More

  ਭਾਈ ਘਨੱਈਆ ਸੇਵਾ ਸੁਸਾਈਟੀ ਵੱਲੋ ਤੁਲਸੀ ਦੇ ਬੂਟੇ ਵੰਡਣ ਦੀ ਸੇਵਾ ਲਗਾਤਾਰ ਜਾਰੀ : ਪ੍ਰਧਾਨ ਕੁਲਜੀਤ ਸਿੰਘ ਸੰਧੂ

  ਬਠਿੰਡਾ, 28 ਨਵੰਬਰ (ਗੁਰਪ੍ਰੀਤ ਮੋਹਲ) – ਕਹਿਦੇ ਹਨ ਮਨ ਵਿੱਚ ਸੇਵਾ ਕਰਣ ਦਾ ਜੱਜਬਾਂ ਹੋਣਾ ਚਾਹੀਦਾ ਉਹ ਭਾਵੇ ਕਿਸ ਪ੍ਰਕਾਰ ਦੀ ਸੇਵਾ ਹੋਵੇ ਹਰ ਰੋਜ ਹਰ ਪਲ ਸੇਵਾ ਚ ਰਹਿਣ ਵਾਲੀ ਬਠਿੰਡੇ ਦੀ ਨਾਮਵਾਰ ਸੁਸਾਈਟੀ ਤੇ ਬਾਖੂਬ ਢੁਕਦੀ ਹੈ ਬਠਿੰਡਾ ਦੀ ਭਾਈ ਘਨੱਈਆ ਸੇਵਾ ਸੁਸਾਈਟੀ ਭਾਗੂ ਰੋਡ ਬਠਿੰਡਾ ਵੱਲੋ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਗਾਏ ਜਾਂਦੇ ਹਨ ਅੰਬ, ਜਾਮਣ, ਤੁਲਸੀ ਦੇ ਬੂਟੇ ਲਗਾਤਾਰ ਪਾਰਕਾਂ, ਸਕੂਲਾ, ਗੁਰਦੁਵਾਰੇ, ਮੰਦਰ, ਮਸਸਜਿੰਦ, ਆਦਿ ਵਿਖੇ ਲਗਾਏ ਜਾਂਦੇ ਹਨ ਬੱਚਿਆ ਦੇ ਜਨਮ ਦਿਨ ਤੇ ਬੱਚਿਆ ਦੇ ਪਰਿਵਾਰ ਦੇ ਮੈਬਰਾਂ ਵੱਲੋ ਬੂਟੇ ਲਗਾ ਕੇ ਕੁਦਰਤ ਨਾਲ ਸਾਂਝ ਪਾਉਣ ਲਈ ਪ੍ਰੇਰਿਤ ਕੀਤਾ ਜਾਦਾਂ ਹੈ ਭਾਈ ਘਨੱਈਆ ਸੇਵਾ ਸੁਸਾਈਟੀ ਵੱਲੋ ਭਾਗੂ ਰੋਡ ਸੁਸਾਈਟੀ ਦੇ ਦਫ਼ਤਰ ਵਿੱਚ ਬੂਟੇ ਵੱਡੇ ਜਾਂਦੇ ਹਨ ਇਹ ਸੁਸਾਈਟੀ ਬਠਿੰਡੇ ਵਿੱਚ ਹਰ ਰੋਜ ਹਰ ਪਲ ਲੋਕ ਸੇਵਾ ਦੇ ਕੰਮ ਕਰਦੀ ਆ ਰਹੀ ਹੈ ਇਸ ਸੁਸਾਈਟੀ ਦੇ ਸਾਰੇ ਮੈਬਰ ਇਮਾਨਦਾਰ ਅਤੇ ਬੜੇ ਸੁਜਵਾਨ ਹਨ।

  ਇਹ ਸੁਸਾਈਟੀ ਗਰੀਬਾ ਲਈ ਹੈਲਥ ਕੇਅਰ ਦੀ ਸੇਵਾ ਕਰਦੀ ਆ ਰਹੀ ਹੈ ਇਸ ਦੀ ਜਾਣਾਕਾਰੀ ਭਾਈ ਘਨੱਈਆ ਸੇਵਾ ਸੁਸਾਈਟੀ ਦੇ ਪ੍ਰਧਾਨ ਕੁਲਜੀਤ ਸਿੰਘ ਸੰਧੂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਵੀ ਤੁੱਲਸੀ ਦੇ ਬੂਟੇ ਵੰਡਣ ਦੀ ਸੇਵਾ ਜਾਰੀ ਹੈ ਤੁੱਲਸੀ ਨਾਲ ਖਾਸੀ,ਜੁਕਾਮ,ਗਲਾ,ਟੀ ਬੀ ਆਦਿ ਰੋਗਾਂ ਤੋ ਸੁਟਕਾਰਾ ਮਿਲਦਾ ਹੈ ਤੁੱਸਲੀ ਦੀ ਵਰਤੋ ਨਾਲ ਰੋਗ, ਪ੍ਤੀਰੋਧਕ ਸਮੱਰਥਾਂ ਨੂੰ ਵਧਾਉਣ ਵਿੱਚ ਸਹਾਈ ਹੈ ਕੁਲਜੀਤ ਸਿੰਘ ਸੰਧੂ (ਪ੍ਰਧਾਨ) ਭਾਈ ਘਨੱਈਆ ਸੇਵਾ ਸੁਸਾਈਟੀ ਭਾਗੂ ਰੋਡ ਬਠਿੰਡਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਉਕਤ ਪੋਦੇ ਚਹਿਦੇ ਹਨ ਤਾ ਸਾਡੇ ਨਾਲ ਇਸ ਨੰਬਰ ਤੇ +919417139039 ਸੰਪਰਕ ਕਰ ਸਕਦਾ ਹੈ ਇਸ ਸਮੇ ਸੁਸਾਈਟੀ ਦੇ ਮੈਬਰ ਅਤੇ ਭਾਗੂ ਰੋਡ ਦੇ ਮਹੱਲਾ ਨਿਵਾਸੀ ਮੋਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img