ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ‘ਪੋਸਟ ਕੋਵਿਡ ਟੂਰੀਜ਼ਮ ਸਿਨਾਰੀਓ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ

43

ਅੰਮ੍ਰਿਤਸਰ, 2 ਜੁਲਾਈ (ਗਗਨ) – ਟੂਰੀਜ਼ਮ ਸਿਨਾਰੀਓ’ ਵਿਸ਼ੇ ‘ਤੇ 18 ਜੂਨ 2021 ਨੂੰ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਪ੍ਰਸ਼ਾਂਤ ਗੌਤਮ ਪ੍ਰੋਫੈਸਰ ਯੂ ਆਈ ਐੱਚ ਟੀ ਐੱਸ ਆਫ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇਸ ਵੈਬੀਨਾਰ ਦੇ ਪ੍ਰਮੁੱਖ ਬੁਲਾਰੇ ਸਨ। ਉਨ੍ਹਾਂ ਨੇ ਵੱਖ-ਵੱਖ ਸਥਿਤੀਆਂ ‘ਚ ਅਤੇ ਪੋਸਟ ਕੋਵਿਡ ਨਾਲ ਵਿਗੜੀ ਹੋਈ ਸਥਿਤੀ ਦੇ ਵਿਸ਼ੇ ਬਾਰੇ ਚਰਚਾ ਕੀਤੀ। ਉਨ੍ਹਾਂ ਆਪਣੀ ਵਿਚਾਰਧਾਰਾ ਪ੍ਰਗਟਾਉਂੁਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਸਾਡੇ ਜੀਵਨ ਦਾ ਇਕ ‘ਮੁਸ਼ਕਿਲ ਦੌਰ’ ਨਹੀਂ ਬਲਕਿ ਇਕ ‘ਵੱਖਰਾ ਦੌਰ’ ਹੈ ਅਤੇ ਕਿਵੇਂ ਲਾਕਡਾਊਨ ਤੇ ਕੁਆਰੰਟੀਨ ਵਰਗੇ ਸ਼ਬਦ ਸਾਡੇ ਜੀਵਨ ਦਾ ਸਾਧਾਰਨ ਹਿੱਸਾ ਬਣ ਗਏ ਹਨ। ਉਨ੍ਹਾਂ ਵਰਤਮਾਨ ਸਿੱਖਿਆ ਪ੍ਰਣਾਲੀ ਉੱਤੇ ਚਲ ਰਹੀ ਸਥਿਤੀ ਦੇ ਪ੍ਰਭਾਵ ਅਤੇ ਇਸ ਸਮੇਂ ‘ਚ ਸਾਡੇ ਰਾਹ ‘ਚ ਆਉਣ ਵਾਲੇ ਪਰਿਵਰਤਨਾਂ ਉੱਤੇ ਧਿਆਨ ਦਿੰਦਿਆਂ ਹੋਇਆ ਰਵਾਇਤੀ ਸਿੱਖਿਆ ਵਿਚਲੇ ਬਦਲਾਵਾਂ ਨੂੰ ਕਿਵੇਂ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਲਈ ਨਿੱਠ ਕੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਟੂਰੀਜ਼ਮ ਖੇਤਰ ਦੀਆਂ ਵਿਦਿਆਰਥਣਾਂ ਲਈ ਇਕ ਉੱਨਤ ਕਿੱਤੇ ਵਜੋਂ ਤਿੰਨ ਨੁਕਤਿਆਂ ਉੱਤੇ ਬੱਲ ਦਿੱਤਾ। ਪਹਿਲਾ: ਜੋ ਵਿਦਿਆਰਥਣਾਂ ਇਸ ਟੂਰਿਜ਼ਮ ਖੇਤਰ ‘ਚ ਆ ਕੇ ਇਕ ਕਿੱਤੇ ਵਜੋਂ ਅਪਣਾਉਣਾ ਚਾਹੁੰਦੇ ਹਨ ਉਨ੍ਹਾਂ ਕੋਲ ਸੁੱਚਜਾ ਬੋਲਬਾਲ ਦਾ ਹੁਨਰ ਹੋਣਾ, ਚੰਗੀ ਵਿਿਦਅਕ ਯੋਗਤਾ ਸਮੇਤ ਨਵੀਨ ਵਿਚਾਰਾਂ ਨਾਲ ਆਪਣੇ ਹੁਨਰ ਨੂੰ ਹੋਰ ਨਿਖਾਰਨਾ ਆਉਂਦੇ ਹੋਣਾ ਚਾਹੀਦਾ ਹੈ। ਦੂਜਾ: ਵਰਤਮਾਨ ਵਿਹਾਰਕ ਯੋਗਤਾ ਅਤੇ ਅਜੋਕੀ ਤਕਨੋਲੌਜੀ ਨਾਲ ਭਵਿੱਖ ਨੂੰ ਨਵਾਂ ਰੂਪ ਦੇਣਾ।

Italian Trulli

ਤੀਜਾ: ਨਿਪੁੰਨਤਾ ਹੀ ਟੂਰੀਜ਼ਮ ਉਦਯੋਗ ਦਾ ਭਵਿੱਖ ਹੈ, ਵਿਚਾਰ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਵਿਅਕਤੀਗਤ ਯੋਗਤਾ ਦੀਆਂ ਮੁਲਾਕਾਤਾਂ ਨਾਲੋਂ ਡਿਜੀਟਲ ਪ੍ਰਭਾਵ ਦੁਆਰਾ ਮੁਲਾਂਕਣ ਕਰਾਂਗੇ। ਅੰਤ ਉੱਤੇ ਉਨ੍ਹਾਂ ਨੇ ਵੈਬੀਨਾਰ ਨੂੰ ਸਕਾਰਾਤਮਕ ਰੂਪ ‘ਚ ਸਮਾਪਤ ਕਰਦਿਆਂ ਹੋਇਆ ਆਖਿਆ ਕਿ ਨੇੜਲੇ ਭਵਿੱਖ ਵਿੱਚ ਟੂਰੀਜ਼ਮ ਦੁਬਾਰਾ ਤੋਂ ਸਾਡੇ ਜੀਵਨ ਦੇ ਭਵਿੱਖ ਦਾ ਅਹਿਮ ਹਿੱਸਾ ਬਣ ਜਾਵੇਗਾ। ਇਸ ਵੈਬੀਨਾਰ ਵਿਚ ਵਿਦਿਆਰਥਣਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਵੈਬੀਨਾਰ ਦੇ ਸਫਲ ਆਯੋਜਨ ਦੇ ਮੁਖੀ ਪ੍ਰੋ. ਨਰੇਸ਼ ਕੁਮਾਰ ਸਮੇਤ ਪ੍ਰੋ. ਰੁਪਾਲੀ, ਮਿਸ ਦਿਿਵਆ ਅਤੇ ਮਿਸ ਸ਼ਬਨਮਪ੍ਰੀਤ ਨੂੰ ਵਧਾਈ ਦਿੱਤੀ।