-1.2 C
Munich
Tuesday, February 7, 2023

ਭਾਜਪਾ ਦਾ ਪੰਜਾਬ ਵਿਰੋਧੀ ਚੇਹਰਾ ਹੋਇਆ ਜਗ ਜ਼ਾਹਿਰ – ਵਿਧਾਇਕ ਦਹੀਂਆ

Must read

ਭਾਜਪਾ ਚ ਸ਼ਾਮਲ ਪੰਜਾਬ ਦੇ ਲੀਡਰ ਕਰ ਰਹੇ ਨੇ ਸੂਬੇ ਨਾਲ ਗ਼ੱਦਾਰੀ

ਮਮਦੋਟ 23 ਜਨਵਰੀ (ਲਛਮਣ ਸਿੰਘ ਸੰਧੂ) – 26 ਜਨਵਰੀ ਰਾਸ਼ਟਰੀ ਗਣਤੰਤਰ ਦਿਵਸ ਤੇ ਪਰੇਡ ਦੋਰਾਣ ਵੱਖ ਵੱਖ ਸੂਬਿਆਂ ਵਲੋਂ ਦਿਖਾਈ ਜਾਣ ਵਾਲਿਆਂ ਝਾਂਕੀਆਂ ਵਿੱਚ ਪੰਜਾਬ ਦੀ ਝਾਂਕੀ ਨੂੰ ਮਨਜ਼ੂਰੀ ਨਾ ਦੇ ਕੇ ਭਾਜਪਾ ਨੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਮੋਦੀ ਸਰਕਾਰ ਦੇ ਇਸ ਕਾਰਨਾਮੇ ਤੇ ਦੁੱਖ ਪ੍ਰਗਟਾਉਂਦਿਆਂ ਹੋਇਆ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਂਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਸ਼ੂਰੁ ਤੋਂ ਹੀ ਪੰਜਾਬ ਵਿਰੋਧੀ ਰਹੀ ਹੈ ਅਤੇ ਸਿਰਫ਼ ਸੱਤਾ ਹਾਸਲ ਕਰਨ ਲਈ ਪੰਜਾਬ ਲਈ ਹਮਦਰਦ ਹੋਣ ਦੇ ਖੋਖਲੇ ਦਾਵੇ ਕਰਦੀ ਆਈ ਹੈ। ਵਿਧਾਇਕ ਨੇ ਦੱਸਿਆ ਕਿ ਅਜ਼ਾਦੀ ਤੋਂ ਬਾਅਦ ਹੁਣ ਤੱਕ ਅਜਾਦੀ ਅਤੇ ਗਣਤੰਤਰਤਾ ਦਿਵਸ ਤੇ ਪੰਜਾਬ ਵਲੋਂ ਝਾਂਕੀਆਂ ਪੇਸ਼ ਹੁੰਦੀਆਂ ਆਈਆਂ ਹਨ ਪਰ ਇਸ ਵਾਰ ਸੂਬੇ ਨੂੰ ਮਨਜ਼ੂਰੀ ਨਾ ਦੇਕੇ ਭਾਜਪਾ ਦਾ ਪੰਜਾਬ ਵਿਰੋਧੀ ਚੇਹਰਾ ਜਗ ਜ਼ਾਹਿਰ ਹੋ ਗਿਆ ਹੈ।

ਵਿਧਾਇਕ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ RSS ਅਤੇ ਬੀਜੇਪੀ ਵਾਲੀ ਮੋਦੀ ਸਰਕਾਰ ਦੀ ਇਸ ਕਰਤੂਤ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਹਨ। ਪੰਜਾਬ ਵਾਂਗ ਦਿੱਲੀ ਦੀ ਝਾਂਕੀ ਨੂੰ ਮਨਜ਼ੂਰੀ ਨਾ ਦੇ ਕੇ ਭਾਜਪਾ ਅਤੇ ਮੋਦੀ ਸਰਕਾਰ ਦੇ ਦਿਲ ਵਿੱਚ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰਾਂ ਦਾ ਕਿੰਨਾ ਖੋਫ ਹੈ ਅੱਜ ਦੁਨੀਆਂ ਦੇ ਸਾਹਮਣੇ ਆ ਗਿਆ ਹੈ। ਦੋਵਾਂ ਸਰਕਾਰਾਂ ਦੇ ਕੰਮਕਾਜ ਵਿੱਚ ਦਖ਼ਲ ਅੰਦਾਜੀ ਦੇ ਨਾਲ ਨਾਲ ਹੁਣ ਰਾਸ਼ਟਰੀ ਤਿਉਹਾਰ ਵਿੱਚ ਵੀ ਦਖ਼ਲ ਅੰਦਾਜੀ ਨੇ ਤਾਂ ਮਰਯਾਦਾਵਾਂ ਹੀ ਲੰਘਾ ਦਿੱਤੀ ਹੈ। ਵਿਧਾਇਕ ਨੇ ਕਿਹਾ ਕਿ ਰਾਸ਼ਟਰੀ ਪਾਰਟੀ ਬਣ ਚੁੱਕੀ ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਦੀ ਝਾਂਕੀਆਂ ਨੂੰ ਮਨਜ਼ੂਰੀ ਨਾ ਦੇਣਾ ਮੰਦਭਾਗਾ ਹੈ। ਗਣਤੰਤਰ ਦਿਵਸ ਰਾਸ਼ਟਰੀ ਤਿਉਹਾਰ ਹੈ ਅਤੇ ਇਸ ਦਿਨ ਨੂੰ ਮਨਾਉਣ ਵਿੱਚ ਹਰੇਕ ਸੂਬੇ ਦਾ ਹਿੱਸਾ ਪਾਉਣਾ ਇਖ਼ਲਾਕੀ ਫ਼ਰਜ਼ ਦੇ ਨਾਲ ਨਾਲ ਸੰਵਿਧਾਨਕ ਹੱਕ ਵੀ ਬਣਦਾ ਹੈ ਪਰ ਭਾਜਪਾ ਨੇ ਸੰਵਿਧਾਨ ਨੂੰ ਵੀ ਤਾਰ ਤਾਰ ਕਰਣ ਦੀ ਕੋਸ਼ਿਸ਼ ਕੀਤੀ ਹੈ। ਵਿਧਾਇਕ ਦਹੀਯਾ ਨੇ ਭਾਜਪਾ ਵਿੱਚ ਸ਼ਾਮਲ ਹੋਏ ਲੀਡਰਾਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲ਼ੀ ਤਾਕਤਾਂ ਦਾ ਸਾਥ ਦੇਣ ਦਾ ਮਤਲਬ ਪੰਜਾਬ ਨਾਲ ਗ਼ੱਦਾਰੀ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਪ੍ਰਤੀ ਮਾੜੀ ਸੋਚ ਅਤੇ ਬਿਮਾਰ ਮਾਨਸਿਕਤਾ ਵਾਲੀ ਮੋਦੀ ਸਰਕਾਰ ਨੂੰ ਪੰਜਾਬ ਆਉਂਦਿਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ ਸੱਤਾ ਤੋਂ ਬਾਹਰ ਸੁੱਟੇਗਾ।

- Advertisement -spot_img

More articles

- Advertisement -spot_img

Latest article