More

    ਬਿਲ ਗੇਟਸ ਦੁਆਰਾ ਕੀਤੇ “ਦਾਨ” ਆਮ ਲੋਕਾਂ ਦੀ ਸਿਹਤ ਛਿੱਕੇ ਟੰਗ ਕੇ ਕਮਾਈ ਕਰਨ ਦਾ ਇੱਕ ਹੋਰ ਢੰਗ

    ਖੁਦ ਨੂੰ ਮਨੁੱਖਤਾ ਦੀ ਭਲਾਈ ਦਾ “ਮਸੀਹਾ” ਕਹਾਉਣ ਵਾਲ਼ੇ ਗੇਟਸ ਨੇ ਕਾਫੀ ਲੰਬੇ ਸਮੇਂ ਤੋਂ ਇੱਕ ਫਾਉਂਡੇਸ਼ਨ ਬਣਾਈ ਹੋਈ ਹੈ ਜਿਸ ਦਾ ਮਕਸਦ ਹੈ “ਦੁਨੀਆਂ ਦੇ ਗਰੀਬ ਲੋਕਾਂ ਤੱਕ ਸਿਹਤ ਸਹੂਲਤਾਂ ਲੈ ਕੇ ਜਾਣਾ, ਗਰੀਬ ਬੱਚਿਆਂ ਦਾ ਟੀਕਾਕਰਣ ਕਰਨਾ”। ਬਿਲ ਐਂਡ ਮੀਲਿੰਡਾ ਗੇਟਸ ਫਾਉਂਡੇਸ਼ਨ, ਜੋ ਕਿ ਬਿਲ ਗੇਟਸ ਦੀ 28 ਬਿਲੀਅਨ ਡਾਲਰ ਦੀ ਚੈਰੀਟੀ ਨਾਲ਼ ਚੱਲਦੀ ਹੈ, ਜਾਂ ਕਹਿ ਲਵੋ ਕਿ ਲੋਕਾਂ ਦੀ ਮਿਹਨਤ ਦੀ ਲੁੱਟੀ ਹੋਈ ਆਮਦਨ ਤੋਂ, ਮੁਨਾਫਾ ਕਮਾਉਣ ਲਈ, ਬਿਲ ਐਂਡ ਮੀਲਿੰਡਾ ਗੇਟਸ ਫਾਉਂਡੇਸ਼ਨ ਵਿੱਚ ਫਿਰ ਨਿਵੇਸ਼ ਕੀਤੀ ਆਮਦਨ ਨਾਲ਼ ਚੱਲਦੀ ਹੈ। ਇਸ ਫਾਉਂਡੇਸ਼ਨ ਦੁਆਰਾ ਦੁਨੀਆਂ ਦੇ ਅਲੱਗ-ਅਲੱਗ ਦੇਸ਼ਾਂ ਜਿਵੇਂ ਭਾਰਤ, ਅਫਰੀਕਾ, ਕੋਲੰਬੀਆ ਆਦਿ ਵਿੱਚ ਮਨੁੱਖਤਾ ਦੀ ਭਲਾਈ ਦਾ ਰੌਲ਼ਾ ਪੂਰੇ ਜੋਰ ਨਾਲ਼ ਪਾਇਆ ਜਾ ਰਿਹਾ ਹੈ।

    ਪਰ ਸਵਾਲ ਇਹ ਹੈ ਕਿ ਅਮਲ ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਨੂੰ ਸੱਚਮੁੱਚ ਆਮ ਗਰੀਬ ਲੋਕਾਂ, ਭੁੱਖ ਨਾਲ਼, ਬਿਨ੍ਹਾਂ ਇਲਾਜ ਤੋਂ ਮਰ ਰਹੇ ਲੋਕਾਂ ਨਾਲ਼ ਕੋਈ ਸਰੋਕਾਰ ਹੈ?

    ਇਸ ਸਵਾਲ ਦਾ ਸਹੀ ਉੱਤਰ ਹੈ, ਨਹੀਂ। ਇਹ ਫਾਉਂਡੇਸ਼ਨ ਬਹੁਤ ਵੱਡੇ ਪੱਧਰ ‘ਤੇ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਕਰਕੇ ਪੈਸੇ ਕਮਾਉਣ ਦਾ ਢੰਗ ਹੈ।

    ਇਸ ਫਾਉਂਡੇਸ਼ਨ ਦੁਆਰਾ ਸਮੇਂ-ਸਮੇਂ ‘ਤੇ ਨਵੇਂ-ਨਵੇਂ ਟੀਕੇ (Vaccine) ਅੱਲਗ-ਅਲੱਗ ਬਿਮਾਰੀਆਂ ਲਈ, ਪ੍ਰਾਈਵੇਟ ਕੰਪਨੀਆਂ ਤੋਂ ਬਣਵਾਏ ਜਾਂਦੇ ਹਨ ਜਿਵੇਂ ਕਿ ਪੋਲਿਓ ਲਈ (Oral Vaccine) ਕਾਲ਼ੀ ਖੰਘ ਲਈ, ਨਮੋਨੀਆ ਲਈ, ਬੱਚੇਦਾਨੀ ਦੇ ਕੈਂਸਰ ਲਈ ਆਦਿ-ਆਦਿ ਅਤੇ ਫਿਰ ਇਸ ਦੀ ਵਰਤੋਂ ਕਰਨ ਲਈ ਪ੍ਰਚਾਰ ਚਲਾਇਆ ਜਾਂਦਾ ਹੈ। ਇਸ ਦੇ ਲਈ ਦੇਸ਼ ਦੇ ਨਾਮੀ ਚਿਹਰਿਆਂ ਨੂੰ ਪੈਸੇ ਦੇ ਕੇ ਖਰੀਦਿਆ ਜਾਂਦਾ ਹੈ ਅਤੇ, ਅਖੌਤੀ ਮਾਨਵਤਾ ਦੀ ਭਲਾਈ ਦੀ ਪੀਪਣੀ ਦਾ ਹਰ ਟੀਵੀ ਚੈਨਲ ‘ਤੇ ਰੌਲ਼ਾ ਪਾਇਆ ਜਾਂਦਾ ਹੈ। ਪੋਲਿਓ ਬੂੰਦਾ ਦੇ ਪ੍ਰਚਾਰ ਦੌਰਾਨ ਅਮਿਤਾਬ ਬਚਨ ਨੇ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਂਦੇ ਹੋਏ ਖੂਬ ਇਸ ਮੁਹਿੰਮ ‘ਚ ਸਹਿਯੋਗ ਦਿੱਤਾ। ਬਿਲ ਗੇਟਸ ਦੀ ਇਸ ਮਨੁੱਖਤਾ ਦੀ ਭਲਾਈ ਵਾਲ਼ੀ ਭਾਵਨਾ ਦਾ ਦੂਜਾ ਪਾਸਾ ਵੀ ਹੈ, ਜੋ ਲੁਕੋ ਲਿਆ ਜਾਂਦਾ ਹੈ। ਇਹ ਦੂਜਾ ਪਾਸਾ ਸਿੱਧ ਕਰਦਾ ਹੈ ਕਿ ਇਹ ਭਲਾਈ ਆਮ ਲੋਕਾਂ ਲਈ ਅਸਲ ਵਿੱਚ ਕਿਵੇਂ ਦੁੱਖ ‘ਤੇ ਮੌਤ ਲੈਕੇ ਆਉਂਦੀ ਹੈ।

    ਸਾਲ 2011 ਵਿੱਚ ਭਾਰਤ ਵਿੱਚ ਪੋਲਿਓ ਮੁੰਹਿਮ ਚਲਾਈ ਗਈ। ਇਸ ਦੌਰਾਨ 47 ਹਜ਼ਾਰ 500 ਬੱਚੇ ਪੋਲਿਓ ਦੇ ਟੀਕਾਕਰਣ ਤੋਂ ਬਾਅਦ, ਮੌਤ ਵਰਗੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਗਏ। ਇਸ ਘਟਨਾ ਤੋਂ ਬਾਅਦ ਵੀ ਵੈਕਸੀਨ (ਟੀਕੇ) ਬਨਾਉਣ ਦੇ ਤਰੀਕਿਆਂ ਵੱਲ ਧਿਆਨ ਦੇਣ ਦੀ ਬਜਾਇ ਇਸ ਨੂੰ ਮਾਮੂਲੀ ਜਿਹੀ ਘਟਨਾ ਕਹਿ ਕਿ ਇਹ ਮੁਹਿੰਮ ਉਸੇ ਤਰ੍ਹਾਂ ਚੱਲਦੀ ਰਹੀ।

    ਇੱਕ ਹੋਰ ਰਿਪੋਰਟ ਮਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਸਰਵਾਈਕਲ ਕੈਂਸਰ ਵੈਕਸਿਨ ਦੇ ਟੈਸਟ ਲਈ 30,000 ਭਾਰਤੀ ਕੁੜੀਆਂ ਦੀ ਵਰਤੋਂ ਕੀਤੀ ਗਈ। ਹਿਊਮਨ ਪੈਪੀਲੋਮਾ ਵਾਈਰਸ (HPV) ਵੈਕਸੀਨ ਜੋ ਕਿ ਸਰਵਾਈਕਲ ਕੈਂਸਰ ਲਈ (ਔਰਤਾਂ ਦੀ ਬੱਚੇਦਾਨੀ ਦਾ ਕੈਂਸਰ) ਹੈ। ਇਸ ਵੈਕਸੀਨ ਨੂੰ ਤਿੰਨ ਹਿੱਸਿਆਂ ਵਿੱਚ ਦਿੱਤਾ ਜਾਂਦਾ ਹੈ।

    ਵੈਕਸੀਨ ਦੇ ਟੈਸਟ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੇ ਟੈਸਟ ਲਈ ਪ੍ਰਯੋਗਸ਼ਾਲਾ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਵਰਤੇ ਜਾਂਦੇ ਹਨ, ਜਿਵੇਂ ਚੂਹਾ, ਖਰਗੋਸ਼, ਗਿਨੀ ਪਿਗਜ਼ ਆਦਿ, ਉੱਥੇ ਹੀ ਭਾਰਤ ਵਿੱਚ ਐੱਚ.ਪੀ.ਵੀ ਵੈਕਸਿਨ ਸਿੱਧੇ-ਸਿੱਧੇ ਕੁੜੀਆਂ ‘ਤੇ ਵਰਤੀ ਗਈ।

    ਸੰਨ 2009 ਵਿੱਚ ਆਂਧਰਾ ਪ੍ਰਦੇਸ਼ ਦੇ ਖੰਸਮ ਜ਼ਿਲ੍ਹੇ ਦੀਆਂ 16,000 ਲੜਕੀਆਂ (ਉਮਰ 9.15 ਸਾਲ) ਤੇ ਵਡੋਦਰਾ ਅਤੇ ਗੁਜਰਾਤ ਵਿੱਚ 14,000 ਕੁੜੀਆਂ ‘ਤੇ ਇਸ ਵੈਕਸਿਨ ਦਾ ਪ੍ਰਯੋਗ ਕੀਤਾ ਗਿਆ। ਇਹ ਵੈਕਸਿਨ ਇੱਕ ਪ੍ਰਾਈਵੇਟ ਕੰਪਨੀ (Glaxo Smith Kline) ਦੁਆਰਾ ਬਣਾਈ ਗਈ ਸੀ।

    ਇਸ ਪ੍ਰਯੋਗ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਵੈਕਸਿਨ ਲੱਗਣ ਤੋਂ ਬਾਅਦ 7 ਕੁੜੀਆਂ ਦੀ ਮੌਤ ਹੋ ਗਈ। ਉਸੇ ਸਮੇਂ ਦੌਰਾਨ ਹੀ ਉੱਤਰੀ ਕੋਲੰਬੀਆ ਵਿੱਚ ਕੁਝ ਕੁੜੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ, ਉਨ੍ਹਾਂ ਕੁੜੀਆਂ ਨੂੰ ਵੀ ਐੱਚ.ਪੀ.ਵੀ ਵੈਕਸਿਨ ਦਿੱਤੀ ਗਈ ਸੀ।

    ਮਾਰਚ 2010 ਵਿੱਚ ਇੱਕ ਗੈਰ-ਸਰਕਾਰੀ ਸੰਸਥਾ ਦੁਆਰਾ ਆਂਧਰਾ ਪ੍ਰਦੇਸ਼ ਵਿੱਚ ਤੱਥ ਇਕੱਠੇ ਕੀਤੇ ਗਏ ਤਾਂ ਇਹ ਗੱਲ ਸਾਹਮਣੇ ਆਈ ਕਿ 100 ਕੁੜੀਆਂ ਉਸ ਵੈਕਸੀਨ ਦੇ ਬੁਰੇ ਪ੍ਰਭਾਵ ਨਾਲ਼ ਜੂਝ ਰਹੀਆਂ ਹਨ, ਜਿਵੇਂ ਕਿ ਪੇਟ ਦਰਦ, ਸਿਰ ਦਰਦ, ਮਹਾਵਰੀ ਦੇ ਦੌਰਾਨ ਜ਼ਿਆਦਾ ਖੂਨ ਪੈਣਾ, ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ‘ਤੇ ਬੁਰਾ ਪ੍ਰਭਾਵ ਪੈਣਾ ਆਦਿ।

    ਇਹ ਸਭ ਕੁਝ ਇੱਥੇ ਹੀ ਖਤਮ ਨਹੀਂ ਹੋ ਜਾਂਦਾ, ਇਹ ਤਾਂ ਮਨੁੱਖੀ ਜ਼ਿੰਦਗੀ ਨੂੰ ਜਾਨਵਰਾਂ ਤੋਂ ਵੀ ਬਦਤਰ ਸਮਝਣਾ ਹੈ।

    ਬਿਲ ਐਂਡ ਮੀਲਿੰਡਾ ਫਾਉਂਡੇਸ਼ਨ ਨੇ ਇੱਕ ਅਮਰੀਕਨ ਐੱਨ.ਜੀ.ਓ. ‘ਪ੍ਰੋਗਰਾਮ ਫਾਰ ਐਪਰੋਪਰੀਏਟ ਤਕਨਾਲੋਜੀ ਇਨ ਹੈਲਥ’ (PATH) ਨੂੰ ਇੱਕ ਪ੍ਰਯੋਗ ਕਰਨ ਵਿੱਚ ਆਰਥਿਕ ਸਹਾਇਤਾ ਦਿੱਤੀ। ਇਸ ਪ੍ਰਯੋਗ ਦਾ ਮਕਸਦ ਇਹ ਦੇਖਣਾ ਹੈ ਕਿ ਐੱਚ.ਪੀ.ਵੀ. ਵੈਕਸੀਨ ਕਿਵੇਂ-ਕਿਵੇਂ ਔਰਤਾਂ ਦੇ ਸਰੀਰ ‘ਤੇ ਅਸਰ ਪਾਉਂਦੀ ਹੈ।

    ਸਾਲ 2009 ਵਿੱਚ ਸੰਸਾਰ ਸਿਹਤ ਸੰਸਥਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਹਿਊਮਨ ਪੈਪੀਲੋਮਾ ਫਾਇਰਸ ਦੇ ਕਾਰਨ 70% ਸੰਭਾਵਨਾ ਹੈ ਕਿ ਬੱਚੇਦਾਨੀ ਦਾ ਕੈਂਸਰ ਹੋ ਸਕਦਾ ਹੈ। ਇਸ ਦੇ ਬਾਵਜੂਦ ਐੱਚ.ਪੀ.ਵੀ. ਵੈਕਸਿਨ ਦੀ ਵਰਤੋਂ ਕੀਤੀ ਜਾਂਦੀ ਹੈ।

    ਇਹ ਅੱਜ ਦੇ ਲੁੱਟ ‘ਤੇ ਅਧਾਰਿਤ ਸਮਾਜ ਦਾ ਸੱਚ ਹੈ ਕਿ, ਮੁਨਾਫੇ ਕਮਾਉਣ ਲਈ ਆਮ ਲੋਕਾਂ ਦੀ ਸਿਹਤ ਨੂੰ, ਜ਼ਿੰਦਗੀਆਂ ਨੂੰ ਕੀੜੇ ਮਕੌੜਿਆਂ ਵਾਂਗੂੰ ਮਸਲ ਦਿੱਤਾ ਜਾਂਦਾ ਹੈ। ਅੱਜ ਜਿੱਥੇ ਇੱਕ ਪਾਸੇ ਮਨੁੱਖ ਦੀ ਘਾਲਣਾ ਕਰਕੇ ਵਿਗਿਆਨ ਨੇ ਇੰਨੀ ਤਰੱਕੀ ਕੀਤੀ, ਉੱਥੇ ਹੀ, ਵਿਗਿਆਨ ਕੁਝ ਅਮੀਰ ਲੋਕਾਂ ਦੀਆਂ ਝੋਲੀਆਂ ਭਰਨ ਲਈ ਇੱਕ ਸਾਧਨ ਬਣਕੇ ਰਹਿ ਗਿਆ ਹੈ। ਜਦੋਂ ਤੱਕ ਲੋਟੂ ਢਾਂਚਾ ਮੌਜੂਦ ਰਹੇਗਾ, ਲੁੱਟ ਕਰਨ ਵਾਲ਼ੇ ਅਮੀਰ ਘਰਾਣੇ, ਮਨੁੱਖੀ ਸ੍ਰੋਤਾਂ ‘ਤੇ ਕਬਜਾ ਕਰੀ ਬੈਠਣਗੇ ਉਦੋਂ ਤੱਕ ਮਨੁੱਖਤਾ ਦਾ ਘਾਣ ਇਸੇ ਤਰ੍ਹਾਂ ਹੁੰਦਾ ਰਹੇਗਾ। ਅੱਜ ਜ਼ਰੂਰਤ ਹੈ ਇਸ ਲੋਟੂ ਢਾਂਚੇ ਨੂੰ ਜੜ੍ਹੋਂ ਉਖਾੜਿਆ ਜਾਵੇ ਅਤੇ ਬਿਹਤਰ ਸਮਾਜ ਦੀ ਸਿਰਜਣਾ ਕਰਨ ਲਈ ਜਥੇਬੰਦ ਹੋਇਆ ਜਾਵੇ।

    ਲਲਕਾਰ ਤੋਂ ਧੰਨਵਾਦ ਸਹਿਤ

     

     

     

     

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img