More

  ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੇ ਪੀਜੀ ਹੋਮ ਸਾਇੰਸ ਐਂਡ ਫੈਸ਼ਨ ਡੀਜ਼ਾਈਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ ਵਿਸ਼ੇਸ ਉਪਲੱਬਧੀਆਂ

  ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਪੀਜੀ ਹੋਮ ਸਾਇੰਸ ਐਂਡ ਫੈਸ਼ਨ ਡੀਜ਼ਾਈਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਵਿਸ਼ੇਸ਼ ਉਪਲੱਬਧੀਆਂ ਨਾਲ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਗੁਰਕੀਰਤ ਕੌਰ ਨੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫ਼ਾਰ ਗਰਲਜ਼, ਕਪੂਰਥਲਾ ਦੁਆਰਾ ਆਯੋਜਿਤ ਰਾਜ ਸਤਰੀ ਸਲਾਦ ਪ੍ਰਤੀਯੋਗਿਤਾ ‘ਚ ਪਹਿਲਾ ਸਥਾਨ ਹਾਸਲ ਕੀਤਾ। ਸਤਿਕਾਰਯੋਗ ਜੱਜ ਸਾਹਿਬਾਨ ਦੁਆਰਾ ‘ਐਗਜ਼ੌਟਿਕ ਪਾਸਤਾ ਸਲਾਦ’ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਜਿਸਨੂੰ ਗੁਰਕੀਰਤ ਕੌਰ ਨੇ ਖੀਰਾ, ਸ਼ਿਮਲਾ ਮਿਰਚ, ਮਟਰ, ਮੂੰਗਫਲੀ ਅਤੇ ਸਲਾਦ ਡਰੈਸਿੰਗ ਨਾਲ ਤਿਆਰ ਕੀਤਾ ਸੀ। ਵਿਭਾਗ ਦੇ ਮੁਖੀ ਡਾ. ਬੀਨੂੰ ਕਪੂਰ ਨੇ ਇਸ ਵਿਸ਼ੇਸ਼ ਉਪਲਬਧੀ ‘ਤੇ ਖੁਸ਼ੀ ਜ਼ਾਹਰ ਕੀਤੀ।

  ਨਵਯਾ ਅਰੋੜਾ, ਪੀਜੀ ਡਿਪਲੋਮਾ ਇਨ ਗਾਰਮੈਂਟ ਕੰਸਟਰਕਸ਼ਨ ਐਂਡ ਫੈਸ਼ਨ ਡੀਜ਼ਾਈਨ (ਸਮੈਸਟਰ ਦੂਜਾ) ਨੇ ਡੀ ਏ ਵੀ ਕਾਲਜ ਫ਼ਾਰ ਗਰਲਜ਼, ਯਮੁਨਾਨਗਰ ਦੁਆਰਾ ਆਯੋਜਿਤ ‘ਇਨੋਵੇਟਿਵ ਪ੍ਰੋਡਕਟ ਡਿਵਲਪਮੈਂਟ’ ਪ੍ਰਤੀਯੋਗਤਾ ‘ਚ ਦੂਜਾ ਸਥਾਨ ਹਾਸਲ ਕੀਤਾ।
  ਕਿਰਨਦੀਪ, ਐਮ ਐਸਸੀ ਫੈਸ਼ਨ ਡੀਜ਼ਾਈਨ ਐਂਡ ਮਰਚੈਂਡਾਈਜ਼ ਨੇ ਕੇ.ਐਮ.ਵੀ. ਕਾਲਜ ਜਲੰਧਰ ‘ਚ ‘ਵਿਸ਼ਵ ਪਰਿਆਵਰਣ ਦਿਵਸ’ ਦੇ ਮੌਕੇ ‘ਤੇ ਆਯੋਜਿਤ ‘ਇਨੋਵੇਟਿਵ ਜਿਊਲਰੀ ਡੀਜ਼ਾਈਨ ‘ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਏਕਤਾ ਅਰੋੜਾ ਅਤੇ ਪਰਦੀਪ ਕੌਰ, ਐਮ ਐਸਸੀ ਫੈਸ਼ਨ ਡੀਜ਼ਾਈਨ ਐਂਡ ਮਰਚੈਂਡਾਈਜ਼ (ਸਮੈਸਟਰ ਦੂਜਾ) ਵੀ ‘ਵਿਸ਼ਵ ਪਰਿਆਵਰਣ ਦਿਵਸ’ ਦੇ ਮੌਕੇ ‘ਤੇ ਆਯੋਜਿਤ ‘ਨਿਊ ਅਵਤਾਰ ਪ੍ਰਤੀਯੋਗਿਤਾ’ ‘ਚ ਦੂਜੇ ਸਥਾਨ ‘ਤੇ ਰਹੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਉੱਚ ਸਥਾਨ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img