ਮੋਰਿੰਡਾ 24 ਮਈ (ਹਰਦਿਆਲ ਸਿੰਘ ਸੰਧੂ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਰੋਪੜ ਇਕਾਈ ਦੇ ਮੈਂਬਰ ਅਤੇ ਸਮੂਹ ਔਹਦੇਦਾਰ ਪਹਿਲਵਾਨ ਮਹਿਲਾਵਾਂ ਵੱਲੋਂ ਜੰਤਰ ਮੰਤਰ ਦਿੱਲੀ, ਮੋਦੀ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਲੰਬੇ ਸਮੇਂ ਤੋਂ ਲਗਾਏ ਧਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਜਿਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਬਹਾਦਰ ਸਿੰਘ ਢੰਗਰਾਲੀ ਨੇ ਦੱਸਿਆ ਕਿ ਪੂਰੇ ਪੰਜਾਬ ਤੋਂ ਰਾਜੇਵਾਲ ਦੇ ਲਗਭਗ 15 ਸੌ ਮੈਂਬਰਾਂ ਨੇ ਪਹਿਲਵਾਨ ਮਹਿਲਾਵਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਨਾਲ਼ ਖੜ੍ਹੀਆਂ ਹਨ ਇਸ ਮੌਕੇ ਸੂਬਾ ਜਰਨਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਗੁਰਮੀਤ ਸਿੰਘ, ਬਲਦੇਵ ਸਿੰਘ, ਹਰਿੰਦਰ ਸਿੰਘ ਮਾਜਰੀ, ਇਕਬਾਲ ਸਿੰਘ, ਅਮਰ ਸਿੰਘ, ਰਣਜੀਤ ਸਿੰਘ, ਰੱਖਾ ਸਿੰਘ ਬਲਦੇਵ ਸਿੰਘ ਸੰਗਤਪੁਰਾ ਹਾਜ਼ਰ ਸਨ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਜੰਤਰ-ਮੰਤਰ ਦਿੱਲੀ ਧਰਨੇ ਤੇ ਪਹੁੰਚ ਕੇ ਪਹਿਲਵਾਨ ਲੜਕੀਆਂ ਦਿੱਤਾ ਸਮਰਥਨ
