ਭਾਈ ਹਰਪ੍ਰੀਤ ਸਿੰਘ ਖਿਲਾਫ ਭਕਾਈ ਮਾਰਨ ਵਾਲੇ ਜਰਾ ਦੱਸਣ ਕੇ ਪੰਜਾਬ ਦੇ ਨੋਜਵਾਨ ਇਸ ਰਾਹ ਤੇ ਤੁਰਨ ਲਈ ਕਿਉਂ ਮਜਬੂਰ ਹੋਏ : ਸਰਬਜੀਤ ਸਿੰਘ ਘੁਮਾਣ

ਖਾੜਕੂ ਸੰਘਰਸ਼ ਵਿਚ ਸਰਗਰਮ ਭਾਈ ਹਰਪ੍ਰੀਤ ਸਿੰਘ ਹੈਪੀ ਦੇ ਪਾਕਿਸਤਾਨ ਵਿਚ ਕਤਲ ਮਗਰੋਂ ਚਾਰੇ ਪਾਸੇ ਭਾਰਤੀ ਏਜੰਸੀਆਂ ਨੂੰ ਦੋਸ਼ੀ ਮੰਨਕੇ ਚਰਚਾ ਜੋਰਾਂ ਉਤੇ..ਚੇਤੇ ਰਹੇ ਕਿ ਬੇਸ਼ੱਕ ਕੋਈ ਤੱਥ,ਗਵਾਹ ਤੇ ਸਬੂਤ ਸਾਹਮਣੇ ਨਹੀ ਆਏ ਪਰ ਜਦ ਵੀ ਜੀ ਕਰਦਾ,ਭਾਰਤੀ ਹਕੂਮਤ ਹੈਪੀ ਦਾ ਨਾਂ ਹਿੰਸਕ ਵਾਰਦਾਤਾਂ ਨਾਲ ਜੋੜ ਦਿੰਦੀ ਰਹੀ ਹੈ। ਹੋਰਨਾਂ ਸਿੱਖਾਂ ਵਾਂਗ ਹੈਪੀ ਦੀ ਕਿਰਦਾਰਕੁਸ਼ੀ ਕਰਨ ਲਈ ਭਾਰਤੀ ਮੀਡੀਆ ਨੇ ਰੱਜਕੇ ਭਕਾਈ ਮਾਰਨੀ ਸ਼ੁਰੂ ਕੀਤੀ ਹੋਈ ਹੈ….. ਗੱਲ ਇਹ ਨਹੀ ਕਿ ਉਹ ਪਾਕਿਸਤਾਨ ਕਿਉਂ ਗਿਆ?ਗੱਲ ਇਹ ਵੀ ਨਹੀ ਕਿ ਉਹ ਖਾੜਕੂ ਵਾਰਦਾਤਾਂ ਵਿਚ ਸ਼ਾਮਿਲ ਸੀ ਨਹੀ?ਗੱਲ ਇਹ ਹੈ ਕਿ ਆਖਿਰ ਕਿਉਂ ਇਕ ਪੜ੍ਹਿਆ-ਲਿਖਿਆ ਪੀ.ਐਚ.ਡੀ ਸਿੱਖ ਨੌਜਵਾਨ ਇਸ ਰਸਤੇ ਉਤੇ ਤੁਰਿਆ?੧ ਜੂਨ ੨੦੧੫ ਵਿਚ ਬੁਰਜ ਜਵਾਹਰਕੇ ਵਿਚ ਗੁਰੂ ਗਰੰਖਥ ਸਾਹਿਬ ਦੀ ਬੇਅਦਬੀ ਤੋਂ ਹੁਣ ਤੱਕ ਕੋਈ ੩੦੦ ਸਿੱਖ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਾਲੀ ਪੁਲੀਸ ਦੇ ਅਧਿਕਾਰੀ ਖੁਦ ਕਬੂਲਦੇ ਨੇ ਕਿ ਫੜੇ ਗਏ ਸਾਰੇ ਅੱਲ੍ਹੜ ਉਮਰ ਦੇ ਨੌਜਵਾਨ ਨੇ ਜਿੰਨਾਂ ਨੂੰ ਆਪਦੇ ਇਸ਼ਟ ਦੀ ਬੇਅਦਬੀ ਮਗਰੋਂ ਘਰ ਵਿਚ ਟਿਕਕੇ ਬਹਿਣਾ ਮੁਸ਼ਕਿਲ ਹੋ ਗਿਆ।ਪੁਲੀਸ ਅਧਿਕਾਰੀ ਹੈਰਾਨ ਨੇ ਕਿ ਫੜੇ ਜਾਣ ਮਗਰੋਂ ਕਿਸੇ ਵੀ ਸਿੱਖ ਨੌਜਵਾਨ ਨੂੰ ਆਪਦੇ ਇਸ ਰਾਹ ਉਤੇ ਤੁਰਨ ਦਾ ਮਲਾਲ ਨਹੀ…..ਭਾਰਤੀ ਮੀਡੀਆਂ ਨੇ ਤਾਂ ਭਾਈ ਹਰਪ੍ਰੀਤ ਸਿੰਘ ਖਿਲਾਫ ਰੱਜਕੇ ਭਕਾਈ ਮਾਰਨੀ ਹੈ ਪਰ ਸਿੱਖੋ ਜਰਾ ਸੋਚਿਓ ਕਿ ਤੁਹਾਡੇ ਪੁੱਤ-ਭਰਾ ਇਹ ਨੌਜਵਾਨ ਇਸ ਰਾਹ ਤੁਰਨ ਲਈ ਕਿਉਂ ਮਜਬੂਰ ਹੋਏ?ਆਖਿਰ ਭਾਰਤੀ ਹਕੂਮਤੀ ਸਿਸਟਮ ਕਦ ਤੱਕ ਸਿਖ ਜਵਾਨੀ ਦੀ ਬਲੀ ਲੈਂਦਾ ਰਹੇਗਾ?ਕਦ ਤੱਕ ਭਾਰਤੀ ਮੀਡੀਆ ਸਿੱਖ ਨੌਜਵਾਨਾਂ ਦੀ ਕਿਰਦਾਰਕੁਸ਼ੀ ਕਰਦਾ ਰਹੇਗਾ?ਕਦ ਤੱਕ ਸਾਡੀ ਕੌਮ ਆਪਦੇ ਨਾਇਕਾਂ ਨੂੰ ਖਲਨਾਇਕ ਮੰਨਣ ਦਾ ਗੁਨਾਹ ਕਰਦੀ ਰਹੂਗੀ।ਜੇ ਸਾਧਵੀ ਪ੍ਰਗਿਆ ਉਨਾਂ ਲਈ ਨਾਇਕ ਹੈ ਤਾਂ ਸਾਡੀ ਕੌਮ ਲਈ ਜੂਝਣ ਵਾਲੇ ਸਾਡੇ ਨਾਇਕ ਹਨ।

Leave a Reply

Your email address will not be published. Required fields are marked *