ਬੀ. ਬੀ .ਕੇ ,ਡੀ .ਏ .ਵੀ ਕਾਲਜ ਫਾਰ ਵੂਮੈਨ ਦੇ ਅਸਿਸਟੈਂਟ ਪ੍ਰੋਂ ਐਨ.ਸੀ.ਸੀ. ‘ਚ ਲੈਫਟੀਨੈਂਟ ਰੈਂਕ ਨਾਲ ਸਨਮਾਨਿਤ

40

ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਬੀ. ਬੀ. ਕੇ .ਡੀ. ਏ .ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਅਮਨਦੀਪ ਕੌਰ, ਨੂੰ ਅੰਡਰ ਵੰਨ ਪੰਜਾਬ ਗਰਲਜ਼ ਬਟਾਲੀਅਨ, ਐਨ.ਸੀ.ਸੀ, ਅੰਮ੍ਰਿਤਸਰ ਵੱਲੋਂ ਐਨ.ਸੀ.ਸੀ, ‘ਚ ਲੈਫਟੀਨੈਂਟ ਰੈਂਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਹ ਤਿੰਨ ਮਹੀਨਿਆਂ ਦਾ ਟਰੇਨਿੰਗ ਪ੍ਰੋਗਰਾਮ ਉਨ੍ਹਾਂ ਨੇ -ਪੀ ਆਰ ਸੀ ਐਨ ਕੋਰਸ, ਓਟੀਏ, ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਸੰਪੰਨ ਕੀਤਾ। ਇਸ ਟਰੇਨਿੰਗ ਪ੍ਰੋਗਰਾਮ ‘ਚ ਕੁੱਲ 76 ਸਿਖਲਾਈ ਕਰਤਾ ਵਿਚੋਂ ਪ੍ਰੋਂ. ਅਮਨਦੀਪ ਕੌਰ ਨੇ 14 ਹੋਰ ਸਿਖਲਾਈ ਕਰਤਾ ਸਹਿਤ ‘ਏ’ ਗਰੇਡ ਹਾਸਲ ਕੀਤਾ।

Italian Trulli

ਇਸ ਟਰੇਨਿੰਗ ਦੌਰਾਨ ਆਪਣੇ ਅਨੁਭਵ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਇਸ ਟਰੇਨਿੰਗ ਮੋਡਿਊਲ ‘ਚ ਉਹਨਾਂ ਨੇ ਪ੍ਰਾਥਿਮਕ ਮਿਲਟਰੀ ਟਰੇਨਿੰਗ, ਫਾਇਰਿੰਗ, ਮੈਪ ਰੀਡਿੰਗ ਸਕਿਲਜ਼, ਵੈਪਨ ਅਤੇ ਫੀਲਡ ਟਰੇਨਿੰਗ, ਟੈਂਟ ਪਿੱਚਿੰਗ ਅਤੇ ਕੈਡਿਟਾ ਲਈ ਕੈਂਪ ਕੋਆਰਡੀਨੇਸ਼ਨ ਆਦਿ ਸਿਖਲਾਈ ਲਈ, ਜਿਸਨੇ ਉਹਨਾਂ ਦੀ ਸ਼ਖਸ਼ੀਅਤ ਨੂੰ ਬਹੁਤ ਨਿਖਾਰਿਆ। ਉਹਨਾਂ ਨੇ ਵੌਲੀਬਾਲ ਅਤੇ ਟੇਬਲ ਟੈਨਿਸ ‘ਚ ਸੋਨ ਤਗਮਾ ਅਤੇ ਸਿਲਵਰ ਤਗਮਾ ਜਿੱਤਣ ਦੀ ਆਪਣੀ ਖੁਸ਼ੀ ਵੀ ਸਾਂਝੀ ਕੀਤੀ। ਉਹਨਾਂ ਮੈਪ ਰੀਡਿੰਗ ਸਕਿਲਜ਼ ‘ਚ ਵੀ ਸਰਟੀਫੀਕੇਟ ਆਫ ਐਕਸਲੈਂਸ ਹਾਸਲ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪ੍ਰੋ. ਅਮਨਦੀਪ ਕੌਰ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਬਤੌਰ ਐਸੋਸੀਏਟ ਐਨ.ਸੀ.ਸੀ. ਅਫ਼ਸਰ ਪੂਰੇ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।