Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਬੀਐਸਸੀ ਦੀ ਵਿਦਿਆਰਥਣ ਨਾਲ ਬਲਾਤਕਾਰ : ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਗਹਿਣੇ ਤੇ 5 ਹਜ਼ਾਰ ਡਾਲਰ ਹੜੱਪਣ ਦਾ ਦੋਸ਼

ਜਲੰਧਰ, 19 ਨਵੰਬਰ : 20 ਸਾਲ ਦੀ ਬੀਐਸਸੀ ਦੀ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਬਣਾ ਕੇ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਦੋਸ਼ ਵਿਚ ਪੁਲਿਸ ਨੇ 3 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ‘ਤੇ ਇਲਜ਼ਾਮ ਹੈ ਕਿ ਮੁਲਜ਼ਮ 11 ਮਹੀਨੇ ਤੋਂ ਵਿਦਿਆਰਥਣ ਨੂੰ ਬਲੈਕਮੇਲ ਕਰਕੇ 12 ਤੋਲੇ ਸੋਨੇ ਦੇ ਗਹਿਣੇ ਅਤੇ 5 ਹਜ਼ਾਰ ਡਾਲਰ ਲੈ ਚੁੱਕੇ ਹਨ।

ਪੀੜਤਾ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੀ ਵੱਡੀ ਭੈਣ ਨੂੰ ਅਸ਼ਲੀਲ ਵੀਡੀਓ ਭੇਜ ਕੇ 85 ਹਜ਼ਾਰ ਰੁਪਏ ਦੀ ਮੰਗ ਕਰ ਦਿੱਤੀ। ਉਸ ਨੇ ਪੈਸੇ ਦੇਣ ਦੀ ਬਜਾਏ ਪਰਵਾਰ ਨੂੰ ਸਾਰੀ ਘਟਨਾ ਦੱਸੀ। ਥਾਣਾ 1 ਵਿਚ ਢੰਨ ਮੁਹੱਲਾÎ ਨਿਵਾਸੀ ਸੰਨੀ ਉਰਫ ਗੌਰਵ ਸਹਿਗਲ, ਨਿਊ ਜਵਾਲਾ ਨਗਰ ਵਿਚ ਰਹਿਣ ਵਾਲੀ ਬੁਟੀਕ ਸੰਚਾਲਿਕਾ ਪਲਕ ਧੀਰ, ਉਸ ਦੇ ਪਤੀ ਕੁਨਾਲ ‘ਤੇ ਪਰਚਾ ਦਰਜ ਕਰ ਲਿਆ ਹੈ।
ਮਕਸੂਦਾਂ ਨਿਵਾਸੀ ਵਿਦਿਆਰਥਣ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਵਿਚ ਉਸ ਦੇ ਚਾਚਾ ਦੇ ਘਰ ਬੁਟੀਕ ਸੰਚਾਲਿਕਾ ਪਲਕ ਅਤੇ ਉਸ ਦਾ ਪਤੀ ਕੁਨਾਲ ਧੀਰ ਕਿਰਾਏ ‘ਤ ਆਏ ਸੀ। ਤਦ ਉਸ ਦਾ ਪ੍ਰੇਮੀ ਕਿਸੇ ਕਾਰਨ ਨਾਰਾਜ਼ ਸੀ। ਉਸ ਨੇ ਪਲਕ ਨਾਲ ਗੱਲ ਕੀਤੀ ਤਾਂ ਉਸ ਨੇ ਇਸ ਦਾ ਹੱਲ ਕਰਾਉਣ ਦੀ ਗੱਲ ਕਹੀ। 25 ਦਸੰਬਰ ਨੂੰ ਪਲਕ ਅਤੇ ਉਸ ਦੇ ਪਤੀ ਨੇ ਗੌਰਵ ਸਹਿਗਲ ਨੂੰ ਅਪਣੇ ਘਰ ਬੁਲਾ ਕੇ ਮਿਲਾਇਆ। ਇਸ  ਦੇ ਹੱਲ ਲਈ ਉਸ ਨੇ 5800 ਰੁਪਏ ਦੇ ਦਿੱਤੇ।
ਪੀੜਤਾ ਨੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਲੇਕਿਨ ਪਰਵਾਰ ਤਿਆਰ ਨਹੀਂ ਸੀ। ਪਲਕ ਨੇ ਸਹਿਗਲ ਨੂੰ ਫੇਰ ਮਿਲਵਾਇਆ। ਜਨਵਰੀ ਵਿਚ ਪਲਕ ਦੇ ਘਰ ਆਏ ਸਹਿਗਲ ਨੇ ਉਸ ਨੂੰ ਡਰਾਇਆ ਕਿ ਉਹ ਉਸ ਦੇ  ਪੂਰੇ ਪਰਵਾਰ ਨੂੰ ਨੁਕਸਾਨ ਪਹੁੰਚਾਵੇਗਾ ਤੇ ਫੇਰ ਉਸ ਨਾਲ ਬਲਾਤਕਾਰ ਕੀਤਾ।
24 ਜਨਵਰੀ ਨੂੰ ਪਲਕ ਨੇ ਉਸ ਦੀ ਅਸ਼ਲੀਲ ਵੀਡੀਓ ਦਿਖਾਈ ਅਤੇ ਕਿਹਾ ਕਿ ਇਹ ਸਹਿਗਲ ਨੇ ਭੇਜੀ ਹੈ। ਵੀਡੀਓ ਡਿਲੀਟ ਕਰਨ ਤੋਂ ਬਾਅਦ ਉਹ 20 ਹਜ਼ਾਰ ਰੁਪਏ ਮੰਗ ਰਿਹਾ ਹੈ। ਪੈਸੇ ਨਾ ਹੋਣ ‘ਤੇ ਉਹ ਸੋਨੇ ਦੀ ਚੇਨ ਲੈ ਗਈ। ਮਹੀਨੇ ਬਾਅਦ ਡੇਖ ਲੱਖ ਰੁਪਏ ਮੰਗੇ ਤਾਂ ਉਸ ਨੇ 5 ਹਜ਼ਾਰ ਆਸਟ੍ਰੇਲੀਅਨ ਡਾਲਰ ਦੇ ਦਿੱਤੇ। ਦੋ ਸਤੰਬਰ ਨੂੰ ਬੁਟੀਕ ਸੰਚਾਲਿਕਾ ਪਲਕ ਉਸ ਕੋਲੋਂ 12 ਤੋਲੇ ਸੋਨੇ ਦੇ ਗਹਿਣੇ ਲੈ ਗਈ।

bulandhadmin

Read Previous

ਸੁਨਾਮ ‘ਚ ਕਿਸਾਨ ਸੰਘਰਸ਼ ਦੀ ਗੂੰਜ 50ਵੇਂ ਦਿਨ ਵੀ ਦਿੱਤੀ ਸੁਣਾਈ

Read Next

ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਮੁਟਿਆਰ ਨੇ ਨੌਜਵਾਨ ਕੋਲੋਂ ਲੱਖਾਂ ਰੁਪਏ ਠੱਗੇ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!