ਅੰਮ੍ਰਿਤਸਰ, 3 ਅਕਤੂਬਰ (ਗਗਨ) – ਸਿਹਤ ਵਿਭਾਗ ਵਿੱਚ ਉਮਰ ਹੱਦ ਦੀ ਛੋਟ ਸਮੇਤ ਭਰਤੀ ਦੀ ਚੱਲ ਰਹੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਸੰਬੰਧੀ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਮੇਲ/ਫੀਮੇਲ ਯੂਨੀਅਨ ਪੰਜਾਬ ਦੇ ਆਗੂ ਪਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੀ ਅਗਵਾਈ ਹੇਠ ਇਕ ਉਚ ਪੱਧਰੀ ਵਫਦ ਵੱਲੋ ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਵੱਲੋ ਰੁਜ਼ਗਾਰ ਪ੍ਰਾਪਤੀ ਲਈ ਕਰੀਬ ਪੌਣੇ ਪੰਜ ਸਾਲਾਂ ਤੋਂ ਪੰਜਾਬ ਸਰਕਾਰ ਤੋਂ ਰੁਜ਼ਗਾਰ ਦੀ ਪ੍ਰਾਪਤੀ ਦੀ ਮੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਕਈ ਨੌਜਵਾਨ ਤਾਂ ਉਵਰਏਜ ਹੋ ਚੁੱਕੇ ਹਨ।ਜਿਸ ਵਿੱਚ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਉਮਰ ਹੱਦ 37 ਤੋ 42 ਸਾਲ ਕੀਤੀ ਜਾਵੇ, ਹਰ ਕੈਟਾਗਰੀ ਨੂੰ 5 ਸਾਲ ਦੀ ਉਮਰ ਹੱਦ ਵਿੱਚ ਛੂਟ ਦਿੱਤੀ ਜਾਵੇ, ਸਿਹਤ ਵਿਭਾਗ ਵਿੱਚ ਖ਼ਾਲੀ ਪਈਆਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ, 200 ਮੇਲ 600 ਫੀਮੇਲ ਦੀ ਹੋਈ ਭਰਤੀ ਦੇ ਬਾਕੀ ਰਹਿੰਦੇ 104 ਉਮੀਦਵਾਰਾਂ ਨੂੰ ਜੁਆਇਨ ਕਰਵਾਇਆ ਜਾਵੇ,ਰੁਜ਼ਗਾਰ ਮੇਲੇ ਲਗਾ ਕੇ ਡਰਾਮੇ ਕਰਨੇ ਬੰਦ ਕੀਤੇ ਜਾਣ, ਇਸ ਮੌਕੇ ਬੇਰੁਜ਼ਗਾਰ ਯੂਨੀਅਨ ਆਗੂ ਪਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਅੰਮਿ੍ਤਸਰ ਨੇ ਦੱਸਿਆ ਸੂਬਾ ਕਮੇਟੀ ਵੱਲੋ ਉਲੀਕੇ ਪ੍ਰੋਗਰਾਮ ਮੁਤਾਬਿਕ ਜਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਸਾਥੀ 4 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਪਹੁੰਚਣਗੇ।ਜਿੱਥੇ ਯੂਨੀਅਨ ਵੱਲੋ ਗੁਪਤ ਐਕਸ਼ਨ ਵੀ ਉਲੀਕਿਆ ਜਾਵੇਗਾ।ਇਸ ਮੌਕੇ ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰੇਮ ਸਿੰਘ ਸੇਹਨੇਵਾਲੀ, ਅਰਵਿੰਦਰ ਸਿੰਘ ਕੱਥੂਨੰਗਲ, ਬਲਕਾਰ ਸਿੰਘ ਕੋਹਾਲੀ,ਹਰਮੀਤ ਸਿੰਘ ਖਿਆਲਾ,ਹਰਮਨਪ੍ਰੀਤ ਸਿੰਘ,ਸਾਬਾ ਸਿੰਘ,ਦਵਿੰਦਰ ਸਿੰਘ, ਹੀਰਾ ਲਾਲ,ਅਤੇ ਕਵਲਜੀਤ ਸਿੰਘ ਆਦਿ ਹਾਜ਼ਰ ਸਨ।