ਬਿਜਲੀ ਮੁਲਜਮ ਏਕਤਾ ਮੰਚ ‘ ਵੱਲੋ ਤਿੱਖੇ ਸੰਘਰਸ਼ਾਂ ਦਾ ਐਲਾਨ – ਸੁੱਖੇਵਾਲਾ

71

11 ਅਗਸਤ ਨੂੰ ਮੁੱਂਖ ਦੱਫਤਰ ਪਟਿਆਲਾ ਵਿੱਖੇ ਤਿੰਨਾਂ ਗੇਟਾਂ ਦਾ ਕੀਤਾ ਜਾਵੇਗਾ ਘਿਰਾਓ

Italian Trulli

ਤਰਨ ਤਾਰਨ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਰਾਜ ਬਿਜਲੀ ਬੋਰਡ (ਪਾਵਰਕਾਮ) ਇੰਪਲਾਈਜ ਫੈਡਰੇਸਨ ਚਾਹਲ , ਪੰਜਾਬ ਦੇ ਪੈਸ ਸਕੱਤਰ ਅਤੇ ਬਾਡਰ ਜ਼ੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁੱਖੇਵਾਲਾਵ ਨੇ ਪ੍ਰੈਸ ਨੂੰ ਜਾਰੀ ਕੀਤੇ ਲਿਖਤੀ ਬਿਆਨ ‘ ਚ ਕਿਹਾ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਪਿਛਲੀ ਦਿਨੀ 28 ਜੂਨ ਨੂੰ ਪਾਵਰਕਾਮ ਅਤੇ ਟਰਾਸਕੋ ਦੀ ਮੈਨਜਮੈਟ ਨਾਲ ਮੀਟਿੰਗ ਹੋਈ ਸੀ ।

ਜਿਸ ‘ ਚ ਬਿਜਲੀ ਮੁਲਾਜਮਾ ਦੀਆ ਬਹੁਤ ਪੁਰਾਣੀਆ ਮੰਗਾ ਤੇ ਵਿਚਾਰ ਚਰਚਾ ਹੋਈ ਸੀ , ਜਿਵੇਂ ਮੁਲਾਜਮਾ ਦਾ 2011 ਤੋਂ ਪੈ ਬੈਂਡ . ਡੀ ਏ ਦੀਆ ਕਿਸ਼ਤਾਂ ਦਾ ਬਕਾਇਆ ਅਤੇ ਬਿਜਲੀ ਮੁਲਾਜਮਾ ਤੇ ਲਗਾਇਆ 200 ਰੁਪਏ ਦਾ ਜੱਜੀਆ ਟੈਕਸ ਜੋ ਸਾਡੇ ਤੋਂ ਲਿਆ ਜਾ ਰਿਹਾ ਹੈ ਨੂੰ ਤੁਰੰਤ ਬੰਦ ਕੀਤਾ ਜਾਵੇ । ਪ੍ਰਤਾਪ ਸਿੰਘ ਸੁੱਖੇਵਾਲਾ ਨੇ ਹੋਰ ਕਿਹਾ ਕਿ ਪਾਵਰਕਾਮ ਮੈਨਜਮੈਟ ਅਨੇਕਾਂ ਵਾਰ ਮੀਟਿੰਗਾਂ ਕਰਕੇ ਬਿਜਲੀ ਮੁਲਾਜਮ ਏਕਤਾ ਮੰਚ ਨਾਲ ਚੂਹੇ ਬਿੱਲੀ ਵਾਲੀ ਖੇਡ ਖੇਡ ਰਿਹਾ ਹੈ । ਜਿਸ ਤੋਂ ਤੰਗ ਹੋਕੇ ਬਿਜਲੀ ਮੁਲਾਜਮ ਏਕਤਾ ਮੰਚ ਵੱਲੋ ਮਨਜੀਤ ਸਿੰਘ ਚਾਹਲ ਵੱਲੋ 16 – 7 – 2021 ਤੋਂ ਪੰਜਾਬ ਦੇ ਸਾਰੇ ਸਰਕਲਾਂ ‘ ਚ ਪੜਾਅਵਾਰ ਧਰਨੇ ਦੇ ਕੇ 11 – 8 -2021 ਨੂੰ ਮੁੱਖ ਦੱਫਤਰ ਪਟਿਆਲ਼ੇ ਤਿੰਨਾਂ ਗੇਟਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਪੰਜਾਬ ਦੇ ਮੁੱਂਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਇੱਕ ਵਿਸਾਲ ਰੋਸ ਮਾਰਚ ਕੀਤਾ ਜਾਵੇਗਾ ।