More

    ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੁਆਰਾ ‘ਪ੍ਰੋਜੈਕਟ ਡਿਵਲਪਮੈਂਟ ਇਸ਼ੂਜ਼’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ

    ਅੰਮ੍ਰਿਤਸਰ, 28 ਜੂਨ (ਗਗਨ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਪੀ.ਜੀ ਕੰਪਿਊਟਰ ਸਾਈਂਸ ਐਂਡ ਐਪਲੀਕੇਸ਼ਨ ਵਿਭਾਗ ਦੁਆਰਾ ‘ਪ੍ਰੋਜੈਕਟ ਡਿਵਲਪਮੈਂਟ ਇਸ਼ੂਜ਼’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਮਿਸਟਰ ਸੰਦੀਪ ਸੂਦ, ਸੀਨੀਅਰ ਪ੍ਰੋਗਰਾਮਰ, ਸੈਂਟਰ ਫੌਰ ਆਈਟੀ ਸੋਲੀਊਸ਼ਨਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਇਸ ਵੈਬੀਨਾਰ ਦੇ ਸ੍ਰੋਤ ਵਕਤਾ ਸਨ। ਵਿਭਾਗ ਦੇ ਮੁਖੀ ਪ੍ਰੋ. ਕਿਰਨ ਗੁਪਤਾ ਨੇ ਆਏ ਹੋਏ ਮਹਿਮਾਨ ਦਾ ਸੁਆਗਤ ਕੀਤਾ। ਉਹਨਾਂ ਨੇ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨਾਲ ਸ੍ਰੋਤ ਵਕਤਾ ਦੀ ਜਾਣ-ਪਛਾਣ ਕਰਵਾਈ।

    ਮਿਸਟਰ ਸੂਦ ਨੇ ਪ੍ਰੋਜੈਕਟ ਡਿਵਲਪਮੈਂਟ ਦੌਰਾਨ ਆਉਂਦੀਆਂ ਵਿਿਭੰਨ ਚੁਣੌਤੀਆਂ ਬਾਰੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਖ਼ਾਸ ਤੌਰ ‘ਤੇ ‘ਪ੍ਰੋਜੈਕਟ ਰਿਪੋਰਟ ਅਤੇ ਇਸਦੀ ਪੇਸ਼ਕਾਰੀ’ ‘ਤੇ ਬੱਲ ਦਿੱਤਾ। ਉਹਨਾਂ ਨੇ ਸੌਫਟਵੇਅਰ ਐਪਸ ਨੂੰ ਡੈਸਕਟੌਪ ਐਪ, ਵੈਬ ਐਪ ਅਤੇ ਮੋਬਾਈਲ ਐਪ ਦੇ ਅੰਤਰਗਤ ਸ਼੍ਰੇਣੀਬੱਧ ਕੀਤਾ। ਇੰਟਰੈਕਟਿਵ ਸੈਸ਼ਨ ਦੌਰਾਨ ਵਿਿਦਆਰਥਣਾਂ ਨੇ ਆਪਣੇ ਪ੍ਰਸ਼ਨ ਪੁੱਛ ਕੇ ਸ਼ੰਕਿਆਂ ਦੀ ਨਵਿਰਤੀ ਕੀਤੀ।
    ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੀ ਇਸ ਇਵੈਂਟ ਦੇ ਆਯੋਜਨ ਲਈ ਸ਼ਲਾਘਾ ਕੀਤੀ। ਉਹਨਾਂ ਨੇ ਵਿਭਾਗ ਨੂੰ ਭਵਿੱਖ ਵਿਚ ਵੀ ਵਿਦਿਆਰਥਣਾਂ ਲਈ ਇਸ ਤਰ੍ਹਾਂ ਦੇ ਵੈਬੀਨਾਰ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਵੈਬੀਨਾਰ ਦੇ ਅੰਤ ‘ਤੇ ਮਿਸਟਰ ਮਨੋਜ ਪੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img