ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ‘ਚ ਟੀ ਸੀ ਐਸ ਅਤੇ ਐਮ ਐਨ ਸੀ ਕੰਪਨੀਆਂ ਦੁਆਰਾ ਵਿਦਿਆਰਥਣਾਂ ਦੀ ਚੋਣ

71

ਅੰਮ੍ਰਿਤਸਰ 9 ਜੁਲਾਈ (ਗਗਨ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਦੀ ਚੋਣ ਵਿਸ਼ਵ ‘ਚ ਉੱਤਮ ਇਕ ਭਾਰਤੀ ਮਲਟੀ ਨੈਸ਼ਨਲ ਕਾਰਪੋਰੇਟ ਟਾਟਾ ਕੰਸਲਟੈਂਸੀ ਸਰਵਿਿਸਜ਼ ਲਿਿਮਟਿਡ ਦੁਆਰਾ ਕੀਤੀ ਗਈ। ਵਿਸ਼ਵ ‘ਚ ਟੀ ਸੀ ਐਸ ਉੱਚਤਮ ਆਈ ਟੀ ਸਰਵਿਿਸਜ਼ ਬ੍ਰਾਂਡ ਦੇ ਰੂਪ ‘ਚ ਪ੍ਰਸਿੱਧ ਹੈ। ਕੰਪਨੀ ਦੀ ਐਚ ਆਰ ਐਂਡ ਟੈਕਨੀਕਲ ਟੀਮ ਦੁਆਰਾ ਵਿਿਭੰਨ ਦੌਰਾਂ ‘ਚ ਅਤਿਅੰਤ ਸੰਤੁਲਿਤ ਢੰਗ ਨਾਲ ਭਰਤੀ ਦੀ ਪ੍ਰਕ੍ਰਿਆ ਸੰਪੰਨ ਕੀਤੀ ਗਈ। ਬੀ ਸੀ ਏ ਅਤੇ ਬੀ ਐਸਸੀ (ਆਈ ਟੀ) ਦੀਆਂ ਵਿਿਦਆਰਥਣਾਂ ਨੇ ਔਨਲਾਈਨ ਆਯੋਜਿਤ ਪਲੇਸਮੈਂਟ ਅਭਿਆਨ ‘ਚ ਹਿੱਸਾ ਲਿਆ ਜਿਸ ਵਿਚ ਭਰਤੀ ਬੋਰਡ ਨੇ 6 ਵਿਦਿਆਰਥਣਾਂ ਦੀ ਚੋਣ ਕੀਤੀ। ਇਹ ਚੋਣ ਪ੍ਰਕ੍ਰਿਆ ਔਨਲਾਈਨ ਯੋਗਤਾ ਟੈਸਟ, ਤਕਨੀਕੀ ਟੈਸਟ ਅਤੇ ਐਚ ਆਰ ਇੰਟਰਵਿਊ ‘ਤੇ ਆਧਾਰਿਤ ਸੀ।

Italian Trulli

ਇਸ ਤਰ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਨੇ ਵਿਪਰੋ ਦੇ ਅਧੀਨ ਡਬਲਿਊ ਏ ਐਸ ਈ ਅਤੇ ਡਬਲਿਊ ਆਈ ਐਮ ਐਸ ‘ਚ ਅੋਨਲਾਈਨ ਹਿੱਸਾ ਲਿਆ। ਸੂਚਨਾ ਅਤੇ ਤਕਨੀਕ ਦੇ ਨਾਲ-ਨਾਲ ਕੰਸਲਟਿੰਗ ਐਂਡ ਬਿਜ਼ਨਸ ਪ੍ਰੋਸੈਸ ਸਰਵਿਿਸਜ਼ ‘ਚ ਵਿਪਰੋ ਅਤਿਅੰਤ ਜਾਣਿਆ-ਪਛਾਣਿਆ ਨਾਮ ਹੈ। ਇਸ ਭਰਤੀ ਪ੍ਰਕ੍ਰਿਆ ‘ਚ ਕਾਲਜ ਦੀਆਂ ਬੀ ਸੀ ਏ, ਬੀ ਐਸਸੀ (ਆਈ ਟੀ) ਦੀਆਂ 9 ਵਿਦਿਆਰਥਣਾਂ ਦੀ ਚੋਣ ਕੀਤੀ ਗਈ। ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਿਪਰੋ ਦੁਆਰਾ ਐਮ ਟੈਕ ਕੋਰਸ ਕਰਨ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਵੇਗੀ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਚੰਗੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਪ੍ਰੋ. ਮਨੋਜ ਪੁਰੀ, ਡੀਨ ਪਲੇਸਮੈਂਟ ਅਤੇ ਉਹਨਾਂ ਦੀ ਟੀਮ ਦੀ ਸਖ਼ਤ ਮਿਹਨਤ ਲਈ ਪ੍ਰਸ਼ੰਸਾ ਕੀਤੀ।