More

  ਭਗਵਾਨ ਵਾਲਮੀਕ ਤੀਰਥ ਵਿਖੇ ਯੂ.ਪੀ.ਐਸ.ਈ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਣੇਗਾ ਕੇਂਦਰ – ਵੇਰਕਾ

  ਪ੍ਰਗਟ ਦਿਵਸ ਲਈ ਜਾਰੀ ਕੀਤੇ 25 ਲੱਖ ਰੁਪਏ

  ਅੰਮ੍ਰਿਤਸਰ, 10 ਅਕਤੂਬਰ (ਗਗਨ) – ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਭਗਵਾਨ ਵਾਲਮੀਕ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ ਤੌਰ ’ਤੇ ਰਾਮਤੀਰਥ ਪੁੱਜ ਕੇ ਮੱਥਾ ਟੇਕਿਆ। ਉਨਾਂ ਕਿਹਾ ਕਿ ਮੈਂ ਅੱਜ ਇਸ ਬਖਸ਼ਿਸ ਲਈ ਭਗਵਾਨ ਵਾਲਮੀਕ ਦਾ ਧੰਨਵਾਦ ਕਰਨ, ਸੰਗਤ ਦਾ ਅਸ਼ੀਰਵਾਦ ਲੈਣ ਆਇਆ ਹਾਂ। ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ 100 ਕਰੋੜ ਰੁਪਏ ਦੀ ਲਾਗਤ ਨਾਲ ਇਸ ਪਵਿੱਤਰ ਸਥਾਨ ਦਾ ਵਿਕਾਸ ਕਰ ਰਹੀ ਹੈ। ਜਿਸ ਵਿਚ ਵਿਸ਼ੇਸ ਤੌਰ ਉਤੇ ਯੂ.ਪੀ.ਐਸ.ਈ. ਦੀਆਂ ਪ੍ਰੀਖਿਆਵਾਂ ਲਈ ਬੱਚਿਆਂ ਦਾ ਕੇਂਦਰ ਬਣਾਇਆ ਜਾਵੇਗਾ, ਜਿਸ ਵਿੱਚ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 200 ਬੈਡ ਦੀ ਸਰਾਂ, ਅਤੇ ਪੈਨੋਰਮਾ ਉਤੇ 23 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਭਗਵਾਨ ਵਾਲਮੀਕ ਦਾ ਪ੍ਰਗਟ ਦਿਵਸ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਮੈਂ ਇਸ ਦੀ ਤਿਆਰੀ ਲਈ 25 ਲੱਖ ਰੁਪਏ ਦੇ ਰਿਹਾ ਹਾਂ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਥੇ ਬਿਰਧ ਆਸ਼ਰਮ ਅਤੇ ਧਰਮਸ਼ਾਲਾ ਬਣਾਉਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img