ਅੰਮ੍ਰਿਤਸਰ, 5 ਜੁਲਾਈ (ਗਗਨ) – ਵਿਧਾਨ ਸਭਾ ਹਲਕਾ ਕੇਦਰੀ ਹੇਠ ਆਂਉਦੇ ਇਲਾਕਾ ਬੀ.ਬੀ ਇਨਕਲੈਵ ਭਰਾੜੀਵਾਲ ਦੇ ਵਸਨੀਕਾਂ ਨੂੰ ਨਗਰ ਨਿਗਮ ਵਲੋ ਦਿੱਤੀ ਜਾਂਦੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਬੁਨਿਆਦੀ ਸਹੂਲਤ ਪਿਛਲੇ 20 ਸਾਲ ਤੋ ਉਪਲਭਦ ਨਾ ਹੋਣ ਦਾ ਮਾਮਲਾ ਨਾਮਵਰ ਸਮਾਜ ਸੈਵੀ ਸ; ਦਲਜੀਤ ਸਿੰਘ ਬੱਬਾ ਹਲਕਾ ਕੇਦਰੀ ਦੇ ਵਧਾਇਕ ਤੇ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੇ ਧਿਆਨ ਵਿੱਚ ਲਿਆਂਦੇ ਜਾਣ ‘ਤੇ ਉਨਾਂ ਦੇ ਆਦੇਸ਼ਾ ਤੇ ਵਿਸ਼ੇਸ ਤੌਰ ਤੇ ਪੁੱਜੇ ਨੌਜਵਾਨ ਕਾਂਗਰਸੀ ਨੇਤਾ ਤੇ ਕੌਸਲਰ ਸ੍ਰੀ ਵਿਕਾਸ ਸੋਨੀ ਨੇ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਇਕ ਮਹੀਨੇ ਦੇ ਅੰਦਰ ਅੰਦਰ ਇਸ ਇਲਾਕੇ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਇਥੋ ਦੇ ਵਸਨੀਕਾਂ ਨੂੰ ਹੋਰ ਵੀ ਸਾਰੀਆ ਸਹੂਲਤਾਂ ਉਪਲਭਦ ਕਰਾਈਆ ਜਾਣਗੀਆਂ ਜੋ ਸ਼ਹਿਰੀ ਇਲਾਕੇ ਦੀਆ ਚੰਗੀਆਂ ਕਾਲੋਨੀਆ ਨੂੰ ਮਿਲਦੀਆਂ ਹਨ।
ਜਿਥੇ ਉਨਾਂ ਨੂੰ ਕਾਲੋਨੀ ਦੇ ਵਾਸੀਆਂ ਵਲੋ ਸ਼ਨਮਾਨਿਤ ਕੀਤਾ ਗਿਆ। ਇਸ ਸਮੇ ਦਲਜੀਤ ਸਿੰਘ ਬੱਬਾ ਤੋ ਇਲਾਵਾ ਸ੍ਰੀ ਤਿਲਕ ਰਾਜ , ਲਖਵਿੰਦਰ ਸਿੰਘ ਪਟਵਾਰੀ, ਅਵਤਾਰ ਸਿੰਘ ਭੁੱਲ਼ਰ, ਮਧੂ ਸ਼ੂਦਨ, ਸਤਨਾਮ ਸਿੰਘ ਪ੍ਰਧਾਨ ਬਾਰਡਰ ਬੱਸ਼, ਗੁਰਪ੍ਰੀਤ ਸਿੰਘ ਗੰਡੀ ਵਿੰਡ, ਗੁਰਵਿੰਦਰ ਸਿੰਘ ਐਸ.ਕੇ, ਰਾਕੇਸ਼ ਕੁਮਾਰ, ਲਾਲੀ ਪਲਾਈਆਂਵਾਲਾ, ਗੁਪਾਲ, ਸ਼ਿਵ, ਸ਼ਿਵਦਰਸ਼ਨ, ਵਿਕਰਾਂਤ ਭੱਲ਼ਾ, ਰੂਪ ਭੱਲ਼ਾ, ਮੱਖਣ ਸਿੰਘ, ਕਾਲਾ ਪਾਸੀ, ਰਜਿੰਦਰ ਮਹਿਤਾ, ਮਨਰੂਪ ਸਿੰਘ, ਦਲਜਿੰਦਰ ਸਿੰਘ ਆਦਿ ਵੀ ਹਾਜਰ ਸਨ।