27.9 C
Amritsar
Monday, June 5, 2023

ਬੀ.ਐਡ ਦੀ ਡਿਗਰੀ ਲੈਕੇ ਸਕੂਲ਼ ਨਹੀ ਸਗੋਂ ਬੇਰੁਜਗਾਰ ਅਧਿਆਪਕ ਨੇ ਖੋਹਲਿਆ ‘ਬੀ.ਐਡ ਬਰਗਰ ਪੁਆਇੰਟ’

Must read

ਪੰਜਾਬ ਹੀ ਨਹੀਂ ਪੂਰੇ ਭਾਰਤ ਚ ਪੜ੍ਹੇ ਲਿੱਖੇ ਨੌਜਵਾਨ ਰੋਜ਼ਗਾਰ ਦੀ ਕਮੀ ਤੋਂ ਪਰੇਸ਼ਾਨ ਹਨ।ਪਰ ਪਰੇਸ਼ਾਨੀ ਨਾਲ ਇਸ ਚੀਜ਼ ਦਾ ਹੱਲ ਤਾਂ ਨਹੀਂ ਹੋ ਸਕਦਾ ਇਸ ਲਈ ਇੱਕ 35 ਸਾਲ ਨੌਜਵਾਨ ਨੇ ਬਰਗਰ ਦੀ ਇੱਕ ਦੁਕਾਨ ਖੋਲ੍ਹ ਲਈ ਹੈ।ਜਿਸ ਦਾ ਨਾਮ ਉਸਨੇ ਬੀ.ਐੱਡ ਬਰਗਰ ਪਵਾਇੰਟ (B.Ed Burger point)ਰੱਖਿਆ ਹੈ। ਬੁਢਲਾਡਾ ਦੇ ਡੀਏਵੀ ਸਕੂਲ ਦੇ ਕੋਲ ਇਹ ਦੁਕਾਨ ਹੈ।ਜਿਸਦਾ ਨਾਮ ਪੜ੍ਹ ਕੇ ਹਰ ਕੋਈ ਇਸ ਵੱਲ ਅਕਰਸ਼ਤ ਹੋ ਰਿਹਾ ਹੈ।

ਦਰਅਸਲ, ਇਸ ਦੁਕਾਨ ਦਾ ਮਾਲਕ ਰਾਕੇਸ਼ ਕੁਮਾਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ।ਰਾਕੇਸ਼ ਬੀਐੱਡ, ਬੀਏ, ਐਮਏ ਹਿੰਦੀ ਦੀਆਂ ਡਿਗਰੀਆਂ ਲੈ ਚੁੱਕਾ ਹੈ।ਉਸ ਨੇ ਦੋ ਵਾਰ ਪੀ-ਟੇਟ ਅਤੇ ਇਕ ਵਾਰ ਸੀ-ਟੇਟ ਵੀ ਪਾਸ ਕੀਤਾ ਹੈ।ਪਰ ਇੰਨਾਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ।ਇਸ ਲਈ ਉਸਨੇ ਆਪਣਾ ਹੀ ਕੰਮ ਸ਼ੁਰੂ ਕਰਨ ਬਾਰੇ ਸੋਚਿਆ ਅਤੇ ਬਰਗਰ ਦੀ ਦੁਕਾਨ ਖੋਲ੍ਹ ਲਈ।ਉਸਨੇ ਦੁਕਾਨ ਦੇ ਕਾਊਂਟਰ ਤੇ ਇੱਕ ਪੋਸਟਰ ਟੰਗਿਆ ਹੈ ਜਿਸ ਤੇ ਵੱਡੇ ਅਖਰਾਂ ਚ ਦੁਕਾਨ ਦਾ ਨਾਮ ਲਿਖਿਆ ਹੈ B.Ed Burger Point’
ਉਨ੍ਹਾਂ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਹੈ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।ਹਰ ਕੰਮ ਨੂੰ ਵੱਡਾ ਕੀਤਾ ਜਾ ਸਕਦਾ ਹੈ।ਰਾਕੇਸ਼ ਨੇ ਕਿਹਾ ਕਿ ਇਸ ਕੰਮ ਦੇ ਨਾਲ ਨਾਲ ਉਹ ਨੌਕਰੀ ਲਈ ਮਾਸਟਰ ਕੇਡਰ ਦੀ ਵੀ ਤਿਆਰੀ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਉਹ ਬਹੁਤ ਜ਼ਿਆਦਾ ਯੋਗਤਾ ਹੋਣ ਦੇ ਬਾਵਜੂਦ ਬਰਗਰ ਵੇਚ ਕੇ ਬਿਲਕੁਲ ਵੀ ਸ਼ਰਮਿੰਦਾ ਨਹੀਂ ਹੈ। ਉਸਦੇ ਹੌਸਲੇ ਬੁਲੰਦ ਹਨ।

- Advertisement -spot_img

More articles

- Advertisement -spot_img

Latest article