ਮਹਿਕਮਾ ਪੰਜਾਬੀ
ਭਾਵੇੰ ਕਿ ਨਿਹੰਗ ਸਿੰਘਾਂ ਹੱਥੋੰ ਮਰਨ ਵਾਲਾ ਟੀਟੂ ਨਸ਼ੇੜੀ ਆਪਣੇ ਟੱਬਰ ਲਈ ਮਰਿਆਂ ਵਰਗਾ ਈ ਸੀ। ਪਰ ਉਸਦੇ ਪਰਿਵਾਰ ਦੀ ਮਾਲੀ ਹਾਲਤ ਬਾਰੇ ਚਾਨਣ ਹੋਣ ਪਿਛੋੰ ਇਲਾਕੇ ਦੀਆਂ ਸਿੱਖ ਸੰਸਥਵਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਪਿਛੇ ਲੱਗੇ ਸੋਨੇ ਦੀ ਭਾਵਨਾ ਨੂੰ ਯਾਦ ਰੱਖੋ। ਟੀਟੂ ਦੀਆਂ ਬੱਚੀਆਂ ਦੇ ਸਿਰ ‘ਤੇ ਹੱਥ ਰੱਖਣਾ ਬਣਦਾ। ਘਰਵਾਲੀ ਦਾ ਪੇਕਾ ਪਰਿਵਾਰ ਅੰਮ੍ਰਿਤਧਾਰੀ ਹੈ ਤੇ ਬੱਚੀਆਂ ਲੋੜਵੰਦ ਵੀ ਨੇ। ਪਰਿਵਾਰ ਖਿਲਾਫ ਕੋਈ ਮੰਦਭਾਵਨਾ ਰੱਖਣ ਦੀ ਕੋਈ ਤੁਕ ਨਹੀੰ ਬਣਦੀ। ਇਨਾਂ ਦੀ ਮਦਦ ਕਰਨ ਨਾਲ ਸਿੱਖ ਵਿਰੋਧੀ ਤਾਕਤਾਂ ਜੋ ਜਾਤ ਤੇ ਧਰਮ ਦੇ ਅਧਾਰ ਤੇ ਜਹਿਰ ਫੈਲਾ ਰਹੀਆਂ ਹਨ ਉਨਾਂ ਦਾ ਅਸਰ ਵੀ ਇਸ ਪਰਿਵਾਰ ਨੂੰ ਨਾ ਪੋਹ ਸਕੇਗਾ। ਹੋਰ ਵੀ ਚੰਗਾ ਹੋਵੇਗਾ ਜੇ ਇਲਾਕੇ ‘ਚ ਸਰਗਰਮ ਦਲ ਬਾਬਾ ਬਿਧੀ ਚੰਦ ਦੇ ਸਿੰਘ ਹੀ ਬੱਚੀਆਂ ਦੇ ਸਿਰ ‘ਤੇ ਹੱਥ ਰੱਖਣ।
ਟੀਟੂ ਨੇ ਉੰਝ ਵੀ ਕਿਸੇ ਨਾਲੀ ‘ਚ ਡਿਗ ਕੇ ਮਰ ਹੀ ਜਾਣਾ ਸੀ। ਖਾਲਸੇ ਹੱਥੋਂ ਮਰਿਆ ਭਾਗਾਂ ਵਾਲਾ ਸਮਝੋ।