More

  ਬਿਹਾਰ ਦੇ ਸਿੱਖਿਆ ਮੰਤਰੀ ਚੰਦਰ ਸ਼ੇਖਰ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾਵੇ : ਐਡਵੋਕੇਟ ਸਿਲ੍ਹੀ

  ‘ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ’

  ਸ੍ਰੀ ਅੰਮ੍ਰਿਤਸਰ ਸਾਹਿਬ, 23 ਜਨਵਰੀ (ਜਤਿੰਦਰ ਸਿੰਘ ਬੇਦੀ, ਸਾਹਿਲ ਸ਼ਰਮਾ) – ਸ਼੍ਰੀ ਰਾਮ ਸ਼ੋਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਐਡਵਕੇਟ ਮੰਗਤ ਰਾਮ ਸਿਲ੍ਹੀ ਨੇ ਅੱਜ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨੂੰ ਮਿਲ ਕੇ ਬਿਹਾਰ ਦੇ ਸਿੱਖਿਆ ਮੰਤਰੀ ਚੰਦਰ ਸ਼ੇਖਰ ਦੇ ਖਿਲਾਫ ਐਫ.ਆਈ.ਆਰ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਐਡਵੋਕੇਟ ਸ਼੍ਰੀ ਸਿਲ੍ਹੀ ਨੇ ਕਿਹਾ ਕਿ ਉਹ ਸਾਲ 1998 ਤੋਂ ਲਗਾਤਾਰ ਸ਼੍ਰੀ ਰਾਮ ਸ਼ੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਦੇ ਅਹੁਦੇ ‘ਤੇ ਕੰਮ ਕਰਦੇ ਆ ਰਹੇ ਹਨ ਅਤੇ ਹਿੰਦੂ ਹਾਂ। ਹਿੰਦੂ ਹੋਣ ਕਰਕੇ ਮੈਂ ਹਿੰਦੂ ਧਰਮ ਦੇ ਗ੍ਰੰਥਾਂ ਨੂੰ ਮੰਨਦਾ ਹਾਂ ਅਤੇ ਮੈ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨੂੰ ਆਪਣਾ ਈਸਟ ਮੰਨਦਾ ਹਾਂ। ਪ੍ਰਭੂ ਸ਼੍ਰੀ ਰਾਮ ਜੀ ਦੇ ਚਰਿੱਤਰ ‘ਤੇ ਲਿਖੇ ਗਏ ਗ੍ਰੰਥਾਂ ਨੂੰ ਮੰਨਦਾ ਹਾਂ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਬਾਰੇ ਲਿਖੇ ਗਏ ਗ੍ਰੰਥਾਂ ਵਿੱਚ ਮੈਨੂੰ ਆਸਥਾ ਹੈ। ਉਨ੍ਹਾਂ ਕਿਹਾ ਕਿ ਸੰਤ ਸ਼੍ਰੀ ਤੁਲਸੀ ਦਾਸ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਿੱਤਰ ਤੇ ਸ਼੍ਰੀ ਰਾਮ ਚਰਿਤ ਮਾਣਸ ਗ੍ਰੰਥ ਲਿਿਖਆ ਹੈ। ਜਿਸ ਨੂੰ ਜ਼ਿਆਦਾਤਰ ਲੋਕ ਰਮਾਇਣ ਦੇ ਨਾਮ ‘ਤੇ ਜਾਣਦੇ ਹਨ ਅਤੇ ਇੰਨ੍ਹਾਂ ਗ੍ਰੰਥਾਂ ਦੇ ਅਧਿਐਨ ਹੋਣ ਤੋਂ ਬਾਅਦ ਹੀ ਪਵਿੱਤਰ ਰਮਾਇਣ ‘ਤੇ ਅਲੱਗ-ਅਲੱਗ ਸੀਰੀਅਲ ਵੀ ਬਣੇ ਹਨ ਅਤੇ ਲੋਕ ਉਨ੍ਹਾਂ ਨੂੰ ਵੀ ਸ਼ਰਧਾ ਭਾਵਨਾ ਤੇ ਆਸਥਾ ਨਾਲ ਦੇਖਦੇ ਹਨ।

  ਐਡਵੋਕੇਟ ਸ਼੍ਰੀ ਸਿਲ੍ਹੀ ਨੇ ਅੱਗੇ ਕਿਹਾ ਕਿ ਸ਼੍ਰੀ ਰਾਮ ਚਰਿਤ ਮਾਣਸ ਪਾਠ ਸਾਰੇ ਭਾਰਤ ਵਿੱਚ ਹਜ਼ਾਰਾਂ ਮੰਦਿਰਾਂ ਵਿੱਚ, ਕਰੋੜਾਂ ਘਰਾਂ ਵਿੱਚ ਸਾਧੂ, ਸੰਤ, ਭਗਤ ਲੋਕ ਪੂਰੀ ਆਸਥਾ ਨਾਲ ਕਰਦੇ ਹਨ ਅਤੇ ਲੱਖਾਂ ਹੀ ਸ਼੍ਰੀ ਰਾਮ ਚਰਿਤ ਮਾਣਸ ਭਾਰਤ ਦੇ ਮੰਦਿਰਾਂ ‘ਤੇ ਕਰੋੜਾਂ ਘਰਾਂ ਬਿਰਾਜਮਾਨ ਹਨ। ਇੰਨ੍ਹਾਂ ਦਾ ਰੋਜ਼ ਪੂਜਾ ਪਾਠ ਤੇ ਆਰਤੀ ਹੁੰਦੀ ਹੈ। ਸ਼੍ਰੀ ਰਾਮ ਚਰਿਤ ਮਾਣਸ ਹੀ ਇਨਸਾਨ ਨੂੰ ਜ਼ਿੰਦਗੀ ਜਿਊਣ ਦਾ ਰਾਹ ਦੱਸਦਾ ਹੈ ਅਤੇ ਇਸ ਵਿੱਚ ਜ਼ਿੰਦਗੀ ਦੇ ਹਰ ਸਮੇਂ ਦੇ ਹਾਲਾਤਾਂ ਦੇ ਸਮਾਧਾਨ ਹਨ। ਇਸ ਨੂੰ ਪੜਨ ਦੇ ਨਾਲ ਇਨਸਾਨ ਪ੍ਰਭੂ ਨਾਲ ਜੁੜਦਾ ਹੈ ਤੇ ਬੁਰੇ ਮਾਰਗ ਦਾ ਤਿਆਗ ਕਰਦਾ ਹੈ। ਐਡਵੋਕੇਟ ਸਿਲ੍ਹੀ ਨੇ ਕਿਹਾ ਕਿ ਉਕਤ ਚੰਦਰ ਸੇਖਰ ਵਿਧਾਨ ਸਭਾ ਹਲਕਾ ਮਧੇ ਪੁਰ ਬਿਹਾਰ ਤੋਂ ਵਿਧਾਇਕ ਦੀ ਚੋਣ ਜਿੱਤਣ ਤੋਂ ਬਾਅਦ ਇਸ ਸਮੇਂ ਬਿਹਾਰ ਦੀ ਰਾਜ ਸਰਕਾਰ ਵਿੱਚ ਸਿੱਖਿਆ ਮੰਤਰੀ ਹੈ ਅਤੇ ਇਸ ਸਿੱਖਿਆ ਮੰਤਰੀ ਨੇ ਬਿਹਾਰ ਰਾਜ ਦੀ ਰਾਜਧਾਨੀ ਪਟਨਾ ਦੇ ਬਾਪੂ ਸਭਾਗਾਰ ਵਿੱਚ ਆਯੋਜਿਤ ਨਾਲੰਦਾ ਓਪਨ ਯੂਨੀਵਰਸਿਟੀ ਦੇ 15ਵੇਂ ਦੀਕਸ਼ਾਂਤ ਸਮਾਰੋਹ ਵਿੱਚ ਮਿਤੀ 11 ਜਨਵਰੀ 2023 ਨੂੰ ਸ਼੍ਰੀ ਰਾਮ ਚਰਿਤ ਮਾਣਸ ‘ਤੇ ਵਿਿਦਆਰਥੀਆਂ ਤੇ ਹੋਰ ਲੋਕਾਂ ਦੀ ਹਾਜ਼ਰੀ ਵਿੱਚ ਖੁਦ ਬੋਲ ਕੇ ਕਿਹਾ ਹੈ ਕਿ ਰਮਾਇਣ ਸਮਾਜ ਵਿੱਚ ਨਫ਼ਰਤ ਫੈਲਉਂਦੀ ਹੈ ਅਤੇ ਇਸ ਦਾ ਇਹ ਬਿਆਨ ਸਮਾਜ ਵਿੱਚ ਭਾਈਚਾਰੇ ਵਿੱਚ ਬਟਵਾਰਾ ਪੈਂਦਾ ਕਰਦਾ ਹੈ ਤੇ ਆਪਸ ਵਿੱਚ ਨਫ਼ਰਤ ਫੈਲਾਉਂਦਾ ਹੈ ਅਤੇ ਇਸ ਮੰਤਰੀ ਦੇ ਬੇਹੁਦਾ ਬਿਆਨ ਨਾਲ ਲੋਕਾਂ ਵਿੱਚ ਦੰਗੇ ਫੈਲ ਸਕਦੇ ਹਨ ਤੇ ਲੋਕਾਂ ਦੀ ਸ਼੍ਰੀ ਰਾਮ ਚਰਿਤ ਮਾਨਸ ਵਿਚਲੀ ਆਸਥਾ ਨੂੰ ਗਹਿਰੀ ਚੋਟ ਪਹੁੰਚਾਈ ਹੈ।

  ਪੁਲਿਸ ਕਮਿਸ਼ਨਰ ਨੇ ਇਹ ਦਰਖਾਸਤ ਡੀ.ਸੀ.ਪੀ ਸ਼੍ਰੀ ਪਰਮਿੰਦਰ ਸਿੰਘ ਭੰਡਾਲ ਨੂੰ ਅਗਲੈਰੀ ਕਾਰਵਾਈ ਲਈ ਭੇਜ ਦਿੱਤੀ ਹੈ। ਉਨ੍ਹਾਂ ਅਖੀਰ ਵਿਚ ਪੁਲਿਸ ਕਮਿਸ਼ਨਰ ਕੋਲੋ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਜਲਦ ਐਫ.ਆਈ.ਆਰ ਦਰਜ ਕਰਕੇ ਇਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਭਾਰਤ ਦੇ ਸਾਧੂ ਸੰਤ ਸਮਾਜ ਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਦ ਤੱਕ ਉੱਕਤ ਸਿੱਖਿਆ ਮੰਤਰੀ ਚੰਦਰ ਸੇਖਰ ਨੂੰ ਸਜ਼ਾ ਨਹੀਂ ਹੋ ਜਾਂਦੀ ਉੱਦੋਂ ਤੱਕ ਇਸ ਦੇ ਖਿਲਾਫ ਆਪਣੇ ਆਪਣੇ ਪੱਧਰ ‘ਤੇ ਹਰ ਕਿਸਮ ਦੀਆਂ ਕਾਰਵਾਈਆਂ ਜਾਰੀ ਰੱਖੀਆਂ ਜਾਣ। ਇਸ ਮੌਕੇ ਐਡਵੋਕੇਟ ਸ਼੍ਰੀ ਮੰਗਲ ਰਾਮ ਸਿਲ੍ਹੀ ਦੇ ਨਾਲ ਸਰਵ ਸ੍ਰੀ ਵਿੱੱਕੀ ਮਹਿਰਾ ਐਕਸ ਸੈਕਟਰੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ, ਰਮੇਸ਼ ਕੁਮਾਰ ਸੈਚਰ ਐਡਵੋਕੇਟ, ਸੁਗ੍ਰੀਵ ਸਿੰਘ, ਦਵਿੰਦਰ ਕਾਲਾ, ਰਾਮ ਭਵਨ ਗੋਸਵਾਮੀ, ਸੁਨੀਲ ਕੁਮਾਰ ਐਡਵੋਕੇਟ, ਅੰਮ੍ਰਿਤਪਾਲ ਸਿੰਘ ਜੱਜ ਐਡਵੋਕੇਟ, ਤੇਜਿੰਦਰ ਸਿੰਘ ਐਡਵੋਕੇਟ, ਸੁੱਚਾ ਸਿੰਘ ਬਮਰਾਹ, ਹਰਜਿੰਦਰ ਸਿੰਘ, ਮਨਿੰਦਰਜੀਤ ਸਿੰਘ ਬਿੱਟਾ, ਮਦਨਜੀਤ ਸਿੰਘ ਬੇਦੀ, ਸਤਿਆ ਦੇਵ ਬਿੱਟੂ, ਨੰਬਰਦਾਰ ਅਮਨਦੀਪ ਸਿੰਘ ਲੋਹਰਕਾ, ਸਵਿੰਦਰ ਸਿੰਘ ਠੇਕੇਦਾਰ, ਰਮਨ ਵੋਹਰਾ, ਸੁਰਜੀਤ ਸਿੰਘ ਬਿੱਟੂ, ਦਲਜੀਤ ਸਿੰਘ, ਸ਼ਿਵਮ ਸ਼ਰਮਾ, ਨਰਸੀ ਦਾਸ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img