More

    ਭਜਨ (ਧੰਨ ਪ੍ਰਭੂ ਵਾਲਮੀਕਿ ਭਗਵਾਨ) ਦੀ ਵੀਡੀਓ ਦਾ ਪੋਸਟਰ ਰਿਲੀਜ਼ ਕਰਦੇ ਹੋਏ ਸੰਤ ਬਾਬਾ ਕੁਲਵੰਤ ਰਾਮ ਜੀ ਭਰੋਮਜਾਰਾ  

    ਅੰਮ੍ਰਿਤਸਰ, 14 ਅਕਤੂਬਰ (ਸਿਮਰਪ੍ਰੀਤ ਸਿੰਘ) – ਰਣਵੀਰ ਬੇਰਾਜ ਚੱਕ ਰਾਮੂੰ ਬਹਿਰਾਮ ਨਿੱਕੀ ਉਮਰ ਦੀ ਗਾਇਕਾ ਅਰਮੀਤ ਕੌਰ ਵਲੋਂ ਗਾਏ ਭਜਨ (ਧੰਨ ਪ੍ਰਭੂ ਵਾਲਮੀਕਿ ਭਗਵਾਨ) ਦੀ ਵੀਡੀਓ ਦਾ ਪੋਸਟਰ 108 ਸੰਤ ਬਾਬਾ ਮੇਲਾ ਰਾਮ ਜੀ ਸੰਤ ਬਾਬਾ ਖੁਸ਼ੀ ਰਾਮ ਜੀ ਦੇ ਡੇਰੇ ਵਿਖੇ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ ਪੰਜਾਬ ਵਲੋਂ ਸੰਗਤਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ, ਇਸ ਨੂੰ ਪ੍ਰਸਿੱਧ ਕੰਪਨੀ ਕੌਲ ਸਟਾਰ ਕੰਪਨੀ ਵਲੋਂ ਭਗਤਾਂ ਦੀ ਕਚਹਿਰੀ ‘ਚ ਪੇਸ਼ ਕੀਤਾ ਗਿਆ ਹੈ ਇਸ ਭਜਨ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਅਰਮੀਤ ਕੌਰ ਵਲੋਂ ਗਾਇਆ ਗਿਆ ਹੈ ਅਤੇ ਇਸ ਨੂੰ ਗੀਤਕਾਰ ਚਾਂਦੀ ਥੰਮਣਵਾਲੀਆ ਅਤੇ ਰਣਵੀਰ ਬੇਰਾਜ ਵਲੋਂ ਸਾਂਝੇ ਤੌਰ ਤੇ ਲਿਖਿਆ ਗਿਆ ਹੈ ਇਸ ਦੀ ਵੀਡੀਓ ਹਰਨੇਕ ਜੀ ਵਲੋਂ ਵੱਖ ਵੱਖ ਧਾਰਮਿਕ ਮੰਦਰਾਂ ਵਿੱਚ ਸ਼ੂਟ ਕੀਤੀ ਗਈ ਹੈ, ਇਹ ਭਜਨ ਭਗਤਾਂ ਵਲੋਂ ਬਹੁਤ ਹੀ ਪਸੰਦ ਕੀਤਾ ਜਾਵੇਗਾ ਇਸ ਭਜਨ ਲਈ ਸਹਿਯੋਗ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ ਪੰਜਾਬ, ਬਾਬਾ ਸਾਧੂ ਸ਼ਾਹ ਜੀ ਚਿਸ਼ਤੀ ਸਾਬਰੀ ਕਟਾਰੀਆਂ, ਸਾਈਂ ਲਖਵੀਰ ਸ਼ਾਹ ਜੀ ਕਾਦਰੀ ਕਟਾਰੀਆਂ, ਨਵਜੋਤ ਸਿੰਘ ਜੱਖੂ, ਮੁਕੇਸ਼ ਕਟਾਰੀਆਂ, ਪੰਮਾ ਬਖਲੋਰੀਆ, ਮਨਮੀਤ ਕੌਰ, ਹੈਪੀ ਮੰਨਣਹਾਨਾ ਦਾ ਹੈ, ਇਸ ਮੌਕੇ ਸੰਤ ਕੁਲਵੰਤ ਰਾਮ ਜੀ, ਗਾਇਕਾ ਅਰਮੀਤ ਕੌਰ, ਪ੍ਰਮੀਤ ਕੌਰ,  ਡਾ: ਸਤਨਾਮ ਸਿੰਘ ਜੋਹਲ, ਸੁਰਿੰਦਰ ਪਾਲ ਭਰੋਮਜਾਰਾ ਆਦਿ ਸੰਗਤਾਂ ਹਾਜ਼ਰ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img