More

  ਬਾਸਰਕੇ ਗਿੱਲਾਂ ਵਿਖੇ ਬੀਬੀ ਵੀਰ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਹਾਜ਼ਰੀ ਲਗਵਾ

  ਪੰਜਾਬ, 24 ਜੁਲਾਈ (ਬੁਲੰਦ ਆਵਾਜ ਬਿਊਰੋ) – ਅੱਜ 24 ਜੁਲਾਈ 2021 ਨੂੰ ਬੀਬੀ ਵੀਰ ਕੌਰ ਸੁਪਤਨੀ ਜਥੇਦਾਰ ਮੇਹਰ ਸਿੰਘ ਦੀ ਅੰਤਿਮ ਅਰਦਾਸ ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਅਸਥਾਨ ਬਾਸਰਕੇ ਗਿੱਲਾਂ ਜਿਲਾ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਬੀਬੀ ਜੀ ਨੂੰ ਸਰਧਾਂਜਲੀ ਭੇਂਟ ਕੀਤੀ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਨਾਸ਼ਵਾਨ ਸੰਸਾਰ ਵਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ ਇਸ ਜਗਤ ਵਿੱਚ ਜੋ ਵੀ ਆਇਆ ਹੈ ਉਹ ਚਲਾ ਜਾਇਗਾ, ਮੌਤ ਰਹਿਤ ਸਿਰਫ ਗੁਰੂ ਪ੍ਰਮਾਤਮਾ ਹੀ ਹੈ।ਸੋ ਸਾਨੂੰ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਇਸ ਸੰਸਾਰ ਸਮੁੰਦਰ ਚੋਂ ਪਾਰ ਲੰਘਣ ਦੇ ਯਤਨ ਕਰਨੇ ਚਾਹੀਦੇ ਹਨ।ਸਿੰਘ ਸਾਹਿਬ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਛੜੀ ਰੂਹ ਦੇ ਕਲਿਆਣ ਅਤੇ ਪਰਿਵਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ।

  ਸਿੰਘ ਸਾਹਿਬ ਨੇ ਦੱਸਿਆ ਕਿ ਇਸ ਪਰਿਵਾਰ ਦੇ ਬੇਟੇ ਭਾਈ ਸੁਖਵਿੰਦਰ ਸਿੰਘ ਜੋ ਕਿ ਦਿੱਲੀ ਕਮੇਟੀ ਵਿੱਚ ਮੈਨੇਜਰ ਸਨ ਉਨਾਂ ਨਾਲ 25 ਸਾਲ ਪੁਰਾਣੀ ਦਿਲੀ ਸਾਂਝ ਹੋਣ ਕਰਕੇ ਉਹ ਅੱਜ ਇਥੇ ਹਾਜ਼ਰੀ ਲਗਵਾਕੇ ਦੁੱਖ ਵੰਡਾਉਣ ਆਏ ਹਨ। ਬੀਬੀ ਵੀਰ ਕੌਰ ਜੋ ਆਪ ਵੀ ਅੰਮ੍ਰਿਤਧਾਰੀ ਸਨ ਅਤੇ ਪਰਿਵਾਰ ਨੂੰ ਵੀ ਅੰਮ੍ਰਿਤਧਾਰੀ ਕਰਕੇ ਗੁਰੂ ਦੇ ਦੱਸੇ ਮਾਰਗ ‘ਤੇ ਤੋਰਿਆ।ਇਨਾਂ ਬਜੁਰਗ ਬੀਬੀਆਂ ਨੇ ਸਾਦੇ ਢੰਗ ਨਾਲ ਜੀਵਨ ਬਤੀਤ ਕਰਕੇ ਸਾਨੂੰ ਆਦਰਸ਼ ਪੇਸ਼ ਕੀਤਾ ਹੈ। ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img