾਂ ਮੈਚ ਹੈ।

Team India continue their winning run in the ongoing World Cup

ਸਾਉਥੇਂਪਟਨਵਰਲਡ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਅਫ਼ਗ਼ਾਨਿਸਤਾਨ ਨਾਲ ਹੋਵੇਗਾ। ਮੈਚ ਦੁਪਹਿਰ ਵਜੇ ਤੋਂ ਸਾਉਥੇਂਪਟਨ ਦੇ ਹੈਂਪਸ਼ਾਇਰ ਬਾਉਲ ਮੈਦਾਨ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ ‘ਚ ਭਾਰਤੀ ਟੀਮ ਦਾ ਇਹ ਪੰਜਵਾਂ ਅਤੇ ਅਫ਼ਗ਼ਾਨਿਸਤਾਨ ਦਾ ਛੇਵਾਂ ਮੈਚ ਹੈ। ਇਸ ਵਰਲਡ ਕੱਪ ‘ਚ ਭਾਰਤੀ ਟੀਮ ਅਜੇ ਤਕ ਇੱਕ ਵੀ ਮੈਚ ਨਹੀ ਹਾਰੀਦੂਜੇ ਪਾਸੇ ਅਫ਼ਗ਼ਾਨਿਸਤਾਨ ਨੂੰ ਇੱਕ ਵੀ ਮੁਕਾਬਲੇ ‘ਚ ਜਿੱਤ ਹਾਸਲ ਨਹੀਂ ਹੋਈ।

ਸਾਉਥੇਂਪਟਨ ‘ਚ ਸ਼ਨੀਵਾਰ ਨੂੰ ਬਾਰਸ਼ ਹੋਣ ਦੀ ਕੋਈ ਸੰਭਾਵਨ ਨਹੀਂ ਹੈ ਤੇ ਮੌਸਮ ਠੀਕ ਰਹੇਗਾ। ਦਿਨ ‘ਚ ਧੁੱਪ ਰਹਿਣ ਦੀ ਪੂਰੀ ਉਮੀਦ ਹੈ। ਹੈਂਪਸ਼ਾਇਰ ਬਾਉਲ ‘ਚ ਹੁਣ ਤਕ ਇਸ ਟੂਰਨਾਮੈਂਟ’ਚ ਦੋ ਮੈਚ ਖੇਡੇ ਹਨ ਜਿਸ ‘ਚ ਬਾਅਦ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ ਹੈ। ਭਾਰਤੀ ਟੀਮ ਇਸ ਸਮੇਂ ਪੂਰੀ ਫਾਰਮ ‘ਚ ਹੈ।

ਦੱਸ ਦੇਈਏ ਮੈਚ ‘ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਬਾਹਰ ਹੋਣ ਤੋਂ ਬਾਅਦ ਟੀਮ ‘ਚ ਰਿਸ਼ਭ ਪੰਤ ਨੂੰ ਥਾਂ ਮਿਲੀ ਹੈ। ਜਿਸ ਨੂੰ ਅੱਜ ਵੱਡਾ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਭੁਵਨੇਸ਼ਵਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਟੀਮ ‘ਚ ਮੁਹਮੰਦ ਸ਼ਮੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

- Advertisement -spot_img

More articles

- Advertisement -spot_img

Latest article