More

  ਬੀਬੀ ਜਗੀਰ ਕੌਰ ਜਿਸ ਅਵਾਰਡ ਨੂੰ ਲੈ ਕੇ ਵਾਹ ਵਾਹ ਖੱਟਣ ’ਤੇ ਪੱਬਾਂ ਭਾਰ ਹੈ ਉਹ ਕੁਲਚੇ ਵਾਲਾ ਪਹਿਲਾਂ ਹਾਸਲ ਕਰ ਚੁੱਕਿਆ ਹੈ : ਪ੍ਰੋ: ਸਰਚਾਂਦ ਸਿੰਘ

  ਅੰਮ੍ਰਿਤਸਰ, 22 ਮਈ (ਰਛਪਾਲ , ਇੰਦ੍ਰਜੀਤ)   -ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਪਣੇ ਅਹੁਦੇ ਦੇ ਮਾਣ ਸਨਮਾਨ ਨੂੰ ਬਰਕਰਾਰ ਰਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਜਿਸ ਅਵਾਰਡ ਨੂੰ ਲੈ ਕੇ ਸਿਖ ਕੌਮ ਦੀ ਮਹਾਨ ਸੰਸਥਾ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਾਹ ਵਾਹ ਖੱਟਣ ’ਤੇ ਪੱਬਾਂ ਭਾਰ ਹੋ ਰਹੀ ਹੈ ਉਹ ਅਵਾਰਡ ਅੱਜ ਤੋਂ 5 ਮਹੀਨੇ ਪਹਿਲਾਂ ਕੁਲਚੇ ਬਣਾਉਣ ਵਾਲਾ ਹਾਸਲ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲੰਡਨ ਦੀ ਇਕ ਨਿੱਜੀ ਸੰਸਥਾ ਵਰਲਡ ਬੁੱਕ ਆਫ਼ ਰਿਕਾਰਡਜ਼ ਵੱਲੋਂ ਦਿੱਤੇ ਗਏ ’ਖ਼ੁਸ਼ਾਮਦੀ’ ਅਵਾਰਡ ਨੂੰ ਲੈ ਕੇ ਪ੍ਰਧਾਨ ਵੱਲੋਂ ਆਪਣੀ ਚੌਧਰ ਤੇ ਝੂਠੀ ਸ਼ੁਹਰਤ ਹਿਤ ਸ਼੍ਰੋਮਣੀ ਕਮੇਟੀ ਦੀ ਪ੍ਰਚਾਰ ਵਿੰਗ ਦੀ ਪੂਰੀ ਤਾਕਤ ਲਗਾ ਰਹੀ ਹੈ ਉਹ ਸੰਗਤ ਲਈ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਹੀਦਾਂ ਦੀ ਉਹ ਸੰਸਥਾ ਹੈ ਜਿਸ ਨੂੰ ਵਜੂਦ ਵਿਚ ਲਿਆਉਣ ਲਈ ਸਿੱਖ ਕੌਮ ਨੇ ਅਨੇਕਾਂ ਸ਼ਹਾਦਤਾਂ ਤੇ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਮਹਾਨ ਸ਼ਹੀਦਾਂ ਨੇ ਕਦੀ ਨਹੀਂ ਸੋਚਿਆ ਹੋਵੇਗਾ ਕਿ ਇਸ ਸੰਸਥਾ ਦੇ ਕਿਸੇ ਪ੍ਰਧਾਨ ਵੱਲੋਂ ਸਿਆਸੀ ਮਨੋਰਥ ਦੀ ਇੱਛਾ ਪੂਰਤੀ ਤੇ ਚੌਧਰ ਲਈ ਨੀਵੇਂ ਪੱਧਰ ਦੇ ਅਡੰਬਰ ਰਚੇ ਜਾਣਗੇ। ਇਸ ਤੋਂ ਪਹਿਲਾਂ ਲੰਡਨ ਦੀ ਉਕਤ ਸੰਸਥਾ ਵੱਲੋਂ ਅਜਿਹਾ ਅਵਾਰਡ’ਢਾਈ ਫੁੱਟ ਕੁਲਚਾ’ ਬਣਾਉਣ ਬਦਲੇ ’ਅੰਮ੍ਰਿਤਸਰੀ ਹਵੇਲੀ’ ਨੂੰ ਪਿਛਲੇ ਸਾਲ ਦਸੰਬਰ ’ਚ ਦਿਤਾ ਗਿਆ ਸੀ।

  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਲ ਹੀ ਵਿਚ ਪੰਜ ਕੋਵਿਡ ਕੇਅਰ ਸੈਂਟਰ ਜਿਨ੍ਹਾਂ ’ਚ ਚਾਰ ਤਾਂ ਗੁਰਧਾਮਾਂ ਦੇ ਅੰਦਰ ਹੀ ਖੋਲੇ ਗਏ ਹਨ ਪਰ ਭੁੱਲਥ ਵਿਖੇ ਇਹ ਕਿਸੇ ਗੁਰੂਘਰ ਵਿਚ ਖੋਲੇ ਜਾਣ ਦੀ ਥਾਂ ਰਾਜਸੀ ਮਨੋਰਥ ਅਧੀਨ ਨਿੱਜੀ ਪੈਲੇਸ ਵਿਚ ਖੋਲ੍ਹਿਆ ਗਿਆ। ਕੀ ਇਹ ਗੁਰੂ ਕੇ ਖ਼ਜ਼ਾਨੇ ਦੀ ਵਰਤੋਂ ਕਰਦਿਆਂ ਆਪ ਜਾਂ ਆਪ ਦੇ ਪਰਿਵਾਰਕ ਮੈਂਬਰ ਵੱਲੋਂ ਵਿਧਾਨਸਭਾ ਚੋਣਾਂ ਲੜਨ ਦੀ ਤਿਆਰੀ ਜਾਂ ਆਪਣ ਜਕਸੇ ਚਹੇਤੇ ਨੂੰ ਵਿਤੀ ਲਾਭ ਪਹੁੰਚਾਉਣ ਲਈ ਤਾਂ ਨਹੀਂ? ਉਨ੍ਹਾਂ ਕਿਹਾ ਕਿ ਲੰਡਨ ਦੀ ਨਿਜੀ ਸੰਸਥਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੂੰ ਅਵਾਰਡ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਕਾਲ ਦੌਰਾਨ ਨਿਭਾਈਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਕਰਕੇ ਦਿਤਾ ਗਿਆ ਹੈ। ਜਿਸ ਦੇ ਉਹ ਪੰਜ ਮਹੀਨੇ ਪਹਿਲਾਂ ਪ੍ਰਧਾਨ ਬਣੇ ਹਨ। ਇਸ ਕੋਰੋਨਾ ਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੀ ਪੜਤਾਲੀਆ ਕਮੇਟੀ ਦੀ ਰਿਪੋਰਟ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਤੇ ਮੁਲਾਜ਼ਮ ਲੰਗਰ ਘਪਲੇ ਵਰਗੇ ਅਪਰਾਧ ’ਚ ਸ਼ਾਮਿਲ ਪਾਏ ਜਾਣ ਨਾਲ ਸ਼੍ਰੋਮਣੀ ਕਮੇਟੀ ਕਈ ਵਾਰ ਵਿਵਾਦਾਂ ’ਚ ਘਿਰੀ ਰਹੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਸ਼੍ਰੋਮਣੀ ਕਮੇਟੀ ਸਮੇਤ ਦਿਲੀ ਕਮੇਟੀ, ਖ਼ਾਲਸਾ ਏਡ, ਦੇਸ਼ ਵਿਦੇਸ਼ ਦੀਆਂ ਹੋਰਨਾਂ ਸਿੱਖ ਸੰਸਥਾਵਾਂ, ਸਿੰਘ ਸਭਾਵਾਂ ਦੀ ਭੂਮਿਕਾ ਵੀ ਅਹਿਮ ਰਹੀ ਹੈ। ਅਖੀਰ ਚ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਝੂਠੀ ਸ਼ੁਹਰਤ ਅਤੇ ਖ਼ੁਸ਼ਾਮਦੀ ਲੋਕਾਂ ਦੇ ਘੇਰੇ ਤੋਂ ਬਾਹਰ ਨਿਕਲ ਕੇ ਠੋਸ ਨੀਤੀਆਂ ਤਹਿਤ ਵਿਸ਼ਵ ਪੱਧਰ ’ਤੇ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਅਤੇ ਦੇਸ਼ ਵਿਦੇਸ਼ਾਂ ’ਚ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਣ ਪ੍ਰਤੀ ਯਤਨਸ਼ੀਲ ਹੋਣ ਦੀ ਸਲਾਹ ਦਿੱਤੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img