Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਬਾਰਿਸ਼ ਤੇ ਗੜੇਮਾਰੀ ਨਾਲ 9 ਕਰੋੜ ਬੋਰੀ ਕਣਕ ਦਾ ਹੋਇਆ ਨੁਕਸਾਨ

ਅੰਮਿ੍ਤਸਰ , 5 ਮਈ (ਰਛਪਾਲ ਸਿੰਘ) -ਪੰਜਾਬ ਸਰਕਾਰ ਦੇ ਫਿਕਰ ਅੱਜ ਵਿਗੜੇ ਮੌਸਮ ਨੇ ਵਧਾ ਦਿੱਤੇ ਹਨ। ਰਾਜ ਦੇ ਖਰੀਦ ਕੇਂਦਰਾਂ ਵਿਚ ਕਰੀਬ 9 ਕਰੋੜ ਬੋਰੀ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ। ਕਣਕ ਦੀ ਚੁਕਾਈ ਨਾ ਹੋਣ ਕਰਕੇ ਬਾਰਸ਼ ਹੋੋਣ ਦੀ ਸੂਰਤ ਵਿਚ ਖ਼ਰਾਬੇ ਦਾ ਡਰ ਬਣ ਗਿਆ ਹੈ। ਉਹ ਕਿਸਾਨ ਵੀ ਡਰ ਗਏ ਹਨ ਜਿਨ੍ਹਾਂ ਦੀ ਫਸਲ ਹਾਲੇ ਖਰੀਦ ਬਿਨਾਂ ਮੰਡੀ ਵਿਚ ਪਈ ਹੈ। ਅੱਜ ਦੁਪਹਿਰ ਮਗਰੋਂ ਬੱਦਲਵਾਈ ਬਣ ਗਈ ਹੈ ਤੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ ਅਤੇ ਹਰਿਆਣਾ ਦੇ ਅੰਬਾਲਾ, ਕੈਥਲ, ਚੀਕਾ ਅਤੇ ਭਿਵਾਨੀ ਵਿੱਚ ਹਲਕੀ ਬੂੰਦਾਬਾਂਦੀ ਹੋਈ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਗੜ੍ਹੇ ਵੀ ਪਏ ਹਨ ਮੌਸਮ ਵਿਭਾਗ ਅਨੁਸਾਰ ਪੱਛਮੀ ਪੌਣਾਂ ’ਚ ਵਿਗਾੜ ਵਜੋਂ ਪੰਜਾਬ ਦਾ ਮੌਸਮ ਅਗਲੇ ਤਿੰਨ ਦਿਨ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਵੇਰਵਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 120 ਲੱਖ ਮੀਟ੍ਰਿਕ ਟਨ ਫਸਲ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ ਕਰੀਬ 75 ਲੱਖ ਮੀਟ੍ਰਿਕ ਟਨ ਫਸਲ ਮੰਡੀਆਂ ’ਚੋਂ ਚੁੱਕੀ ਗਈ ਹੈ। ਕਰੀਬ 45 ਲੱਖ ਮੀਟਰਿਕ ਟਨ ਕਣਕ ਹਾਲੇ ਵੀ ਖਰੀਦ ਕੇਂਦਰਾਂ ਵਿਚ ਚੁਕਾਈ ਦੀ ਉਡੀਕ ਵਿਚ ਹੈ। ਇਹ ਕਰੀਬ ਨੌ ਕਰੋੋੜ ਬੋਰੀ ਬਣਦੀ ਹੈ ਜਿਸ ਦੀ ਸਰਕਾਰੀ ਕੀਮਤ ਕਰੀਬ 8600 ਕਰੋੜ ਬਣਦੀ ਹੈ। 

ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਖਾਸ ਕਰਕੇ ਪੇਂਡੂ ਮੰਡੀਆਂ ਵਿਚ ਮੀਂਹ ਪੈਣ ਦੀ ਸੂਰਤ ਵਿਚ ਖਰੀਦ ਕੀਤੀ ਜਿਣਸ ਦੇ ਨੁਕਸਾਨ ਦੀ ਵਧੇਰੇ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਭ ਤੋਂ ਵੱਧ 7 ਐਮ.ਐਮ ਅਤੇ ਲੁਧਿਆਣਾ ਜ਼ਿਲ੍ਹੇ ਵਿਚ ਦੋ ਐਮ.ਐਮ ਮੀਂਹ ਪਿਆ ਹੈ ਜਦੋਂ ਕਿ ਪਟਿਆਲਾ ਵਿਚ ਬੂੰਦਾ-ਬਾਂਦੀ ਹੋਈ ਹੈ। ਮਾਲਵਾ ਖ਼ਿੱਤੇ ਵਿਚ ਮੌਸਮ ਵਿਗੜਿਆ ਹੋਇਆ ਹੈ ਅਤੇ ਇਸ ਵੇਲੇ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਕਣਕ ਦੀ ਕਟਾਈ ਦਾ ਕੰਮ ਆਖਰੀ ਪੜਾਅ ’ਤੇ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ ਆਉਂਦੇ ਤਿੰਨ ਦਿਨ ਬੱਦਲਵਾਈ ਬਣੀ ਰਹੇਗੀ ਅਤੇ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਸੋਮਵਾਰ ਬਠਿੰਡਾ ਦਾ ਮੌਸਮ ਸਭ ਤੋਂ ਵੱਧ ਗਰਮ 39.3 ਡਿਗਰੀ ਸੈਲਸੀਅਸ ਸੀ ਅਤੇ ਅੱਜ ਬੱਦਲਵਾਈ ਮਗਰੋਂ ਤਾਪਮਾਨ ਵਿਚ ਕਮੀ ਆਈ ਹੈ। ਪਤਾ ਲੱਗਾ ਹੈ ਕਿ ਸਰਕਾਰ ਨੇ ਅੱਜ ਮੌਸਮ ਨੂੰ ਦੇਖਦੇ ਹੋਏ ਪੰਜਾਬ ਮੰਡੀ ਬੋਰਡ ਅਤੇ ਆੜ੍ਹਤੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਖਰੀਦ ਕੀਤੀ ਫਸਲ ਨੂੰ ਸੰਭਾਲਿਆ ਜਾਵੇ। ਜੋ ਕਿਸਾਨ ਵਾਢੀ ਨਿਬੇੜ ਚੁੱਕੇ ਹਨ, ਉਨ੍ਹਾਂ ਨੂੰ ਫਿਲਹਾਲ ਕੋਈ ਡਰ ਨਹੀਂ ਹੈ। 

Read Previous

ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਕਾਂਗਰਸ ਤੇ ਕੱਢੀ ਭੜਾਸ, ਜਾਣੋ ਕੀ ਕਿਹਾ

Read Next

‘ਆਪ’ ਦੇ ਵਿਧਾਇਕ ਹਰਪਾਲ ਚੀਮਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ,

Leave a Reply

Your email address will not be published. Required fields are marked *