More

  ਭਗਵੰਤ ਮਾਨ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਮੁਕੱਦਮਿਆਂ ਵਿਚ ਫਸੇ

  ਜਲੰਧਰ, 25 ਜੂਨ (ਬੁਲੰਦ ਆਵਾਜ ਬਿਊਰੋ) – ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ, ਰਵਨੀਤ ਬਿੱਟੂ, ਸੁਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਲੰਗਾਹ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮਜੀਤ ਸਿੰਘ ਮਜੀਠੀਆ ਆਦਿ ਵਰਗੇ 96 ਸਾਬਕਾ ਅਤੇ ਮੌਜੂਦਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਵਿੱਚੋਂ ਕੁਝ ਨਾਮ ਹਨ, ਜਿਨ੍ਹਾਂ ਦੇ ਖ਼ਿਲਾਫ਼ ਪੰਜਾਬ ਦੇ ਵੱਖੋ-ਵੱਖ ਪੁਲਿਸ ਥਾਣਿਆਂ ‘ਚ ਅਪਰਾਧਿਕ ਮਾਮਲੇ ਦਰਜ ਹਨ।ਇਨ੍ਹਾਂ ਵਿੱਚੋਂ ਕੁਝ ਦੇ ਖ਼ਿਲਾਫ਼ ਗੰਭੀਰ ਮਾਮਲੇ ਵੀ ਦਰਜ ਹਨ ਤੇ ਕਈ ਮੁਕੱਦਮੇ ਸਾਲਾਂ ਤੋਂ ਚਲਦੇ ਆ ਰਹੇ ਹਨ। ਪੰਜਾਬ ਪੁਲਿਸ ਵੱਲੋਂ ਇੱਕ ਕੇਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।

  ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਸਭ ਤੋਂ ਵੱਧ 15 ਮਾਮਲੇ ਦਰਜ ਹਨ। 15 ਵਿੱਚੋਂ ਸੱਤ ਤਾਂ ਲੁਧਿਆਣਾ ਜ਼ਿਲ੍ਹੇ ਦੇ ਹੀ ਥਾਣਿਆਂ ‘ਚ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲਾ ਸਾਲ 2019 ਵਿਚ ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਵੀਡੀਓ ਤੋਂ ਬਾਅਦ ਦਰਜ ਕੀਤਾ ਗਿਆ ਸੀ।ਬਟਾਲਾ ਦੇ ਸਿਵਲ ਹਸਪਤਾਲ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੂੰ ਜਨਤਕ ਤੌਰ ’ਤੇ ਤਾੜਨ ਦੇ ਇਲਜ਼ਾਮ ਤਹਿਤ ਪੰਜਾਬ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।ਕਲਿੱਪ ਵਿੱਚ ਬੈਂਸ ਵਿਪੁਲ ਉੱਜਵਲ ‘ਤੇ ਚੀਕਦੇ ਹੋਏ ਵੀ ਵੇਖੇ ਜਾ ਸਕਦੇ ਸੀ।ਇਹ ਘਟਨਾ ਬਟਾਲਾ ਵਿੱਚ ਇੱਕ ਪਟਾਕੇ ਚਲਾਉਣ ਵਾਲੇ ਯੂਨਿਟ ਵਿੱਚ ਹੋਏ ਧਮਾਕੇ ਤੋਂ ਬਾਅਦ ਹੋਈ ਸੀ, ਜਿਸ ਵਿਚ 23 ਵਿਅਕਤੀਆਂ ਦੀ ਮੌਤ ਹੋ ਗਈ ਸੀ।ਪੁਲਿਸ ਨੇ ਬੈਂਸ ਅਤੇ ਉਨ੍ਹਾਂ ਦੇ ਅਣਪਛਾਤੇ 20 ਸਾਥੀਆਂ ਖ਼ਿਲਾਫ਼ ਇੱਕ ਸਰਕਾਰੀ ਅਧਿਕਾਰੀ ਖ਼ਿਲਾਫ਼ ਅਪਰਾਧਿਕ ਤਾਕਤ ਵਰਤਣ ਅਤੇ ਧਮਕੀ ਦੇਣ ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।ਇਸੇ ਤਰ੍ਹਾਂ ਸਿਮਰਜੀਤ ਸਿੰਘ ਬੈਂਸ ਦੇ ਭਰਾ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਖ਼ਿਲਾਫ਼ 6 ਮਾਮਲੇ ਦਰਜ ਹਨ।
  ਸੁਖਬੀਰ ਸਿੰਘ ਬਾਦਲ ਖ਼ਿਲਾਫ਼ 4 ਕੇਸ

  ਸੁਖਬੀਰ ਸਿੰਘ ਬਾਦਲ ਖ਼ਿਲਾਫ਼ 4 ਮਾਮਲੇ ਦਰਜ ਹਨ, ਜੋ 2017 ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹੀ ਦਰਜ ਕੀਤੇ ਗਏ ਹਨ। ਪੁਲਿਸ ਅਨੁਸਾਰ ਸਾਰੇ ਮਾਮਲਿਆਂ ਵਿੱਚ ਪੁਲਿਸ ਦੀ ਜਾਂਚ ਚੱਲ ਰਹੀ ਹੈ।ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣਾ ਮਾਮਲਾ ਸਾਲ 2017 ਦਾ ਹੈ, ਜਦੋਂ ਪੁਲਿਸ ਨੇ ਹਰੀਕੇ ਵਿੱਚ ਸੜਕ ਜਾਮ ਕਰਨ ਅਤੇ ਟਰੈਫ਼ਿਕ ‘ਚ ਅੜਿੱਕਾ ਬਣਨ ਦੇ ਇਲਜ਼ਾਮ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਪਾਰਟੀ ਦੇ ਹੋਰ ਆਗੂਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ।ਉਹ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਵਿਖੇ ਕਾਂਗਰਸੀ ਕਾਰਕੁਨਾਂ ਵੱਲੋਂ ਪਾਰਟੀ ਦੇ ਵਰਕਰਾਂ ‘ਤੇ ਕਥਿਤ ਹਮਲੇ ਦਾ ਵਿਰੋਧ ਕਰ ਰਹੇ ਸਨ। ਇਹ ਕੇਸ ਭਾਰਤੀ ਦੰਡਾਵਲੀ ਦੀ ਧਾਰਾ 341 (ਗ਼ਲਤ ਸੰਜਮ), 283 (ਖ਼ਤਰੇ ਜਾਂ ਜਨਤਕ ਰਸਤੇ ਵਿਚ ਰੁਕਾਵਟ ਪੈਦਾ ਕਰਨ ਵਾਲੇ), 431 (ਸੜਕਾਂ ਅਤੇ ਪੁਲਾਂ ਨੂੰ ਨੁਕਸਾਨ), 188, 148 ਅਤੇ ਰਾਸ਼ਟਰੀ ਰਾਜ ਮਾਰਗ ਐਕਟ ਦੀ ਧਾਰਾ 8-ਬੀ ਅਧੀਨ ਦਰਜ ਕੀਤਾ ਗਿਆ ਸੀ।ਅਕਾਲੀ ਲੀਡਰਾਂ ਉੱਤੇ ਤੰਬੂ ਲਗਾਉਣ ਤੋਂ ਬਾਅਦ ਰਾਸ਼ਟਰੀ ਰਾਜ ਮਾਰਗ ‘ਤੇ ਨਾਕਾਬੰਦੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਈ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ।

  ਸਾਲ 2017 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਕੁੱਲ 20 ਵਿਧਾਇਕ ਜਿੱਤੇ ਸੀ, ਜਿਨ੍ਹਾਂ ਵਿੱਚੋਂ 12 ਵਿਧਾਇਕਾਂ ਦੇ ਖ਼ਿਲਾਫ਼ ਮਾਮਲੇ ਦਰਜ ਹਨ।ਇਨ੍ਹਾਂ ਵਿੱਚੋਂ 11 ਤਾਂ ਪਹਿਲੀ ਵਾਰ ਵਿਧਾਇਕ ਬਣੇ ਹਨ। ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਣ ਦੇ ਖ਼ਿਲਾਫ਼ ਵੀ ਮਾਮਲਾ ਦਰਜ ਹੈ।ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਖ਼ਿਲਾਫ਼ 2016 ਵਿੱਚ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਸੀ ਜਿਸ ਵਿੱਚਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਬੱਸੀ ਪਠਾਣਾ, ਫ਼ਤਿਹਗੜ੍ਹ ਸਾਹਿਬ ਦੀ ਰੈਲੀ ਵਿੱਚ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਸੀ।ਪੱਤਰਕਾਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਭਗਵੰਤ ਮਾਨ ਰੈਲੀ ਲਈ ਚਾਰ ਘੰਟੇ ਦੇਰੀ ਨਾਲ ਪਹੁੰਚੇ ਸਨ। ਸ਼ਿਕਾਇਤ ਵਿੱਚ ਲਿਖਿਆ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ’ ਆਪ ਵਾਲੰਟੀਅਰਾਂ ਨੂੰ ਉੱਥੇ ਮੌਜੂਦ ਮੀਡੀਆ ਵਾਲਿਆਂ ਖ਼ਿਲਾਫ਼ ਭੜਕਾਇਆ ਅਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਵਿਚੋਂ ਇੱਕ ਦੇ ਕੈਮਰੇ ਨੂੰ ਵੀ ਨੁਕਸਾਨ ਪਹੁੰਚਾਇਆ।

  ਮਾਨ ਨੇ ਸ਼ਿਕਾਇਤ ਅਨੁਸਾਰ “ਪੇਡ ਮੀਡੀਆ” ਸ਼ਬਦ ਵੀ ਵਰਤਿਆ ਜਿਸ ਨੇ ਪੱਤਰਕਾਰਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ। ਪੁਲਿਸ ਦੇ ਅਨੁਸਾਰ ਅਦਾਲਤ ਵਿੱਚ ਇਸ ਸਬੰਧੀ ਰਿਪੋਰਟ ਦਾਇਰ ਕੀਤੀ ਗਈ ਹੈ।ਕੁਝ ਕਾਂਗਰਸੀ ਆਗੂ ਵੀ ਇਸ ਸੂਚੀ ਵਿੱਚ ਹਨ ਜਿਨ੍ਹਾਂ ਖ਼ਿਲਾਫ਼ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਵਿਧਾਇਕ ਚਰਨਜੀਤ ਚੰਨੀ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਸ਼ਾਮਲ ਹਨ।ਬਿੱਟੂ ਖ਼ਿਲਾਫ਼ ਦੋ ਕੇਸ ਹਨ ਅਤੇ ਦੋਵੇਂ ਕੇਸ ਸਾਲ 2015 ਵਿੱਚ ਦਰਜ ਕੀਤੇ ਗਏ ਸਨ ਜਦੋਂ ਅਕਾਲੀ-ਭਾਜਪਾ ਸਰਕਾਰ ਸੱਤਾ ਵਿੱਚ ਸੀ।30 ਸਤੰਬਰ, 2015 ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੋਲ ਇੱਕ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਨਾਲ ਝਗੜਾ ਕਰਨ ਦੇ ਦੋਸ਼ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।ਉਨ੍ਹਾਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 353, 186, 332, 148 ਅਤੇ 149 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।ਪੰਜਾਬ ਪੁਲਿਸ ਦੇ ਹਲਫ਼ਨਾਮੇ ਅਨੁਸਾਰ ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ “ਅਣਟਰੇਸ ਰਿਪੋਰਟ” ਯਾਨੀ ਮਾਮਲੇ ਬੰਦ ਕਰਨ ਬਾਰੇ ਰਿਪੋਰਟ ਕੋਰਟ ਵਿਚ ਦਾਇਰ ਕੀਤੀ ਹੈ।

  ਕੁੱਲ ਮਿਲਾਕੇ 9 ਸੰਸਦ ਮੈਂਬਰਾਂ ਤੇ ਸਾਬਕਾ ਸੰਸਦ ਮੈਂਬਰਾਂ ‘ਤੇ ਕੇਸ ਦਰਜ ਹਨ। ਉੱਤੇ ਲਿਖੇ ਗਏ ਆਗੂਆਂ ਤੋਂ ਇਲਾਵਾ ਇਨ੍ਹਾਂ ਵਿੱਚ ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਭੂੰਦੜ, ਧਰਮਵੀਰ ਗਾਂਧੀ ਵੀ ਹਨ।ਉੱਪਰ ਲਿਖੇ ਗਏ ਆਗੂਆਂ ਤੋਂ ਇਲਾਵਾ ਜਿਨ੍ਹਾਂ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ ਉਹ ਹਨ:ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਅਯਾਲ਼ੀ, ਪਵਨ ਕੁਮਾਰ ਟੀਨੂੰ, ਅਜੀਤ ਸਿੰਘ ਕੋਹਾੜ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਖਹਿਰਾ, ਕੁਲਤਾਰ ਸਿੰਘ ਸੰਧਵਾ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜੋਗਿੰਦਰ ਪਾਲ, ਲਖਵੀਰ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਅਨਿਲ, ਜੋਸ਼ੀ, ਸਰਵਜੀਤ ਕੌਰ ਮਾਣੂੰਕੇ, ਸੁਖਵਿੰਦਰ ਕੁਮਾਰ ਸੁੱਖੀ, ਜੈ ਸਿੰਘ ਰਾਉੜੀ, ਮੀਤ ਹੇਅਰ, ਕੰਵਰ ਸੰਧੂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਜਿੰਦਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਦਲਵੀਰ ਸਿੰਘ ਗੋਲਡੀ, ਦੀਦਾਰ ਸਿੰਘ ਭੱਟੀ, ਰਣਜੀਤ ਸਿੰਘ ਬ੍ਰਹਮਪੁਰਾ, ਕੰਵਲਜੀਤ ਸਿੰਘ, ਸੁਖਜੀਤ ਸਿੰਘ, ਮਾਸਟਰ ਬਲਦੇਵ ਸਿੰਘ, ਪ੍ਰਿੰਸੀਪਲ ਬੁੱਧ ਰਾਮ, ਰੁਪਿੰਦਰ ਕੌਰ ਰੂਬੀ, ਸਾਧੂ ਸਿੰਘ, ਮਲਕੀਤ ਸਿੰਘ, ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਅਮਰਪਾਲ ਸਿੰਘ ਬੰਨੀ, ਗੁਰਇਕਬਾਲ ਕੌਰ, ਸੇਵਾ ਸਿੰਘ ਸੇਖਵਾਂ, ਦੇਸ਼ ਰਾਜ ਧੁੱਗਾ, ਗੁਰਬਚਨ ਸਿੰਘ ਬੱਬੇਹਾਲੀ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਰਮਨ ਭੱਲਾ, ਮੋਹਨ ਲਾਲ, ਅਸ਼ਵਨੀ ਸ਼ਰਮਾ, ਸੋਹਣ ਸਿੰਘ ਠੰਡਲ, ਸੁਰਿੰਦਰ ਸਿੰਘ ਬੁੱਲ੍ਹੇਵਾਲ, ਉਪਿੰਦਰਜੀਤ ਕੌਰ, ਰਵਿੰਦਰ ਸਿੰਘ ਬ੍ਰਹਮਪੁਰਾ, ਸ਼ਿੰਗਾਰਾ ਰਾਮ, ਤਰਲੋਚਨ ਸਿੰਘ, ਸੁਰਜੀਤ ਸਿੰਘ ਰੱਖੜਾ, ਪ੍ਰਕਾਸ਼ ਸਿੰਘ ਗਰਗ, ਇਕਬਾਲ ਸਿੰਘ ਝੂੰਦਾ, ਧਨਵੰਤ ਸਿੰਘ, ਸੁਰਿੰਦਰ ਸਿੰਘ, ਜਸਟਿਸ ਨਿਰਮਲ ਸਿੰਘ, ਪ੍ਰਕਾਸ਼ ਸਿੰਘ, ਮੰਤਰ ਸਿੰਘ ਬਰਾੜ, ਹਰੀ ਸਿੰਘ ਜ਼ੀਰਾ, ਮਹੇਸ਼ਇੰਦਰ ਸਿੰਘ, ਜਗਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ ਜਿੰਦੂ, ਸੁਖਪਾਲ ਸਿੰਘ ਨੰਨੂ, ਤੋਤਾ ਸਿੰਘ, ਸੀਤਾ ਰਾਮ ਕਲੇਰ, ਜੀਤ ਮਹਿੰਦਰ ਸਿੰਘ, ਅਜੀਤ ਇੰਦਰ ਸਿੰਘ ਮੋਫਰ, ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਔਲਖ , ਜਸਦੀਪ ਸਿੰਘ, ਜਸਬੀਰ ਸਿੰਘ ਗਿੱਲ, ਇੰਦਰਬੀਰ ਸਿੰਘ ਬੁਲਾਰੀਆ, ਰਣਜੀਤ ਸਿੰਘ ਛੱਜਲਵੱਡੀ, ਦਰਸ਼ਨ ਸਿੰਘ ਸ਼ਿਵਾਲਿਕ, ਰਣਜੀਤ ਸਿੰਘ ਢਿੱਲੋਂ ਅਤੇ ਸਰਬਜੀਤ ਸਿੰਘ ਮੱਕੜ ।

  ਇੱਕ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਕੇਸ ਦਰਜ ਕਰਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵਿਚਾਰ ਅਧੀਨ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਮਾਮਲਿਆਂ ਵਿੱਚ ਹੋਈ ਸਟੇਟਸ ਰਿਪੋਰਟ ‘ਤੇ ਨਜ਼ਰ ਰੱਖ ਰਹੀ ਹੈ।ਡਾਇਰੈਕਟਰ, ਬਿਉਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟਾਂ ਤੋਂ ਮਿਲੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਹ ਅੰਕੜੇ ਤਿਆਰ ਕੀਤੇ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img