More

  ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੀਆਂ ਵਿਿਦਆਰਥਣਾਂ ਨੇ ਬੀ.ਏ ਸਮੈਸਟਰ ਪਹਿਲਾ ‘ਚ ਮਾਰੀਆਂ ਮੱਲਾਂ

  ਅੰਮ੍ਰਿਤਸਰ, 24 ਜੂਨ (ਗਗਨ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਿਦਆਰਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਆਯੋਜਿਤ ਬੀਏ (ਸਮੈਸਟਰ ਪਹਿਲਾ) ਦੀ ਪ੍ਰੀਖਿਆ ‘ਚ 80 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਉੱਚ ਸਥਾਨ ਪ੍ਰਾਪਤ ਕੀਤੇ। ਗਰੀਮਾ ਸ਼ਰਮਾ ਨੇ 84.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨੁਧੀ ਮਹਿਤਾ ਨੇ 83.7 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਮਨਮੀਤ ਕੌਰ ਨੇ 82.7 ਪ੍ਰਤੀਸ਼ਤ ਨਾਲ ਪੰਜਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਰਾਧੀਕਾ ਸ਼ਰਮਾ ਨੇ 81.5 ਪ੍ਰਤੀਸ਼ਤ ਨਾਲ ਅੱਠਵਾਂ ਸਥਾਨ, ਮੁਸਕਾਨ ਨੇ 81 ਪ੍ਰਤੀਸ਼ਤ ਪ੍ਰਾਪਤ ਕਰਕੇ ਦੱਸਵਾਂ ਸਥਾਨ ਅਤੇ ਸ਼ਿਪਰਾ ਨੇ 80.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਬਾਰ੍ਹਵਾਂ ਸਥਾਨ ਹਾਸਲ ਕੀਤਾ।

  ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਿਦਆਰਥਣਾਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਉੱਚ ਸਥਾਨ ਬਰਕਰਾਰ ਰੱਖਣ ਲਈ ਉਤਸ਼ਾਹਤ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਜੁਤਸ਼ੀ, ਡੀਨ ਅਕਾਦਮਿਕ ਡਾ. ਸਿਮਰਦੀਪ, ਪ੍ਰੋ. ਕਿਰਨ ਗੁਪਤਾ, ਪ੍ਰੋ. ਰੇਨੂੰ ਵਸ਼ਿਸ਼ਟ ਅਤੇ ਪ੍ਰੋ. ਕੰਵਰਪਾਲ ਸਿੰਘ ਨੇ ਵਿਿਦਆਰਥਣਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img