More

  ਬੱਸ ਤੇ ਕੰਟੇਨਰ ਦੀ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਹੋਈ ਮੌਤ, 15 ਜ਼ਖਮੀ

  ਭਿੰਡ (ਮੱਧ ਪ੍ਰਦੇਸ਼), 1 ਅਕਤੂਬਰ (ਬੁਲੰਦ ਆਵਾਜ ਬਿਊਰੋ) – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਗਵਾਲੀਅਰ ਤੋਂ ਉੱਤਰ ਪ੍ਰਦੇਸ਼ ਦੇ ਬਰੇਲੀ ਜਾ ਰਹੀ ਇੱਕ ਬੱਸ ਹਾਈਵੇਅ ’ਤੇ ਕੰਟੇਨਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੱਸ ’ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਭਿੰਡ ਜ਼ਿਲ੍ਹੇ ਦੇ ਗੋਦਹ ਥਾਣਾ ਇਲਾਕੇ ਵਿੱਚ ਵਾਪਰੇ ਇਸ ਹਾਦਸੇ ਮਗਰੋਂ ਪੁਲਿਸ ਨੇ 4 ਮ੍ਰਿਤਕਾਂ ਦੀ ਪਛਾਣ ਜ਼ਾਹਰ ਕੀਤੀ ਹੈ, ਜਿਨ੍ਹਾਂ ਵਿੱਚ 22 ਸਾਲਾ ਰਜਤ ਰਾਠੌਰ ਪੁੱਤਰ ਸ਼ਿਵ ਸਿੰਘ ਰਾਠੌਰ ਵਾਸੀ, ਕਿਲਾਗੇਟ ਗਵਾਲੀਅਰ, 20 ਸਾਲਾ ਮੁਟਿਆਰ ਗਾਨੀ ਪਤਨੀ ਭਗਵਾਨਦਾਸ ਆਦਿਵਾਸੀ ਵਸਨੀਕ ਸਾਏਗੜ੍ਹ ਪਿੰਡ ਜ਼ਿਲ੍ਹਾ ਸਾਗਰ, ਹਰਿੰਦਰ ਪੁੱਤਰ ਰਘੁਵੀਰ ਤੋਮਰ ਵਾਸੀ ਇਟਾਵਾ ਅਤੇ ਹਰਿਓਮ ਪੁੱਤਰ ਦੇਸ਼ ਰਾਜ ਕਡੇਰੀਆ ਵਾਸੀ ਹਰਦੋਈ ਯੂਪੀ ਸ਼ਾਮਲ ਹਨ। ਉੱਥੇ ਹੀ ਤਿੰਨ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

  ਲਾਸ਼ਾਂ ਨੂੰ ਪੋਸਟਮਾਰਟਮ ਲਈ ਗੋਹਦ ਭੇਜ ਦਿੱਤਾ ਗਿਆ ਹੈ। ਗੋਹਦ ਚੌਰਾਹਾ ਥਾਣਾ ਇੰਚਾਰਜ ਓਮ ਪ੍ਰਕਾਸ਼ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਲਗਭਗ ਸਾਢੇ 7 ਵਜੇ ਵਾਪਰਿਆ। ਬੱਸ ਅਤੇ ਕੰਟੇਨਰ ਦੀ ਟੱਕਰ ਤੋਂ ਬਾਅਦ ਕੰਟੇਨਰ ਪਲਟ ਗਿਆ, ਜਿਸ ਦਾ ਡਰਾਈਵਰ ਜ਼ਖਮੀ ਹੋ ਗਿਆ, ਜਦਕਿ ਬੱਸ ਦਾ ਡਰਾਈਵਰ ਹਾਦਸੇ ਮਗਰੋਂ ਫਰਾਰ ਹੋ ਗਿਆ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਵਿੱਚ ਆਜਮ ਖਾਨ ਕਾਦਰੀ ਵਾਸੀ ਆਪਾਗੰਜ ਗਵਾਲੀਅਰ, ਅਭਿਸ਼ੇਕ ਪੁੱਤਰ ਰਾਜੇਸ਼ ਸਿੰਘ ਭਦੌਰੀਆ ਵਾਸੀ ਡੀਡੀ ਨਗਰ ਗਵਾਲੀਅਰ, ਊਸ਼ਾ ਸਿੰਘ ਪੁੱਤਰੀ ਆਰ ਆਰ ਵੈਸ਼ਿਆ ਵਾਸੀ ਆਮਖੋ, ਸੱਤਿਆਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕਨੌਜ, ਹਰਨਾਥ ਸਿੰਘ ਪੁੱਤਰ ਰਾਮਪ੍ਰਤਾਪ ਸਿੰਘ ਭਦੌੜੀਆ ਵਾਸੀ ਡੀਡੀਨਗਰ ਵਗਾਲੀਅਰ, ਸੰਜੇ ਸਿੰਘ ਪੁੱਤਰ ਸਤਿੰਦਰ ਸਿੰਘ ਵਾਸੀ ਫਰੁਖਾਬਾਦ (ਯੂਪੀ), ਅਸਤਿਤਵ ਪਾਂਡੇ ਪੁੱਤਰ ਸ਼ਸ਼ੀਕਾਂਤ ਪਾਂਡੇ ਵਾਸੀ ਭੋਪਾਲ, ਨਿਸ਼ਾ ਰਾਠੌਰ ਪੁੱਤਰੀ ਸੁਮੇਰ ਸਿੰਘ ਰਾਠੌਰ ਵਾਸੀ ਕਿਲਾਗੇਟ, ਰਾਜੀਵ ਕੁਮਾਰ ਪੁੱਤਰ ਸ਼੍ਰੀਪਾਲ ਸਿੰਘ ਵਾਸੀ ਹਰਦੋਈ ਯੂਪੀ, ਰਾਣੀ ਪਤਨੀ ਸੁਨੀਲ ਵਾਸੀ ਨਵੀਂ ਸੜਕ ਗਵਾਲਅਰ, ਸੂਰਜ ਪੁੱਤਰਸੁਨੀਲ ਵਾਸੀ ਇਟਾਵਾ, ਸੰਜੇ ਪੁੱਤਰ ਸਤਿੰਦਰ ਰਾਠੌਰ, ਰਾਮਗੁਲਾਮ ਸਿੰਘ ਪੁੱਤਰ, ਰਮਾ ਚੌਹਾਨ ਵਾਸੀ ਕਾਨਪੁਰ, ਇਸ਼ਾ ਰਾਠੌਰ ਵਾਸੀ ਕਿਲਾਗੇਟ ਅਤੇ ਸ਼ਿਵਾਨੀ ਰਾਠੌਰ ਵਾਸੀ ਕਿਲਾਗੇਟ ਸ਼ਾਮਲ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img