ਭਗਤ ਇੰਪਲਾਈਜ਼ ਵੈਲ: ਐਸੋਸੀਏਸ਼ਨ ਨੇ ਸਤਿਗੁਰੂ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ

40

ਮਨੁੱਖਤਾ ਦੇ ਭਲੇ ਲਈ ਸਾਨੂੰ ਕਬੀਰ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ -ਤਾਰਾ ਚੰਦ ਭਗਤ

Italian Trulli

ਅੰਮ੍ਰਿਤਸਰ, 4 ਜੁਲਾਈ (ਗਗਨ) – ਭਗਤ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ(ਰਜਿ:) ਵੱਲੋ ਸਤਿਗੁਰੂ ਕਬੀਰ ਸਾਹਿਬ ਜੀ ਦਾ 623ਵਾਂ ਜਨਮ ਦਿਹਾੜਾ ਮਨਾਇਆ ਗਿਆ।ਇਸ ਧਾਰਮਿਕ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਤਾਰਾ ਚੰਦ ਭਗਤ ਨੇ ਕੀਤੀ।ਇਸ ਦੌਰਾਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਤਾਰਾ ਚੰਦ ਭਗਤ ਨੇ ਸਤਿਗੁਰੂ ਕਬੀਰ ਜੀ ਦੇ ਸੰਘਰਸ਼ਮਈ ਜੀਵਨੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਕਬੀਰ ਸਾਹਿਬ ਮਹਾਨ ਕ੍ਰਾਂਤੀਕਾਰੀ ਗੁਰੂ ਸਨ,ਉਹਨਾਂ ਨੇ ਮਨੁੱਖਤਾ ਦੇ ਭਲੇ ਲਈ ਉਸ ਸਮੇਂ ਅਵਾਜ ਬੁਲੰਦ ਕੀਤੀ ਜਦੋਂ ਮਨੂੰਵਾਦ ਦਾ ਪੂਰਾ ਬੋਲਬਾਲਾ ਅਤੇ ਛੂਆਛਾਤ ਦਾ ਬੜਾ ਜੋਰ ਸੀ।ਕਬੀਰ ਜੀ ਨੇ ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਅਤੇ ਬਾਣੀ ਨਾਲ ਜੁੜਨ ਲਈ ਪ੍ਰੇਰਣਾ ਦਿੱਤੀ।ਉਸ ਸਮੇਂ ਮਨੂੰਵਾਦੀ ਸਿਸਟਮ ਤੋਂ ਸਤਾਏ ਲੋਕਾਂ ਵਿੱਚ ਸਿਸਟਮ ਵਿਰੁੱਧ ਲੜਨ ਲਈ ਜਾਗਰਿਤਾ ਪੈਦਾ ਕੀਤੀ। ਅਜ ਲੋੜ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਦੀਆਂ ਸਿਖਿਆਵਾਂ ਤੇ ਚਲ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾਵੇ।ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਲਾ ਰਾਮ ਸੈਕਟਰੀ,ਸੁਖਦੇਵ ਰਾਜ ਕੈਸੀਅਰ,ਪਿਆਰਾ ਲਾਲ, ਕਾਂਸੀ ਰਾਮ,ਸਤਪਾਲ ,ਮਾਸਟਰ ਰਤਨ ਲਾਲ,ਰੋਸਨ ਲਾਲ,ਵੈਦ ਪ੍ਰਕਾਸ,ਵਿਕਰਮ ਸਿੰਘ,ਐਡਵੋਕੇਟ ਕਮਲ ਕੁਮਾਰ, ਜਗਦੀਸ਼ ਦੁੱਗਲ,ਜਸਦੀਪ ਸਿੰਘ,ਪੰਡਤ ਕਿਸਨ ਲਾਲ,ਰਕੇਸ਼ ਕੁਮਾਰ,ਕਸਤੂਰੀ ਲਾਲ ਅਤੇ ਬੂਟਾ ਸਿੰਘ ਨੇ ਵੀ ਆਪਣੀ ਹਾਜਰੀ ਲਗਵਾਈ। ਉਪਰੰਤ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।