ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦਾ ਇੰਡੀਆ ਟੁਡੇਜ਼ ‘ਬੈਸਟ ਕਾਲਜ ਰੈਂਕਿੰਗ ਲਿਸਟ ਆਫ਼ ਇੰਡੀਆ’ ‘ਚ ਸ਼ਾਨਦਾਰ ਰੈਂਕ

57

ਅੰਮ੍ਰਿਤਸਰ, 20 ਜੁਲਾਈ (ਗਗਨ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਨੇ ਇੰਡੀਆ ਟੁਡੇਜ਼ ‘ਬੈਸਟ ਕਾਲਜ ਰੈਕਿੰਗ ਲਿਸਟ ਆਫ਼ ਇੰਡੀਆ’ ‘ਚ ਸ਼ਾਨਦਾਰ ਰੈਂਕ ਪ੍ਰਾਪਤ ਕਰਕੇ ਆਪਣੀਆਂ ਸਫਲ ਉਪਲਬਧੀਆਂ ‘ਚ ਇਕ ਨਵਾਂ ਅਧਿਆਇ ਜੋੜਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਰਸਾਲੇ ਦੁਆਰਾ ਦਿੱਤੇ ਗਏ 14 ਵਿਭਾਗਾਂ ਵਿਚੋਂ ਕਾਲਜ ਨੇ 6 ਵਿਭਾਗਾਂ ‘ਚ ਆਵੇਦਨ ਦਿੱਤਾ। ਖੁਸ਼ੀ ਦੀ ਗੱਲ ਹੈ ਕਿ ਇੰਨ੍ਹਾਂ ਸਾਰਿਆਂ ‘ਚ ਕਾਲਜ ਨੂੰ ਵਧੀਆ ਰੈਂਕ ਪ੍ਰਾਪਤ ਹੋਏ। ਕਾਲਜ ਨੂੰ ਬੈਚਲਰ ਆਫ਼ ਡਿਜ਼ਾਈਨ (ਫੈਸ਼ਨ) ‘ਚ 36ਵਾਂ, ਬੀ ਸੀ ਏ ‘ਚ 53ਵਾਂ, ਬੀ ਕਾਮ ‘ਚ 65ਵਾਂ, ਬੀ ਬੀ ਏ ‘ਚ 66ਵਾਂ, ਵਿਿਗਆਨ ‘ਚ 88ਵਾਂ ਅਤੇ ਆਰਟਸ ‘ਚ 116ਵਾਂ ਸਥਾਨ ਮਿਿਲਆ। ਇੱਥੇ ਵਿਸ਼ੇਸ਼ ਰੂਪ ‘ਚ ਜ਼ਿਕਰਯੋਗ ਹੈ ਕਿ ਕਾਲਜ ਪਿਛਲੇ ਚਾਰ ਸਾਲਾਂ ਤੋਂ ਇਸ ਰੈਕਿੰਗ ਲਈ ਆਵੇਦਨ ਦੇ ਰਿਹਾ ਹੈ ਅਤੇ ਰੈਕਿੰਗ ‘ਚ ਕਾਲਜ ਦੀ ਸਾਲ ਦੇ ਸਾਲ ਸ੍ਰੇਸ਼ਠਤਾ ਆ ਰਹੀ ਹੈ।

Italian Trulli

ਇੰਡੀਆ ਟੁਡੇ ਭਾਰਤ ‘ਚ ਪ੍ਰਤਿਸ਼ਠਾਵਾਨ ਹਫਤਾਵਾਰੀ ਰਸਾਲਾ ਹੈ ਅਤੇ ਪਿਛਲੇ 25 ਸਾਲਾਂ ਤੋਂ ਲਗਾਤਾਰ ਭਾਰਤ ‘ਚ ਸ੍ਰੇਸ਼ਠ ਕਾਲਜਾਂ ਦੀ ਰੈਂਕਿੰਗ ਕਰਦਾ ਆ ਰਿਹਾ ਹੈ। ਇਸ ਰੈਂਕਿੰਗ ‘ਚ ਅਲੱਗ-ਅਲੱਗ ਵਿਆਪਕ ਮੁਲਾਂਕਣ ਸਤਰਾਂ ਨੂੰ ਅਪਣਾਇਆ ਜਾਂਦਾ ਹੈ ਜਿਵੇਂ-ਇਨਟੇਕ ਕੁਆਲੀਟੀ ਐਂਡ ਗਵਰਨੈੱਸ, ਅਕਾਦਮਿਕ ਉੱਤਮਤਾ, ਇਨਫਰਾਸਟਰਕਚਰ ਐਂਡ ਲਿਿਵੰਗ ਐਕਸਪੀਰੀਐਂਸ, ਸ਼ਖਸੀਅਤ ਅਤੇ ਲੀਡਰਸ਼ਿਪ ਦੇ ਵਿਕਾਸ, ਕੈਰੀਅਰ ਦੇ ਵਿਕਾਸ ਅਤੇ ਪਲੇਸਮੈਂਟ ਆਦਿ। ਇਸ ਨਾਲ ਕੋਵਿਡ ਮਹਾਂਮਾਰੀ ਦੇ ਕਾਰਣ ਕਾਲਜ ਦੇ ਸਾਹਮਣੇ ਉਤਪੰਨ ਚੁਣੌਤੀਆਂ ਅਤੇ ਉਹਨਾਂ ਦੇ ਨਿਵਾਰਣ ਲਈ ਅਪਣਾਈਆਂ ਗਈਆਂ ਨੀਤੀਆਂ ਨੂੰ ਵੀ ਪ੍ਰਮੁੱਖ ਅਧਾਰ ਬਣਾਇਆ ਗਿਆ। ਕਾਲਜ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਕਾਲਜ ਦੇਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਪਿਛਲੇ ਸਾਲ ਕਾਲਜ ਨੂੰ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਫੈਕਲਟੀ ਨੇ ਅਣਥੱਕ ਮਿਹਨਤ ਨਾਲ ਡੀਜੀਟਲ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਿੱਖਿਆ ਦੇ ਖੇਤਰ ‘ਚ ਵਿਿਭੰਨ ਨਵੀਨਤਾਕਾਰੀ ਤਰੀਕਿਆਂ ਨੂੰ ਬਾਖੂਬੀ ਅਪਣਾਇਆ। ਕਾਲਜ ਭਵਿੱਖ ਵਿਚ ਵੀ ਬਿਹਤਰ ਪ੍ਰਦਰਸ਼ਨ ਕਰਦਾ ਰਹੇ, ਇਸ ਵਾਸਤੇ ਉਹਨਾਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ।